ਅੰਮ੍ਰਿਤ ਵੇਲਾ ਸਮਾਗਮ ਕਰਵਾਇਆ
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵੱਲੋਂ ਗੰਡਾ ਸਿੰਘ ਕਾਲੋਨੀ ਵਿਖੇ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਦੀ ਅਗਵਾਈ ਹੇਠ ਅੰਮ੍ਰਿਤ ਵੇਲਾ ਸਮਾਗਮ ਕਰਵਾਇਆ ਗਿਆ।
Publish Date: Thu, 21 May 2026 04:15 PM (IST)
Updated Date: Thu, 21 May 2026 04:16 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵੱਲੋਂ ਗੰਡਾ ਸਿੰਘ ਕਾਲੋਨੀ ਵਿਖੇ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਦੀ ਅਗਵਾਈ ਹੇਠ ਅੰਮ੍ਰਿਤ ਵੇਲਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਮਈ ਦਿਨ ਸ਼ੁਕਰਵਾਰ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵੱਲੋਂ ਵਿਸ਼ੇਸ਼ ਕੈਂਸਰ ਦੇ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿਚ ਡਾ. ਜਿਤੇਂਦਰ ਪਲਾਹਾਜਾਨੀ, ਐਮਬੀਬੀਐਸ, ਐਮਡੀ, ਡੀਐਮ (ਓਨਕੋਲੋਜੀ) ਐਚਐਸਜੀ ਹਸਪਤਾਲ, ਜੈਪੁਰ ਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੇ ਚੈੱਕ ਅਪ ਕੀਤੇ ਜਾਣਗੇ। ਉਨ੍ਹਾਂ ਕੈਂਸਰ ਸਬੰਧਤ ਮਰੀਜ਼ਾਂ ਨੂੰ ਅਪੀਲ ਕੀਤੀ ਉਹ ਆਪਣੀਆਂ ਰਿਪੋਰਟਾਂ ਲੈ ਕੇ ਇਸ ਕੈਸਰ ਕੈਂਪ ਦਾ ਲਾਭ ਲੈਣ ਅੱਜ ਦੇ ਸਮਾਗਮ ਵਿਚ ਸੁਖਵਿੰਦਰ ਸਿੰਘ ਗੋਗਾ ਵੀਰ, ਓਂਕਾਰ ਸਿੰਘ ਪੱਪੂ, ਮੈਨੇਜਰ ਦਲਬੀਰ ਸਿੰਘ ਸਮੇਤ ਵੱਡੀ ਗਿਣਤੀ ਦੇ ਸੰਗਤਾਂ ਹਾਜ਼ਰ ਸਨ।