ਧੂਲਕਾ ਸਕੂਲ ਦੀ ਪਾਇਲਪ੍ਰੀਤ ਅੱਵਲ
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਦੇ ਨਤੀਜਿਆਂ ਵਿਚ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਧੂਲਕਾ ਦੀਆਂ ਵਿਿਦਆਰਥਣਾਂ ਪਾਇਲਪ੍ਰੀਤ ਕੌਰ ਜੋਧਾਨਗਰੀ ਨੇ 600 ਵਿੱਚੋਂ 580 ਅੰਕ ਪ੍ਰਾਪਤ ਕਰਕੇ
Publish Date: Sat, 18 Apr 2026 04:20 PM (IST)
Updated Date: Sat, 18 Apr 2026 04:24 PM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਦੇ ਨਤੀਜਿਆਂ ਵਿਚ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਧੂਲਕਾ ਦੀਆਂ ਵਿਿਦਆਰਥਣਾਂ ਪਾਇਲਪ੍ਰੀਤ ਕੌਰ ਜੋਧਾਨਗਰੀ ਨੇ 600 ਵਿੱਚੋਂ 580 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਸਰੋਜਪ੍ਰੀਤ ਕੌਰ ਨੇ 600 ਵਿਚੋਂ 575 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਥੇ ਦੱਸਣਯੋਗ ਹੈ ਕਿ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਪੰਜਾਬ ਵਿਚੋਂ ਵੀ ਪਾਇਲਪ੍ਰੀਤ ਕੌਰ ਜੋਧਾਨਗਰੀ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਸਕੂਲ ਮੁਖੀ ਹਰਪ੍ਰੀਤ ਕੌਰ ਨੇ ਕਿਹਾ ਕਿ ਇਸੇ ਤਰ੍ਹਾਂ ਸਾਰੇ ਬੱਚੇ ਮਿਹਨਤ ਕਰਨ ਤਾਂ ਜੋ ਬੱਚੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ। ਇਸ ਮੌਕੇ ਸਕੂਲ ਮੁਖੀ ਹਰਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।