ਪ੍ਰਿੰਸੀਪਲ ਬਲਸ਼ਰਨ ਕੌਰ ਰਿਆੜ ਸਨਮਾਨਿਤ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪ੍ਰਿੰਸੀਪਲ ਦਿਵਸ ਦੇ ਸਬੰਧ ਵਿਚ ਗੁਰੂ ਕਲਗੀਧਰ ਗਰੁੱਪ ਆਫ ਸਕੂਲਜ਼ ਦੇ ਪ੍ਰਬੰਧ ਅਧੀਨ ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਵਿਖੇ ਵੀ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ
Publish Date: Sun, 03 May 2026 04:23 PM (IST)
Updated Date: Sun, 03 May 2026 04:26 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪ੍ਰਿੰਸੀਪਲ ਦਿਵਸ ਦੇ ਸਬੰਧ ਵਿਚ ਗੁਰੂ ਕਲਗੀਧਰ ਗਰੁੱਪ ਆਫ ਸਕੂਲਜ਼ ਦੇ ਪ੍ਰਬੰਧ ਅਧੀਨ ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਵਿਖੇ ਵੀ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਵਿਰਕ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਡਾਇਰੈਕਟਰ ਤੇਜਬੀਰ ਸਿੰਘ ਵਿਰਕ ਦੇ ਮਿਸਾਲੀ ਪ੍ਰਬੰਧਾਂ ਹੇਠ ਆਯੋਜਿਤ ਇਸ ਸਮਾਰੋਹ ਦੇ ਦੌਰਾਨ ਸੀਨੀਅਰ ਤੇ ਪ੍ਰਾਇਮਰੀ ਵਿੰਗ ਦੇ ਵੱਲੋਂ ਪ੍ਰਿੰ. ਬਲਸ਼ਰਨ ਕੌਰ ਰਿਆੜ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਡਾਇਰੈਕਟਰ ਤੇਜਬੀਰ ਸਿੰਘ ਵਿਰਕ ਨੇ ਕਿਹਾ ਕਿ ਵੈਸੇ ਤਾਂ ਸਕੂਲ ਦਾ ਸਮੁੱਚਾ ਸਟਾਫ ਸ਼ਾਨਦਾਰ ਤੇ ਬੇਹਤਰ ਸੇਵਾਵਾਂ ਦੇ ਰਿਹਾ ਹੈ। ਪਰ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਬਾਕੀਆਂ ਦੇ ਨਾਲੋਂ ਕੁੱਝ ਵੱਖਰੀ ਤੇ ਅਲੱਗ ਹੁੰਦੀ ਹੈ। ਅਜਿਹੇ ਵਿਚ ਪ੍ਰਿੰਸੀਪਲ ਦੇ ਵੱਲੋਂ ਮਿਸਾਲੀ ਸੇਵਾਵਾਂ ਨਿਭਾਏ ਜਾਣਾ ਇੱਕ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ। ਸਕੂਲ ਦੇ ਸਮੁੱਚੇ ਵਰਗਾਂ, ਮਾਪਿਆਂ ਤੇ ਹੋਰਨਾਂ ਵਿਅਕਤੀ ਵਿਸ਼ੇਸ਼ਾਂ ਦੀ ਸਕੂਲ ਦੀ ਕਾਰਜਸ਼ੈਲੀ ਨੂੰ ਲੈ ਕੇ ਸੰਤੁਸ਼ਟ ਕਰਨਾ ਤੇ ਸਕੂਲ ਨਾਲ ਸਬੰਧਤ ਬਾਹਰੀ ਕੰਮਕਾਜਾਂ ਦੀ ਨਿਗਰਾਨੀ ਕਰਨਾ ਅਤੇ ਜਵਾਬਦੇਹੀ ਕਰਨਾ ਪਿੰ੍ਰਸੀਪਲ ਦੇ ਹਿੱਸੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਗਰ ਪ੍ਰਿੰਸੀਪਲ ਦੇ ਇਕੱਲੇ ਇਕੱਲੇ ਅੱਖਰ ਦਾ ਵਿਆਖਿਆ ਸਹਿਤ ਅਰਥ ਸਾਹਮਣੇ ਲਿਆਂਦਾ ਜਾਵੇ ਤਾਂ ਪ੍ਰਿੰਸੀਪਲ ਦੀਆਂ ਜ਼ਿੰਮੇਵਾਰੀਆਂ ਦੀ ਤਸਵੀਰ ਸਾਫ ਤੇ ਸ਼ਪੱਸ਼ਟ ਹੋ ਜਾਂਦੀ ਹੈ। ਜਿਸ ਨੂੰ ਪ੍ਰਿੰਸੀਪਲ ਬਲਸ਼ਰਨ ਕੌਰ ਰਿਆੜ ਬਾਖੂਬੀ ਨਿਭਾ ਰਹੇ ਹਨ। ਇਸ ਮੌਕੇ ਪੀਆਰਓ ਗੁਲਸ਼ਨ ਚਾਵਲਾ ਅਰੋੜਾ, ਕੁਲਵਿੰਦਰ ਕੌਰ, ਜਗਦੀਪ ਕੌਰ, ਅਮਨਜੀਤ ਕੌਰ, ਕਿਰਨਪ੍ਰੀਤ ਕੌਰ ਆਦਿ ਹਾਜ਼ਰ ਸਨ।