ਲੇਕਹੈੱਡ ਪਬਲਿਕ ਸਕੂਲ ’ਚ ਪਿੰਕ-ਡੇ ਮਨਾਇਆ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਮਤੀਰਥ ਰੋਡ ਸਥਿਤ ਲੇਕਹੈੱਡ ਪਬਲਿਕ ਸਕੂਲ ਦੀ ਚੇਅਰਪਰਸਨ ਊਰਵਸ਼ੀ ਬਿਆਲਾ ਅਤੇ ਪ੍ਰਿੰਸੀਪਲ ਸ਼ਿਵਾਲਿਕਾ ਢਿੱਲੋਂ ਦੀ ਅਗਵਾਈ ਵਿਚ ਪਿੰਕ-ਡੇ ਬੜੀ ਧੂੰਮਧਾਮ ਨਾਲ ਮਨਾਇਆ ਗਿਆ।
Publish Date: Mon, 20 Apr 2026 04:13 PM (IST)
Updated Date: Mon, 20 Apr 2026 04:15 PM (IST)

ਫੁੱਲਾਂ ਦੀ ਤਰ੍ਹਾਂ ਬੱਚੇ ਆਪਣੀ ਸੁੰਦਰਤਾ ਸਾਰੇ ਪਾਸੇ ਬਿਖੇਰਦੇ : ਸ਼ਿਵਾਲਿਕਾ ਢਿੱਲੋਂ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਮਤੀਰਥ ਰੋਡ ਸਥਿਤ ਲੇਕਹੈੱਡ ਪਬਲਿਕ ਸਕੂਲ ਦੀ ਚੇਅਰਪਰਸਨ ਊਰਵਸ਼ੀ ਬਿਆਲਾ ਅਤੇ ਪ੍ਰਿੰਸੀਪਲ ਸ਼ਿਵਾਲਿਕਾ ਢਿੱਲੋਂ ਦੀ ਅਗਵਾਈ ਵਿਚ ਪਿੰਕ-ਡੇ ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਬੱਚੇ ਬਹੁਤ ਹੀ ਸੁੰਦਰ ਪਿੰਕ ਰੰਗ ਦੀਆਂ ਪੋਸ਼ਾਕਾਂ ਵਿਚ ਸੱਜ ਕੇ ਸਕੂਲ ਆਏ। ਬੱਚੇ ਆਪਣੇ ਲੰਚ ਬਾਕਸ ਵਿਚ ਪਿੰਕ ਕਲਰ ਦਾ ਖਾਣਾ ਲੈ ਕੇ ਆਏ, ਜਿਸ ਵਿਚ ਪੇਸਟੀ, ਕੁਕੀਜ, ਕੈਂਡੀ, ਪਿੰਕ ਕਲਰ ਦਾ ਪਾਸਤਾ, ਇਡਲੀ ਅਤੇ ਪਰਾਂਠਾ ਸ਼ਾਮਿਲ ਸਨ। ਬੱਚੇ ਪਿੰਕ ਕਲਰ ਦੀ ਡਰੈੱਸ ਵਿਚ ਬਹੁਤ ਹੀ ਸੁੰਦਰ ਲੱਗ ਰਹੇ ਸਨ। ਛੋਟੇ ਬੱਚਿਆਂ ਨੇ ਡਾਂਸ ਵੀ ਕੀਤਾ ਤੇ ਬਹੁਤ ਸੁੰਦਰ ਡਰਾਇੰਗ ਵੀ ਬਣਾਈਆਂ। ਚੇਅਰਪਰਸਨ ਊਰਵਸ਼ੀ ਬਿਆਲਾ ਅਤੇ ਪ੍ਰਿੰਸੀਪਲ ਸ਼ਿਵਾਲਿਕਾ ਢਿੱਲੋਂ ਨੇ ਬੱਚਿਆਂ ਨੂੰ ਪਿੰਕ-ਡੇ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਡੇ ਸਾਨੂੰ ਇਕ ਦੂਸਰੇ ਨਾਲ ਮਿਲ ਕੇ ਖੁਸ਼ੀ ਨਾਲ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਜਿਸ ਤਰ੍ਹਾਂ ਮੌਸਮ ਵਿਚ ਗੁਲਾਬ ਦੇ ਫੁੱਲ ਖਿੜਦੇ ਹਨ ਤੇ ਆਪਣੀ ਸੁੰਦਰਤਾ ਸਾਰੇ ਪਾਸੇ ਬਿਖੇਰਦੇ ਹਨ, ਫੁੱਲਾਂ ਦੀ ਤਰ੍ਹਾਂ ਬੱਚੇ ਆਪਣੀ ਸੁੰਦਰਤਾ ਸਾਰੇ ਪਾਸੇ ਬਿਖੇਰਦੇ ਹਨ। ਪਿੰਕ ਡੇ ਮਨਾਉਣ ਦਾ ਮਹੱਤਵ ਹੈ ਕਿ ਬੱਚਿਆਂ ਨੂੰ ਹਰ ਰੰਗ ਦੀ ਪਹਿਚਾਣ ਹੋ ਜਾਵੇ ਅਤੇ ਹਰ ਰੰਗ ਦੇ ਮਹੱਤਵ ਬਾਰੇ ਪਤਾ ਲੱਗੇ। ਅੰਤ ਵਿਚ ਉਨ੍ਹਾਂ ਸੁੰਦਰ ਬੋਲਾਂ ‘ਸੁੰਦਰ ਆਪਣਾ ਸ਼ਹਿਰ ਬਣਾਈਏ, ਕਿਆਰੀਆਂ ਦੇ ਵਿਚ ਫੁੱਲ ਖਿੜਾਈਏ,’ ‘ਫੁੱਲ ਬੂਟਿਆਂ ਦਾ ਰੱਖੀਏ ਧਿਆਨ, ਇਹ ਵਧਾਉਣ ਸ਼ਹਿਰ ਦੀ ਸ਼ਾਨ’ ਨਾਲ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੇ ਅੰਤ ਵਿਚ ਬੱਚਿਆਂ ਨੂੰ ਛੋਟੇ–ਛੋਟੇ ਗਿਫ਼ਟ ਅਤੇ ਪ੍ਰਸ਼ੰਸਾ ਦੇ ਸਰਟੀਫਿਕੇਟ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ। ਇਸ ਮੌਕੇ ਮੋਨਿਕਾ ਸ਼ਰਮਾ, ਸੁਖਵਿੰਦਰ ਕੌਰ, ਪ੍ਰਭਜੋਤ ਕੌਰ, ਗੁਰਪ੍ਰੀਤ ਕੌਰ, ਨਵਪ੍ਰੀਤ ਕੌਰ, ਸਮਾਈਲਪ੍ਰੀਤ ਕੌਰ, ਅਨੀਤਾ ਕੁਮਾਰੀ, ਪ੍ਰਭਜੋਤ ਕੌਰ, ਬਲਜਿੰਦਰ ਕੌਰ, ਮਨਦੀਪ ਕੌਰ, ਸੁਮਨ, ਕਮਲ, ਕ੍ਰਿਿਤਕਾ ਆਦਿ ਸਕੂਲ ਸਟਾਫ ਹਾਜ਼ਰ ਸੀ।