ਡੀਏਵੀ ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਸਰਹੱਦੀ ਪਿੰਡ ਨੇਸ਼ਟਾ (ਅਟਾਰੀ) ਵਿਖੇ ਸਥਿਤ ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਡਾਕਟਰ ਗੁਰਬਿੰਦਰ ਸਿੰਘ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ
Publish Date: Wed, 05 Nov 2025 04:20 PM (IST)
Updated Date: Wed, 05 Nov 2025 04:22 PM (IST)
ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਸਰਹੱਦੀ ਪਿੰਡ ਨੇਸ਼ਟਾ (ਅਟਾਰੀ) ਵਿਖੇ ਸਥਿਤ ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਡਾਕਟਰ ਗੁਰਬਿੰਦਰ ਸਿੰਘ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਕੂਲ਼ ਦੇ ਵਿਿਦਆਰਥੀਆਂ ਨੇ ਪਾਠ ਦਾ ਜਾਪ ਕਰਦਿਆਂ ਹੋਇਆ ਸਿੱਖ ਮਰਿਆਦਾ ਨਾਲ ਗੁਰਦੁਆਰਾ ਮਿੱਠਾਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸਕੂਲ ਵਿਚ ਲੈ ਕੇ ਆਏ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭੇ ਗਏ। ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਸਕੂਲੀ ਵਿਿਦਆਰਥੀਆਂ ਵਲੋਂ ਰਸ ਭਿੰਨਾ ਸ਼ਬਦ ਗਾਇਨ ਕੀਤਾ ਗਿਆ ਅਤੇ ਅਰਦਾਸ ਉਪਰੰਤ ਗੁਰੂ ਦੇ ਲੰਗਰ ਅਤੱੁਟ ਵਰਤਾਏ ਗਏ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਬਿੰਦਰ ਸਿੰਘ ਨੇ ਹਾਜ਼ਰ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਨਾ ਦਿੱਤੀ।ਇਸ ਮੌਕੇ ਸੰਗੀਤਾ ਹਾਂਡਾ, ਗੌਤਮ ਬਜਾਜ, ਅਨੀਤਾ ਮਦਾਨ, ਦਿਿਵਆ, ਮੀਨੂੰ ਸੋਨੀ, ਮੋਨਿਕਾ ਭੰਡਾਰੀ, ਮਨੀਸ਼ਾ ਸ਼ਰਮਾ, ਜਚਿੰਦਰ ਕੌਰ ਅਤੇ ਪਵਨਦੀਪ ਸਿੰਘ ਸਕੂਲ ਦਾ ਸਟਾਫ ਵਿਿਦਆਰਥੀ ਇਲਾਕਾ ਨਿਵਾਸੀ ਹਾਜ਼ਰ ਸਨ।