ਬਿਜਲੀ ਕੱਟ ਬਣ ਰਹੇ ਲੋਕਾਂ ਲਈ ਆਫ਼ਤ : ਨਿਤਿਸ਼
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਜ਼ਾਨਾ ਲੱਗ ਰਹੇ ਬਿਜਲੀ ਕੱਟਾਂ ਤੋ ਲੋਕ ਬਹੁਤ ਦੁਖੀ ਹੋ ਗਏ ਹਨ ਅਤੇ ਇਸ ਨਾਲ ਕਾਰੋਬਾਰ ਵਿਚ ਵੀ ਭਾਰੀ ਨੁਕਸਾਨ ਹੋ ਰਿਹਾ ਹੈ, ਜੌ ਕਿ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।
Publish Date: Thu, 30 Apr 2026 04:10 PM (IST)
Updated Date: Thu, 30 Apr 2026 04:13 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਜ਼ਾਨਾ ਲੱਗ ਰਹੇ ਬਿਜਲੀ ਕੱਟਾਂ ਤੋ ਲੋਕ ਬਹੁਤ ਦੁਖੀ ਹੋ ਗਏ ਹਨ ਅਤੇ ਇਸ ਨਾਲ ਕਾਰੋਬਾਰ ਵਿਚ ਵੀ ਭਾਰੀ ਨੁਕਸਾਨ ਹੋ ਰਿਹਾ ਹੈ, ਜੌ ਕਿ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਇਹ ਪ੍ਰਗਟਾਵਾ ਸ਼ਿਵਾ ਸੈਨਾ ਦੇ ਜਨਰਲ ਸਕੱਤਰ ਪੰਜਾਬ ਨਿਤਿਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਮਹਿੰਗਾਈ ਦੀ ਮਾਰ ਲੋਕਾਂ ਨੂੰ ਪੈ ਰਹੀ ਹੈ ਤੇ ਦੂਜੇ ਪਾਸੇ ਬਿਜਲੀ ਦੇ ਲੱਗ ਰਹੇ ਲਗਾਤਾਰ ਕੱਟ ਵਪਾਰ, ਬਚਿਆ ਦੀ ਪੜਾਈ ਵਿੱਚ ਭਾਰੀ ਨੁਕਸਾਨ ਕਰ ਰਹੇ ਹਨ, ਜਿਸਨੂੰ ਠੀਕ ਕਰਨ ਵਿਚ ਪੰਜਾਬ ਦੀ ਮਾਨ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਫ਼ਤ ਬਿਜਲੀ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ, ਪਰ ਇਸਦੇ ਨਾਲ ਹੀ ਪੈ ਰਹੀ ਤਿੱਖੀ ਗਰਮੀ ਵਿਚ ਲੱਗ ਰਹੇ ਬਿਜਲੀ ਕੱਟ ਲੋਕਾਂ ਲਈ ਸਿਰਦਰਦ ਬਣਦੇ ਜਾ ਰਹੇ ਹਨ। ਨਿਤਿਸ਼ ਨੇ ਕਿਹਾ ਕਿ ਜੇਕਰ ਜਲਦ ਤੋ ਜਲਦ ਸਰਕਾਰ ਨੇ ਬਿਜਲੀ ਕੱਟ ਬੰਦ ਨਾ ਕੀਤੇ ਤਾਂ ਲੋਕ ਮਜਬੂਰਨ ਸੜਕਾਂ ਤੇ ਆ ਕੇ ਸਰਕਾਰ ਖਿਲਾਫ ਮੁਜ਼ਾਹਰੇ ਕਰਨਗੇ, ਜਿਸ ਵਿਚ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।