ਪ੍ਰੀਤਮ ਬਾਵਾ ਕਾਂਗਰਸ ਦੇ ਓਬੀਸੀ ਵਿੰਗ ਦੇ ਸ਼ਹਿਰੀ ਜਨਰਲ ਸਕੱਤਰ ਥਾਪੇ
ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ: ਅੰਮ੍ਰਿਤਸਰ : ਕਾਂਗਰਸ ਪਾਰਟੀ ਦੇ ਆਗੂ ਪ੍ਰੀਤਮ ਸਿੰਘ ਬਾਵਾ ਨੂੰ ਕਾਂਗਰਸ ਕਮੇਟੀ ਸ਼ਹਿਰੀ ਦੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਟਿੰਕੂ ਦੀ ਸਿਫ਼ਾਰਿਸ਼ ਉਤੇ ਕਾਂਗਰਸ ਓਬੀਸੀ ਡਿਪਾਰਟਮੈਂਟ ਦਾ ਸ਼ਹਿਰੀ ਜਨਰਲ ਸਕੱਤਰ ਨਿਯੁਕਤ ਕੀਤਾ
Publish Date: Sat, 18 Apr 2026 04:11 PM (IST)
Updated Date: Sat, 18 Apr 2026 04:15 PM (IST)

ਬੁਲਾਰੀਆ ਤੇ ਬਿੱਟੂ ਐੱਮਆਰ ਨੇ ਸੌਂਪਿਆ ਪ੍ਰੀਤਮ ਬਾਵਾ ਨੂੰ ਨਿਯੁਕਤੀ ਪੱਤਰ ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ: ਅੰਮ੍ਰਿਤਸਰ : ਕਾਂਗਰਸ ਪਾਰਟੀ ਦੇ ਆਗੂ ਪ੍ਰੀਤਮ ਸਿੰਘ ਬਾਵਾ ਨੂੰ ਕਾਂਗਰਸ ਕਮੇਟੀ ਸ਼ਹਿਰੀ ਦੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਟਿੰਕੂ ਦੀ ਸਿਫ਼ਾਰਿਸ਼ ਉਤੇ ਕਾਂਗਰਸ ਓਬੀਸੀ ਡਿਪਾਰਟਮੈਂਟ ਦਾ ਸ਼ਹਿਰੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਬਾਵਾ ਨੂੰ ਨਿਯੁਕਤੀ ਪੱਤਰ ਸੌਂਪਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਅਤੇ ਕਾਂਗਰਸ ਓਬੀਸੀ ਡਿਪਾਰਟਮੈਂਟ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਬਿੱਟੂ ਐੱਮਆਰ ਪਹੁੰਚੇ ਤੇ ਇਨ੍ਹਾਂ ਦੇ ਨਾਲ ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਟਿੰਕੂ ਵੀ ਮੌਜੂਦ ਸਨ। ਬਾਵਾ ਨੂੰ ਇਸ ਮੌਕੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੁਲਾਰੀਆ ਅਤੇ ਐਮਆਰ ਨੇ ਕਿਹਾ ਕਿ ਮਿਹਨਤੀ ਆਗੂਆਂ ਨੂੰ ਅੱਗੇ ਲਿਆ ਕੇ ਵਧੀਆ ਅਹੁਦਿਆਂ ਨਾਲ ਨਿਵਾਜ ਕੇ ਕਾਂਗਰਸ ਪਾਰਟੀ ਨੂੰ ਜਮੀਨੀ ਪੱਧਰ ਉੱਤੇ ਮਜਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ, ਕਾਂਗਰਸ ਦੀ ਅਗਵਾਈ ਵਿਚ ਪੰਜਾਬ ਤਰੱਕੀ ਵੱਲ ਪੁਲਾਂਘਾ ਪੁੱਟੇਗਾ। ਉਪਰੰਤ ਪ੍ਰੀਤਮ ਬਾਵਾ ਵੱਲੋਂ ਬੁਲਾਰੀਆ ਅਤੇ ਐਮਆਰ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਨਵ-ਨਿਯੁਕਤ ਜਨਰਲ ਸਕੱਤਰ ਪ੍ਰੀਤਮ ਸਿੰਘ ਬਾਵਾ ਨੇ ਕਿਹਾ ਕਿ ਉਹ ਮਿਲੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਦਿਨ ਰਾਤ ਲੋਕ ਸੇਵਾ ਵਿਚ ਹਾਜ਼ਰ ਰਹਿਣਗੇ ਤਾਂ ਜੋ ਕਾਂਗਰਸ ਪਾਰਟੀ ਦਾ ਗਰਾਫ ਹੋਰ ਅੱਗੇ ਵਧੇ। ਇਸ ਸਮੇਂ ਕੌਂਸਲਰ ਗਗਨਦੀਪ ਸਿੰਘ ਸਹਿਜਰਾ, ਸਾਬਕਾ ਕੌਂਸਲਰ ਪਵਨ ਪੰਮਾ, ਅਮਰਜੀਤ ਸਿੰਘ ਜੋੜਾ, ਜਸਬੀਰ ਸਿੰਘ ਖਾਲਸਾ, ਸੁਰਜੀਤ ਸਿੰਘ ਗਿੱਲ, ਕਸ਼ਮੀਰ ਸਿੰਘ ਦੋਧੀ, ਸਤਨਾਮ ਸਿੰਘ ਬੰਟੀ, ਬਲਦੇਵ ਸਿੰਘ ਮਨਸ਼ੀ, ਮਨਜੀਤ ਸਿੰਘ ਮਿੱਠਾ, ਗੁਰਪ੍ਰੀਤ ਸਿੰਘ ਹੈਪੀ, ਜਗਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਲਖਵਿੰਦਰ ਸਿੰਘ, ਗੁਰਨੀਤ ਸਿੰਘ, ਭੁਪਿੰਦਰ ਸਿੰਘ, ਸਤਬੀਰ ਸਿੰਘ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।