ਗੁਰਪ੍ਰੀਤ ਚੰਦੀ ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ
ਗੁਰਪ੍ਰੀਤ ਚੰਦੀ ਬਣੇ ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ
Publish Date: Mon, 27 Apr 2026 05:01 PM (IST)
Updated Date: Tue, 28 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੀ ਮਹੱਤਵਪੂਰਨ ਮੀਟਿੰਗ ਜੰਡਿਆਲਾ ਗੁਰੂ ਵਿਖੇ ਭੁਪਿੰਦਰ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੌਰਾਨ ਕਲੱਬ ਦੇ ਨਵੀਂ ਵਰਕਿੰਗ ਬਾਡੀ ਸਰਬ ਸੰਮਤੀ ਨਾਲ ਚੁਣੀ ਗਈ। ਮੀਟਿੰਗ ਵਿਚ ਗੁਰਪ੍ਰੀਤ ਸਿੰਘ ਚੰਦੀ ਨੂੰ ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਅਹੁਦੇਦਾਰ ਵਿਚ ਗੁਰਦੇਵ ਸਿੰਘ ਮਨਜੋਤਰਾ ਨੂੰ ਵਾਈਸ ਪ੍ਰਧਾਨ, ਨਰਿੰਦਰ ਸਿੰਘ ਨੂੰ ਮੀਤ ਪ੍ਰਧਾਨ, ਸਤਿੰਦਰ ਸਿੰਘ, ਜਗਤਾਰ ਸਿੰਘ ਅਤੇ ਪਰਮਜੀਤ ਸਿੰਘ ਜਨਰਲ ਸਕੱਤਰ, ਰਜੀਵ ਕੁਮਾਰ ਭੋਲਾ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ। ਇਸ ਤੋਂ ਪ੍ਰਗਟ ਸਿੰਘ ਤੇ ਲਖਬੀਰ ਸਿੰਘ ਗਿੱਲ ਚੇਅਰਮੈਨ, ਜਦਕਿ ਜਸਬੀਰ ਸਿੰਘ ਭੋਲਾ ਨੂੰ ਮਾਨਾਂਵਾਲਾ ਯੂਨਿਟ ਦਾ ਪ੍ਰਧਾਨ ਬਣਾਇਆ ਗਿਆ। ਨਵੇਂ ਕਮੇਟੀ ਦੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ ਗਈ। ਕਲੱਬ ਸਰਪ੍ਰਸਤ ਭਪਿੰਦਰ ਸਿੰਘ ਸਿੱਧੂ ਵੱਲੋਂ ਨਵ ਨਿਯੁਕਤ ਪ੍ਰਬੰਧਕੀ ਟੀਮ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਪ੍ਰਧਾਨ ਗੁਰਪ੍ਰੀਤ ਸਿੰਘ ਚੰਦੀ ਨੇ ਕਲੱਬ ਦੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਸਮੂਹ ਸਾਥੀਆਂ ਨੂੰ ਉਦੋਂ ਸਹਿਯੋਗ ਨਾਲ ਸਮਾਜ ਦੇ ਭਲਾਈ ਦੇ ਕਾਰਜ ਜਾਰੀ ਰੱਖਣ ਦਾ ਭਰੋਸਾ ਦਵਾਇਆ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਯੋਗ ਉਪਰਾਲੇ ਕੀਤੇ ਜਾਣਗੇ। ਪ੍ਰਧਾਨ ਚੰਦੀ ਨੇ ਕਿਹਾ ਕਿ ਪੱਤਰਕਾਰਾਂ ਨਾਲ ਹਰ ਸਮੇਂ ਉਹ ਖੜ੍ਹੇ ਰਹਿਣਗੇ ਤੇ ਹਰ ਪੱਤਰਕਾਰ ਦਾ ਸਾਥ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੇ ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਚੰਦੀ ‘ਪੰਜਾਬੀ ਜਾਗਰਣ’ ਦੇ ਜੰਡਿਆਲਾ ਗੁਰੂ ਸਟੇਸ਼ਨ ਤੋਂ ਪੱਤਰਕਾਰ ਹਨ। ਇਸ ਮੀਟਿੰਗ ਦੌਰਾਨ ਅੰਗਰੇਜ਼ ਸਿੰਘ, ਡਾ. ਮਨਰਾਜ ਸਿੰਘ ਜੋਸ਼ਨ, ਅਨੀਲ ਕੁਮਾਰ, ਮਨਪ੍ਰੀਤ ਸਿੰਘ ਕੰਡਾ, ਰਵਿੰਦਰ ਸਿੰਘ ਗਿੱਲ, ਹਰੀਸ਼ ਆਨੰਦ ਅਤੇ ਪੂਜਾ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ।