ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੀਆਂ ਤਿਆਰੀਆਂ : ਸਿਰਫ਼ 1.5 ਕਿਲੋਮੀਟਰ ਟ੍ਰੈਕ ਤੋਂ ਬਰਫ਼ ਹਟਾਉਣੀ ਬਾਕੀ - ਬਿੰਦਰਾ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਭਾਰਤੀ ਫੌਜ ਦੇ ਜਵਾਨ ਅਤੇ ਸੇਵਾਦਾਰ ਹੇਮਕੁੰਟ ਸਾਹਿਬ ਟ੍ਰੈਕ ’ਤੇ ਲਗਾਤਾਰ ਸਮਰਪਣ ਭਾਵਨਾ ਨਾਲ ਬਰਫ਼ ਹਟਾਉਣ ਦਾ ਕੰਮ ਜਾਰੀ ਰੱਖ ਰਹੇ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਤਕਰੀਬਨ 1.5 ਕਿਲੋਮੀਟਰ ਤੱਕ ਦਾ ਟ੍ਰੈਕ ਬਰਫ ਹਟਾਉਣ ਵਾਲਾ ਬਾਕੀ ਹੈ।
Publish Date: Fri, 01 May 2026 11:48 AM (IST)
Updated Date: Fri, 01 May 2026 11:54 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਭਾਰਤੀ ਫੌਜ ਦੇ ਜਵਾਨ ਅਤੇ ਸੇਵਾਦਾਰ ਹੇਮਕੁੰਟ ਸਾਹਿਬ ਟ੍ਰੈਕ ’ਤੇ ਲਗਾਤਾਰ ਸਮਰਪਣ ਭਾਵਨਾ ਨਾਲ ਬਰਫ਼ ਹਟਾਉਣ ਦਾ ਕੰਮ ਜਾਰੀ ਰੱਖ ਰਹੇ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਤਕਰੀਬਨ 1.5 ਕਿਲੋਮੀਟਰ ਤੱਕ ਦਾ ਟ੍ਰੈਕ ਬਰਫ ਹਟਾਉਣ ਵਾਲਾ ਬਾਕੀ ਹੈ।
ਉਮੀਦ ਹੈ ਕਿ ਜੋ ਯਾਤਰਾ ਸ਼ੁਰੂ ਹੋਣ ਤੋਂ ਪਹਿਲਾ ਸੰਗਤ ਦੇ ਆਉਣ ਜਾਣ ਲਈ ਤਿਆਰ ਹੋ ਜਾਵੇਗਾ। ਪਿਛਲੇ ਦੋ ਦਿਨਾਂ ਤੋਂ ਭਾਰੀ ਬਰਫ਼ਬਾਰੀ ਦੇ ਬਾਵਜੂਦ, ਭਾਰਤੀ ਫੌਜ ਅਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੇਵਾਦਾਰ ਦੀ ਸਾਂਝੀ ਟੀਮ ਨੇ ਆਪਣੇ ਮਿਸ਼ਨ ਵਿੱਚ ਦ੍ਰਿੜ ਰਹਿ ਕੇ ਲਗਾਤਾਰ ਕੰਮ ਕੀਤਾ ਹੈ।
ਭਾਰਤੀ ਫੌਜ ਦੀ 418 ਇੰਡੀਪੈਂਡੈਂਟ ਫੀਲਡ ਕੰਪਨੀ (9 ਮਾਊਂਟੇਨ ਬ੍ਰਿਗੇਡ) ਦੀ ਇੱਕ ਟੀਮ, ਇੱਕ ਸੂਬੇਦਾਰ ਦੀ ਅਗਵਾਈ ਵਿੱਚ ਸੇਵਾਦਾਰਾਂ ਦੇ ਨਾਲ ਅਟਲਕੋਟੀ ਗਲੇਸ਼ੀਅਰ ਨੂੰ ਸਫਲਤਾਪੂਰਵਕ ਪਾਰ ਕਰ ਗਈ ਹੈ ਅਤੇ ਹੁਣ ਸ੍ਰੀ ਹੇਮਕੁੰਟ ਸਾਹਿਬ ਤੋਂ ਸਿਰਫ 1.5 ਕਿਲੋਮੀਟਰ ਦੀ ਦੂਰੀ ’ਤੇ ਹੈ। ਇਹ ਟੀਮ ਸ਼ਰਧਾਲੂਆਂ ਲਈ ਉੱਚ-ਉਚਾਈ ਵਾਲੇ ਟ੍ਰੈਕ ਰੂਟ ਨੂੰ ਸੁਰੱਖਿਅਤ ਬਣਾਉਣ ਲਈ ਭਾਰੀ ਬਰਫ਼ ਕੱਟ ਰਹੀ ਹੈ। ਉਮੀਦ ਹੈ ਕਿ ਪੂਰਾ ਰਸਤਾ ਸਮੇਂ ਤੋਂ ਪਹਿਲਾਂ ਸਾਫ਼ ਹੋ ਜਾਵੇਗਾ, ਜਿਸ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਨੀਵਾਰ 23 ਮਈ ਨੂੰ ਖੋਲ੍ਹੇ ਜਾਣਗੇ।
ਪਹਿਲਾ ਜੱਥਾ ਪੰਜਾ ਪਿਆਰਿਆ ਦੀ ਅਗਵਾਈ ਵਿੱਚ 20 ਮਈ ਨੂੰ ਗੁਰਦੁਆਰਾ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ। ਨਰਿੰਦਰਜੀਤ ਸਿੰਘ ਬਿੰਦਰਾ ਨੇ ਭਾਰਤੀ ਫੌਜ ਅਤੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਂਝਾ ਯਤਨ ਇੱਕ ਵਾਰ ਫਿਰ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੀ ਸੇਵਾ ਦੀ ਵਿਲੱਖਣ ਭਾਵਨਾ ਨੂੰ ਉਜਾਗਰ ਕਰਦਾ ਹੈ।