‘ਮੁਸਕਾਨ’ ਸੁਸਾਇਟੀ ਕਰਵਾਏਗੀ ਜਾਗਰੂਕਤਾ ਸੈਮੀਨਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਮਾਜ ਸੇਵੀ ਕੰਮਾਂ ਦੇ ਖੇਤਰ ਨੂੰ ਅੱਗੇ ਵਧਾਉਂਦੇ ਹੋਏ ਮੁਸਕਾਨ ਵੂਮੈਨ ਵੈਲਫੇਅਰ ਸੁਸਾਇਟੀ ਵੱਲੋਂ ਆਪਣੇ ਕਾਰਜਕਾਰੀ ਦਫਤਰ 1093, ਪ੍ਰਤਾਪ ਨਗਰ ਬਜਾਰ ਅੰਮ੍ਰਿਤਸਰ ਵਿਖੇ ਪ੍ਰਧਾਨ ਸਪਨਾ ਮਹਿਰਾ ਦੀ ਅਗਵਾਈ ਹੇਠ
Publish Date: Sun, 19 Apr 2026 04:48 PM (IST)
Updated Date: Sun, 19 Apr 2026 04:51 PM (IST)

ਵੱਖ-ਵੱਖ ਮੁੱਦਿਆਂ ’ਤੇ ਪ੍ਰਧਾਨ ਸਪਨਾ ਮਹਿਰਾ ਨੇ ਕੀਤੀ ਚਰਚਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਮਾਜ ਸੇਵੀ ਕੰਮਾਂ ਦੇ ਖੇਤਰ ਨੂੰ ਅੱਗੇ ਵਧਾਉਂਦੇ ਹੋਏ ਮੁਸਕਾਨ ਵੂਮੈਨ ਵੈਲਫੇਅਰ ਸੁਸਾਇਟੀ ਵੱਲੋਂ ਆਪਣੇ ਕਾਰਜਕਾਰੀ ਦਫਤਰ 1093, ਪ੍ਰਤਾਪ ਨਗਰ ਬਜਾਰ ਅੰਮ੍ਰਿਤਸਰ ਵਿਖੇ ਪ੍ਰਧਾਨ ਸਪਨਾ ਮਹਿਰਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਸਪਨਾ ਮਹਿਰਾ ਵੱਖ-ਵੱਖ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ। ਮੀਟਿੰਗ ਵਿਚ ਸਮਜਿਕ ਸੁਧਾਰਾਂ ਤੇ ਪਰਿਵਾਰਾਂ ਵਿਚ ਰੋਜਾਨਾ ਦੇ ਮੱੁਦਿਆਂ ਨੂੰ ਸੁਲਝਾਉਣ ਲਈ ਅਲੱਗ-ਅਲੱਗ ਜਾਗਰੂਕਤਾ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ। ਪ੍ਰਧਾਨ ਸਪਨਾ ਮਹਿਰਾ ਨੇ ਕਿਹਾ ਕਿ ਜਲਦੀ ਹੀ ਇਸ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ, ਜਿਸ ਵਿਚ ਸਾਨੂੰ ਸੁਸਾਇਟੀ ਮੈਂਬਰਾਂ ਦੇ ਨਾਲ-ਨਾਲ ਪਬਲਿਕ ਸਹਿਯੋਗ ਦੀ ਵੀ ਬਹੁਤ ਜਰੂਰਤ ਹੈ। ਪ੍ਰਧਾਨ ਸਪਨਾ ਮਹਿਰਾ ਨੇ ਕਿਹਾ ਕਿ ਸਾਡੇ ਨਾਲ ਜੁੁੜਣ ਲਈ ਸਾਡੀ ਸੰਸਥਾ ਬਾਰੇ ਜਾਂ ਸਾਡੇ ਉਲੀਕੇ ਸਮਾਜਿਕ ਪ੍ਰੋਗਰਾਮਾਂ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਨੂੰ ਫੋਨ ਕਰਕੇ ਸਾਡੇ ਦਫਤਰ ਆ ਕੇ ਮਿਲ ਸਕਦੇ ਹਨ। ਉਨ੍ਹਾਂ ਦੱਸਦਿਆਂ ਕਿਹਾ ਕਿ ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੀ ਸੰਸਥਾ ਵਿਚ ਡਾਕਟਰ, ਵਕੀਲ, ਟੀਚਰ ਤੇ ਬੁੱਧੀਜੀਵੀ ਮਹਿਲਾਵਾਂ ਜੁੜ ਕੇ ਸਾਨੂੰ ਇਕ ਖੁਸ਼ਹਾਲ ਪਰਿਵਾਰ ਤੇ ਸਮਾਜ ਸਿਰਜਣ ਲਈ ਅੱਗੇ ਆ ਰਹੀਆਂ ਹਨ। ਦੱਸਣਯੋਗ ਹੈ ਕਿ ਪ੍ਰਧਾਨ ਸਪਨਾ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਨੂੰ ਅਣਗਿਣਤ ਸਮਾਜ ਸੇਵੀ ਕਾਰਜਾਂ ਸਦਕਾ ਕਈ ਮਾਣ-ਸਨਮਾਨ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੇ ਚਿਹਰੇ ’ਤੇ ਮੁਸਕਾਨ ਲ਼ਿਆਉਣਾ ਸਾਡਾ ਮੁੱਖ ਮਕਸਦ ਹੈ। ਆਪਣੇ ਹੱਕਾਂ ਲਈ ਦੱਬੀਆਂ ਕੁਚਲੀਆਂ ਔਰਤਾਂ ਦੇ ਹੱਕ ਵਿਚ ਡਟਦਿਆਂ ਸੁਸਾਇਟੀ ਨੇ ਕਈਆਂ ਔਰਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਏ ਅਤੇ ਉਹ ਔਰਤਾਂ ਖੁਸ਼ਹਾਲ ਜੀਵਨ ਬਤੀਤ ਕਰ ਰਹੀਆਂ।