ਬਿਜਲੀ ਦੇ ਲੱਗ ਰਹੇ ਕੱਟਾਂ ਦੇ ਰੋਸ ਵਜੋਂ ਕੀਤਾ ਰੋਸ ਮੁਜ਼ਾਹਰਾ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਜ਼ਾਨਾ ਲੱਗ ਰਹੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਰੋਸ ਵਜੋਂ ਹਲਕਾ ਅੰਮ੍ਰਿਤਸਰ ਉੱਤਰੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ
Publish Date: Thu, 30 Apr 2026 04:15 PM (IST)
Updated Date: Thu, 30 Apr 2026 04:19 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਜ਼ਾਨਾ ਲੱਗ ਰਹੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਰੋਸ ਵਜੋਂ ਹਲਕਾ ਅੰਮ੍ਰਿਤਸਰ ਉੱਤਰੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ, ਅਹੁਦੇਦਾਰ, ਸਰਪੰਚ, ਵਾਰਡ ਇੰਚਾਰਜ ਅਤੇ ਜੁਝਾਰੂ ਵਰਕਰਾਂ ਵੱਲੋਂ ਆਰਪੀ ਮੈਨੀ ਐਡਵੋਕੇਟ ਅਤੇ ਸਮੂਹ ਆਗੂਆਂ ਦੀ ਅਗਵਾਈ ਵਿਚ ਮਜੀਠਾ ਰੋਡ ਸਥਿਤ ਪਾਵਰ ਕਲੋਨੀ ਦਫਤਰ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਐੱਸਡੀਓ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਰੋਸ ਮੁਜਾਹਰੇ ਵਿਚ ਬਲਵਿੰਦਰ ਸਿੰਘ ਤੁੰਗ ਇੰਚਾਰਜ ਬੀਸੀ ਵਿੰਗ, ਸਰਪੰਚ ਪਵਨ ਕੁਮਾਰ ਹੈਪੀ, ਸੰਦੀਪ ਸਿੰਘ ਭੁੱਲਰ ਐਡਵੋਕੇਟ, ਬਲਜੀਤ ਸਿੰਘ, ਅਮਨਦੀਪ ਸਿੰਘ ਚੰਦੀ, ਸ਼ਮਸ਼ੇਰ ਸਿੰਘ ਸ਼ੇਰਾ ਸਾਰੇ ਸਰਕਲ ਪ੍ਰਧਾਨ, ਮਹੇਸ਼ ਵਰਮਾ, ਕਮਲ ਕੁਮਾਰ ਬੰਗਾਲੀ ਜਨਰਲ ਸਕੱਤਰ ਐਸਸੀ ਵਿੰਗ, ਜਗਜੀਤ ਸਿੰਘ ਸਵੀਟੀ ਖਾਲਸਾ, ਡਾ. ਬਲਕਾਰ ਨਈਅਰ, ਨਰਿੰਦਰ ਸਿੰਘ, ਵਿਕਰਮ ਸਿੰਘ ਗਿੱਲ, ਦੀਪਕ ਸ਼ੈਲੀ, ਜਸਪ੍ਰੀਤ ਸਿੰਘ, ਸਤਪਾਲ ਸਿੰਘ ਮੋਹਾਰ , ਅਜੈ ਕੁਮਾਰ, ਗੁਰਦਿੱਤ ਸਿੰਘ, ਦਰਮਿੰਦਰ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਪੰਨਾ ਲਾਲ, ਹਰਦਿਆਲ ਸਿੰਘ, ਬਸ਼ੀਰ ਸਿੰਘ ਸ਼ਾਮਲ ਹੋਏ। ਆਰਪੀ ਸਿੰਘ ਮੈਨੀ ਤੇ ਸਮੂਹ ਆਗੂਆਂ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਵਿਚ ਬਿਜਲੀ ਸੰਕਟ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਲੋਕਾਂ ਦੇ ਹਿੱਤਾਂ ਦੀ ਅਵਾਜ ਚੁੱਕਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਦੇ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਵੱਲੋਂ ਰੋਜ਼ਾਨਾ ਲਗਾਏ ਜਾ ਰਹੇ ਬਿਜਲੀ ਕੱਟਾਂ ਖ਼ਿਲਾਫ਼ ਵੱਖ ਵੱਖ ਜਿਿਲ੍ਹਆਂ ਦੇ ਵਿਚ ਰੋਸ ਮੁਜਾਹਰੇ ਕਰਕੇ ਮੰਗ ਪੱਤਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਤਿੱਖੀ ਗਰਮੀ ਵਿੱਚ ਲਗਾਤਾਰ ਬਿਜਲੀ ਕੱਟਾਂ ਨੇ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਵਿਚ ਧੱਕ ਦਿੱਤਾ ਹੈ। ਵਾਪਰ ਠੱਪ ਪਏ ਹਨ, ਮੁਲਾਜ਼ਮ ਪ੍ਰਭਾਵਿਤ ਹਨ, ਵਿਿਦਆਰਥੀਆਂ ਦੀ ਪੜ੍ਹਾਈ ਰੁਕ ਰਹੀ ਹੈ ਅਤੇ ਪਰਿਵਾਰਾਂ ਦੀ ਰੋਜ਼ਮਰਰਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਬਿਜਲੀ ਕੱਟਾਂ ਕਾਰਨ ਪਾਣੀ ਸਪਲਾਈ ਵੀ ਡਗਮਗਾ ਗਈ ਹੈ, ਜੌ ਪੰਜਾਬ ਸਰਕਾਰ ਦੀ ਨਲਾਇਕੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਬਿਜਲੀ ਸਰਪਲਸ ਸਟੇਟ ਸੀ, ਪਰ 2017 ਤੋਂ ਬਾਅਦ ਉਦੋਂ ਦੀ ਸਰਕਾਰ ਨੇ ਇਹ ਇੰਫਰਾਸਟ੍ਰਕਚਰ ਮਜ਼ਬੂਤ ਕਰਨ ਦੀ ਬਜਾਏ ਪੰਜਾਬ ਉੱਤੇ ਕਰਜ਼ਾ ਹੀ ਵਧਾਇਆ ਹੈ ਅਤੇ ਪੰਜਾਬ ਦੇ ਲੋਕ ਮੂਲ ਸੁਵਿਧਾਵਾਂ ਤੋਂ ਵੀ ਵਾਂਝੇ ਹਨ, ਜਨਤਾ ਤਰਾਹੀ-ਤਰਾਹੀ ਕਰ ਰਹੀ ਹੈ, ਪਰ ਸਰਕਾਰ ਫੋਕੀ ਮਸ਼ਹੂਰੀ ਵਿੱਚ ਮਸ਼ਗੂਲ ਹੈ। ਉਨ੍ਹਾਂ ਕਿਹਾ ਧਰਨਾ ਲਗਾ ਕੇ ਮੰਗ ਕੀਤੀ ਗਈ ਹੈ ਕਿ ਇਸ ਤਿੱਖੀ ਗਰਮੀ ਦੇ ਮੌਸਮ ਦੌਰਾਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਪੰਜਾਬ ਭਰ ਦੇ ਨਾਲ ਹੀ ਇਸ ਹਲਕੇ ਦੇ ਲੋਕ ਬਿਜਲੀ ਦੇ ਲੰਬੇ ਕੱਟਾਂ ਕਾਰਨ ਹੋਰ ਪਰੇਸ਼ਾਨ ਨਾ ਹੋਣ ਅਤੇ ਲੋਕਾਂ ਨੂੰ ਇਨ੍ਹਾਂ ਪ੍ਰੇਸ਼ਾਨੀਆਂ ਕਾਰਨ ਸੜਕਾਂ ਦੇ ਉਤਰਨ ਲਈ ਮਜਬੂਰ ਨਾ ਹੋਣਾ ਪਵੇ।