ਪੰਜਾਬ ਨਾਟਸ਼ਾਲਾ 'ਚ ਕਰਵਾਈ 'ਓਲਡ ਇਜ਼ ਗੋਲਡ ਰਫ਼ੀ ਨਾਈਟ'
old is gold rafi night in punjab natshala amritsar punjabijagran
Publish Date: Mon, 29 Jul 2019 07:15 PM (IST)
Updated Date: Mon, 29 Jul 2019 07:15 PM (IST)
ਰਮੇਸ਼ ਰਾਮਪੁਰਾ, ਅੰਮਿ੍ਤਸਰ : ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਪੰਜਾਬੀ ਸਕਰੀਨ ਕਲੱਬ ਵੱਲੋਂ ਮਹਾਨ ਗਾਇਕ ਪਦਮਸ਼੍ਰੀ ਮੁਹੰਮਦ ਰਫੀ ਦੀ 39ਵੀਂ ਬਰਸੀ ਨੂੰ ਸਮਰਪਿਤ '11ਵੀਂ ਓਲਡ ਇਜ਼ ਗੋਲਡ ਰਫ਼ੀ ਨਾਈਟ' ਕਰਵਾਈ ਗਈ। ਫਿਲਮੀ ਗੀਤਾਂ ਭਰੀ ਸ਼ਾਮ ਦਾ ਆਗਾਜ਼ ਮੁੱਖ ਮਹਿਮਾਨ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਆਈਜੀ ਡਾ. ਕੁੰਵਰ ਵਿਜੇ ਪ੍ਰਤਾਪ, ਫਿਲਮ ਅਦਾਕਾਰ ਗੁਰਪ੍ਰਰੀਤ ਸਿੰਘ ਘੁੱਗੀ, ਜਤਿੰਦਰ ਬਰਾੜ, ਦਲਜੀਤ ਅਰੋੜਾ, ਅਰਵਿੰਦਰ ਭੱਟੀ, ਤਰਲੋਚਨ ਸਿੰਘ ਨੇ ਸ਼ਮ੍ਹਾ ਰੋਸ਼ਨ ਕਰ ਕੇ ਕੀਤਾ। ਇਸ ਮੌਕੇ ਪੰਜਾਬ ਨਾਟਸ਼ਾਲਾ ਵੱਲੋਂ ਆਏ ਮੁੱਖ ਮਹਿਮਾਨ ਡਾ. ਰਾਜ ਕੁਮਾਰ ਵੇਰਕਾ, ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਗੁਰਪ੍ਰਰੀਤ ਸਿੰਘ ਘੁੱਗੀ ਨੂੰ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ, ਅਰਜੁਨ ਸਿੰਘ ਵਿਰਦੀ ਨੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।
ਦਲਜੀਤ ਸਿੰਘ ਅਰੋੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁਹੰਮਦ ਰਫ਼ੀ ਦੀ 39ਵੀਂ ਬਰਸੀ ਨੂੰ ਸਮਰਪਿਤ ਸੰਗੀਤ ਦੀ ਦੁਨੀਆ ਦੇ ਮਹਾਨ ਵਿਅਕਤੀਤਵ ਨੂੰ 1980 ਤੱਕ ਦੇ ਪੁਰਾਣੇ ਲੋਕਪਿ੍ਰਯ ਗੀਤਾਂ 'ਤੇ ਆਧਾਰਤ ਗਾਇਨ ਤੇ ਮੁਕਾਬਲਿਆਂ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਮੌਕੇ ਗਾਇਨ ਮੁਕਾਬਲੇ ਕਰਵਾਏ ਗਏ, ਜਿਸ ਵਿਚ 13 ਸਾਲ ਦੀ ਉਮਰ ਦੇ ਬੱਚਿਆਂ ਸਹਿਤ ਵੱਡੇ ਬਜ਼ੁਰਗਾਂ ਨੇ ਵੀ ਗੀਤ ਪੇਸ਼ ਕੀਤੇ। ਇਸ ਮੌਕੇ ਪੰਜਾਬੀ ਸਿਨੇਮਾ ਵਿਚ ਨਾਂ ਰੋਸ਼ਨ ਕਰਨ 'ਤੇ ਕਲਾਕਾਰ ਗੁਰਪ੍ਰਰੀਤ ਘੁੱਗੀ, ਸਰਦਾਰ ਸੋਹੀ, ਰਾਖੀ ਹੁੰਦਲ, ਬੀਬੀ ਵਰਮਾ, ਬਲਬੀਰ ਸਿੰਘ, ਮੁਨੀਸ਼ ਸਾਹਨੀ, ਵਿਜੇ ਟੰਡਨ, ਰਤਨ ਅੌਲਖ, ਇਕਬਾਲ ਿਢੱਲੋਂ ਸਮੇਤ ਹੋਰ ਕਲਾਕਾਰਾਂ ਨੂੰ 'ਪੰਜਾਬੀ ਸਿਨੇਮਾ ਪ੍ਰਰਾਈਡ ਆਫ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਸੰਸਥਾ ਨੂੰ ਸ਼ਾਨਦਾਰ ਪੇਸ਼ਕਾਰੀ ਲਈ ਵਧਾਈ ਦਿੱਤੀ। ਨਾਟਸ਼ਾਲਾ ਦੇ ਮੁਖੀ ਜਤਿੰਦਰ ਬਰਾੜ ਨੇ ਕਿਹਾ ਕਿ ਅਜਿਹੇ ਪ੍ਰਰੋਗਰਾਮ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਦੇ ਨਾਲ ਜੋੜਨ 'ਚ ਸਹਾਈ ਹੈ, ਜਿਸ ਨਾਲ ਨੌਜਵਾਨ ਵਰਗ ਲੱਚਰ ਗੀਤਾਂ ਤੋਂ ਦੂਰ ਰਹਿ ਸਕੇਗਾ।