ਸ਼੍ਰੀ ਰਘੂਨਾਥ ਮੰਦਰ ਡਾਲਿਆਣਾ ’ਚ ਮਾਤਾ ਦੀ ਚੌਕੀ ਕਰਵਾਈ
ਗੁਰਪ੍ਰੀਤ ਚੰਦੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਦੁਆਰਾ ਜੰਡਿਆਲਾ ਗੁਰੂ ਸਥਿਤ ਸ਼੍ਰੀ ਰਘੂਨਾਥ ਮੰਦਰ ਡਾਲਿਆਣਾ ’ਚ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ। ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਮੰਗਲਾਵਤੀ
Publish Date: Mon, 20 Apr 2026 04:20 PM (IST)
Updated Date: Mon, 20 Apr 2026 04:24 PM (IST)

ਗੁਰਪ੍ਰੀਤ ਚੰਦੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਦੁਆਰਾ ਜੰਡਿਆਲਾ ਗੁਰੂ ਸਥਿਤ ਸ਼੍ਰੀ ਰਘੂਨਾਥ ਮੰਦਰ ਡਾਲਿਆਣਾ ’ਚ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ। ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਮੰਗਲਾਵਤੀ ਭਾਰਤੀ ਨੇ ਸਮਝਾਇਆ ਕਿ ਮਨੁੱਖ ਦੀ ਅਸਲੀ ਸਮਰਥਾ ਹੋਰਾਂ ਤੇ ਕਾਬੂ ਪਾਉਣ ਵਿਚ ਨਹੀਂ, ਸਗੋਂ ਆਪਣੇ ਆਪ ਤੇ ਕਾਬੂ ਪਾਉਣ ਵਿਚ ਹੈ। ਸਾਧਵੀ ਨੇ ਕਿਹਾ ਕਿ ਦੇਵੀ ਦੀ ਹਰ ਇੱਕ ਚਿੱਤਰ ਬ੍ਰਹਮੰਡ ਦੀ ਸ਼ਕਤੀ ਦਾ ਪ੍ਰਤੀਕ ਹੈ। ਸ਼ਕਤੀ ਸ਼ਬਦ ਦਾ ਅਰਥ ਹੈ ਤਾਕਤ। ਪਰ ਕਿਸ ਤਰ੍ਹਾਂ ਦੀ ਤਾਕਤ? ਸਿਰਜਣਾਤਮਕ ਜਾਂ ਵਿਨਾਸ਼ਕਾਰੀ? ਇਸ ਦਾ ਜਵਾਬ ਹੈ ਸਿਰਜਣਾਤਮਕ ਤਾਕਤ। ਇਹ ਸਕਾਰਾਤਮਕ ਊਰਜਾ ਬ੍ਰਹਮੰਡ ਦਾ ਸਰੋਤ ਹੈ ਅਤੇ ਇਹ ਸਾਨੂੰ ਸਭਨਾਂ ਵਿਚ ਮੌਜੂਦ ਹੈ। ਹਾਲਾਕਿ ਅੱਜ ਜੇਕਰ ਅਸੀਂ ਇਸ ਨੂੰ ਬਾਹਰੀ ਸਮਰਥਾ ਸਮਝਦੇ ਹਾਂ, ਤਾਂ ਇਸ ਦਾ ਕਾਰਨ ਹੈ ਕਿ ਅਸੀਂ ਸੱਚੇ ਦਿਵਯ ਗਿਆਨ ਤੋਂ ਵੰਚਿਤ ਹਾਂ। ਇਹ ਉਹ ਗਿਆਨ ਹੈ ਜਿਸਨੂੰ ਪ੍ਰਾਚੀਨ ਭਾਰਤੀ ਪਵਿੱਤਰ ਗ੍ਰੰਥਾਂ ਵਿੱਚ ਸਭ ਤੋਂ ਉੱਚਾ ਮੰਨਿਆ ਗਿਆ ਹੈ। ਇਸ ਗਿਆਨ ਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ। ਬ੍ਰਹਮ ਗਿਆਨ ਮਨੁੱਖ ਦੇ ਅੰਦਰਲੇ ਸਵਰੂਪ ਅਤੇ ਦਿਵਯਤਾ ਦੇ ਦਰਮਿਆਨ ਦਾ ਸੰਬੰਧ ਖੋਲ੍ਹਦਾ ਹੈ। ਇਸ ਨਾਲ, ਮਨੁੱਖ ਸਿਆਣਾ ਹੋ ਜਾਂਦਾ ਹੈ। ਇਸ ਤਰ੍ਹਾਂ ਪ੍ਰਾਪਤ ਕੀਤੀ ਸਿਆਣਪ ਨਾਲ ਸਾਰੇ ਕਮ ਰਚਨਾਤਮਕ ਮਨਸੂਬਿਆਂ ਵਿੱਚ ਜੁੜਦੇ ਹਨ ਅਤੇ ਦੁਨੀਆ ਸ਼ਾਂਤੀਪੂਰਣ ਹੋ ਜਾਂਦੀ ਹੈ। ਇਸ ਤਰ੍ਹਾਂ ਬ੍ਰਹਮ ਗਿਆਨ ਅੰਦਰਲੇ ਅਤੇ ਬਾਹਰਲੇ ਸੰਸਾਰ ਵਿੱਚ ਸੰਤੁਲਨ ਲਿਆਉਂਦਾ ਹੈ, ਜਿਸ ਨਾਲ ਇਕ ਸੰਗਤਮਈ ਸੰਰਚਨਾ ਦਾ ਨਿਰਮਾਣ ਹੁੰਦਾ ਹੈ।ਇਕ ਸ਼ਾਂਤੀਪੂਰਣ ਦੁਨੀਆ ਅੱਜ ਦੀ ਲੋੜ ਹੈ, ਅਤੇ ਇਸਨੂੰ ਪ੍ਰਾਪਤ ਕਰਨ ਦੀ ਵਿਧੀ ਸਿਰਫ ਇੱਕ ਹੈ- ਬ੍ਰਹਮ ਗਿਆਨ। ਕੀ ਅੱਜ ਬ੍ਰਹਮ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ? ਸਾਧਵੀ ਨੇ ਇਸ ਦਾ ਹਾਂ ਵਿਚ ਜਵਾਬ ਦਿੱਤਾ। ਚੌਂਕੀ ਦੌਰਾਨ ਸਾਧਵੀ ਕ੍ਰਿਸ਼ਨਪ੍ਰੀਤਾ ਭਾਰਤੀ, ਸਾਧਵੀ ਨੀਰਜਾ ਭਾਰਤੀ, ਸਵਾਮੀ ਰਣਜੀਤਾਨੰਦ, ਹਰਭਜਨ ਸਿੰਘ ਕੈਬਨਿਟ ਮੰਤਰੀ, ਪੰਜਾਬ ਸਰਕਾਰ, ਸੰਦੀਪ ਸਿੰਘ ਹਲਕਾ ਇੰਚਾਰਜ, ਸ਼੍ਰੋਮਣੀ ਅਕਾਲੀ ਦਲ, ਜੰਡਿਆਲਾ ਗੁਰੂ, ਸੁਨੀਲ ਪਾਸੀ ਪ੍ਰੈਜ਼ੀਡੈਂਟ, ਦਾਣਾ ਮੰਡੀ, ਜੰਡਿਆਲਾ, ਸੁਨੀਨਾ ਰੰਧਾਵਾ ਪ੍ਰੈਜ਼ੀਡੈਂਟ, ਮਹਿੱਲਾ ਮੋਰਚਾ, ਜੰਡਿਆਲਾ ਗੁਰੂ), ਸਾਹਿਲ ਸ਼ਰਮਾ ਪ੍ਰੈਜ਼ੀਡੈਂਟ, ਸ਼੍ਰੀ ਰਘੂਨਾਥ ਮੰਦਰ, ਜੰਡਿਆਲਾ, ਗੋਲਡੀ ਸ਼ਰਮਾ (ਕੌਂਸਲਰ, ਐਡਵੋਕੇਟ ਹੇਮਜੀਤ ਮੰਨਨ, ਗੌਰੀ ਸ਼ੰਕਰ, ਪਰਗਟ ਸਿੰਘ, ਐਡਵੋਕੇਟ ਮੋਨੀ ਚੋਪੜਾ, ਕੇਸ਼ਵ ਸ਼ਰਮਾ, ਜੋਗਿੰਦਰ ਸੂਰੀ, ਸੁਖਦੇਵ ਰਾਜ ਮਹੇਤਾ, ਸੰਜੇ ਮਲਿਕ, ਪਰਵੀਨ ਸ਼ਰਮਾ ਵੀ ਹਾਜ਼ਰ ਸਨ।