'ਸ਼ਿਵ ਸੈਨਾ ਟਕਸਾਲੀ ਸੁਧੀਰ ਕੁਮਾਰ ਸੂਰੀ' ਨਾਂ ਦੀ ਨਵੀਂ ਹਿੰਦੂਤਵ ਪਾਰਟੀ ਦਾ ਗਠਨ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬ੍ਰਿਜ ਮੋਹਨ ਸੂਰੀ ਨੇ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਇੱਕ ਨਵੀਂ ਹਿੰਦੂਤਵ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਪਾਰਟੀ
Publish Date: Wed, 29 Apr 2026 04:13 PM (IST)
Updated Date: Wed, 29 Apr 2026 04:16 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬ੍ਰਿਜ ਮੋਹਨ ਸੂਰੀ ਨੇ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਇੱਕ ਨਵੀਂ ਹਿੰਦੂਤਵ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਪਾਰਟੀ ਦਾ ਨਾਮ ‘ਸ਼ਿਵ ਸੈਨਾ ਟਕਸਾਲੀ ਸੁਧੀਰ ਕੁਮਾਰ ਸੂਰੀ’ ਰੱਖਿਆ ਗਿਆ ਹੈ। ਸੂਰੀ ਨੇ ਸਪੱਸ਼ਟ ਕੀਤਾ ਕਿ ਇਹ ਕੋਈ ਰਵਾਇਤੀ ਸਿਆਸੀ ਪਾਰਟੀ ਨਹੀਂ, ਸਗੋਂ ਹਿੰਦੂਤਵ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਲੀ ਇੱਕ ਜਥੇਬੰਦਕ ਸ਼ਕਤੀ ਹੋਵੇਗੀ, ਜੋ ਸਵ: ਸੁਧੀਰ ਕੁਮਾਰ ਸੂਰੀ ਦੀ ਆਵਾਜ਼ ਨੂੰ ਬੁਲੰਦ ਕਰੇਗੀ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਅਧੀਨ ਲਗਭਗ 100 ਸਮਾਜਿਕ ਵੈਲਫੇਅਰ ਸੰਸਥਾਵਾਂ ਬਣਾਈਆਂ ਜਾ ਰਹੀਆਂ ਹਨ, ਜੋ ਜ਼ਮੀਨੀ ਪੱਧਰ ਤੇ ਸੇਵਾ ਦੇ ਕੰਮ ਕਰਨਗੀਆਂ। ਬ੍ਰਿਜ ਮੋਹਨ ਸੂਰੀ ਨੇ ਦੱਸਿਆ ਕਿ ਨਵੀਂ ਪਾਰਟੀ ਨੂੰ 4 ਸੰਗਠਨਾਂ ਅਤੇ 40 ਵੈਲਫੇਅਰ ਸੁਸਾਇਟੀਆਂ ਦਾ ਸਮਰਥਨ ਹਾਸਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਜਥੇਬੰਦੀ ਨਾਲ ਜੁੜ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਹਿੰਦੂਤਵ ਪਾਰਟੀ ਇੱਕ ਮਜ਼ਬੂਤ ਲੋਕ-ਆਵਾਜ਼ ਬਣ ਕੇ ਉਭਰੇਗੀ।