ਸ਼ਹੀਦ ਸੰਤ ਸਿੰਘ ਗਿੱਲ ਤੇ ਸਤਵਿੰਦਰ ਕੌਰ ਗਿੱਲ ਦੀ ਯਾਦ ’ਚ ਮੈਡੀਕਲ ਕੈਂਪ ਲਗਾਇਆ
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਬਾਬਾ ਬਕਾਲਾ ਸਾਹਿਬ ਦੇ ਅਧੀਨ ਆਉਂਦੇ ਪਿੰਡ ਲਿੱਧੜ ਵਿਖੇ 1985 ਵਿੱਚ ਇਥੋਂ ਵਿਧਾਇਕ ਰਹਿ ਚੁੱਕੇ ਸ਼ਹੀਦ ਸੰਤ ਸਿੰਘ ਗਿੱਲ ਤੇ ਉਨ੍ਹਾਂ
Publish Date: Wed, 29 Apr 2026 04:27 PM (IST)
Updated Date: Wed, 29 Apr 2026 04:31 PM (IST)

ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਬਾਬਾ ਬਕਾਲਾ ਸਾਹਿਬ ਦੇ ਅਧੀਨ ਆਉਂਦੇ ਪਿੰਡ ਲਿੱਧੜ ਵਿਖੇ 1985 ਵਿੱਚ ਇਥੋਂ ਵਿਧਾਇਕ ਰਹਿ ਚੁੱਕੇ ਸ਼ਹੀਦ ਸੰਤ ਸਿੰਘ ਗਿੱਲ ਤੇ ਉਨ੍ਹਾਂ ਦੀ ਸੁਪਤਨੀ ਮਾਤਾ ਸਤਵਿੰਦਰ ਕੌਰ ਗਿੱਲ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰਾਂ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ, ਡੀਆਈਜੀ ਹਰਮਨਬੀਰ ਸਿੰਘ ਗਿੱਲ ਤੇ ਹਰਪਿੰਦਰ ਸਿੰਘ ਰਾਜਨ ਗਿੱਲ ਤੇ ਸਮੁੱਚੇ ਪਰਿਵਾਰ ਵੱਲੋਂ ਮੈਡੀਕਲ ਕੈਂਪ ਲਾਇਆ ਗਿਆ। ਜਿਸ ਵਿਚ ਜਨਰਲ ਚੈੱਕਅੱਪ ਤੋਂ ਇਲਾਵਾ ਹੱਡੀਆਂ, ਸ਼ੂਗਰ, ਦਿਲ ਤੇ ਅੱਖਾਂ ਦਾ ਨਾਮਵਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਫ੍ਰੀ ਚੈੱਕਅਪ ਕੀਤਾ ਗਿਆ। ਲਗਭਗ 400 ਦੇ ਕਰੀਬ ਮਰੀਜਾਂ ਨੇ ਕੈਂਪ ਦਾ ਲਾਭ ਲਿਆ। ਲੋੜ ਮੁਤਾਬਿਕ ਮਰੀਜਾਂ ਨੂੰ ਫ੍ਰੀ ਦਵਾਈਆਂ, ਐਨਕਾਂ ਆਦਿ ਮੌਕੇ ਤੇ ਦਿੱਤੀਆਂ ਗਈਆਂ। ਇਸ ਮੌਕੇ ਮਰੀਜਾਂ ਲਈ ਚਾਹ, ਪਾਣੀ ਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੇਂਬਰ ਸਾਧੂ ਸਿੰਘ ਸ਼ਾਹ, ਵਰਿੰਦਰ ਸਿੰਘ ਵਿੱਕੀ ਭਿੰਡਰ, ਉਪਦੇਸ਼ ਸਿੰਘ ਗਿੱਲ, ਯੁੱਧਵੀਰ ਸਿੰਘ ਸਰਲੀ, ਸਰਪੰਚ ਰਵੀ ਚੀਮਾ, ਸਰਪੰਚ ਜਸਪਨੀਤ ਸਿੰਘ ਭਿੰਡਰ, ਸਨਪ੍ਰੀਤ ਸਿੰਘ ਸੰਨੀ ਗਿੱਲ, ਸਿਮਰਨਜੀਤ ਕੌਰ ਗਿੱਲ, ਨਰਿੰਦਰ ਸਿੰਘ ਰੋਮੀ, ਅਰਜਨਬੀਰ ਸਿੰਘ ਸਰਾਂ ਤਲਵੰਡੀ, ਸੁਰਜਨ ਸਿੰਘ ਸੋਨੂ ਭਲਾਈਪੁਰ, ਸਰਪੰਚ ਹਰਜਿੰਦਰ ਸਿੰਘ ਰਾਮਪੁਰ, ਵਕੀਲ ਪ੍ਰਵੀਨ ਸਿੰਘ ਭਲਾਈਪੁਰ, ਹਰਮਨ ਸੇਖੋਂ, ਲੱਕੀ ਸੰਧੂ, ਬੱਬੂ ਹੱਸਨਪੁਰ, ਸੰਨੀ ਹੈਦਰਾਬਾਦ, ਸੁੱਖ ਰੰਧਾਵਾ, ਪਵਨ ਕੁਮਾਰ ਲਾਡੀ, ਕੁਲਵੰਤ ਸਿੰਘ ਏਕਲ ਗੱਡਾ, ਬਲਜੀਤ ਸਿੰਘ ਮੱਲਾ, ਸਿਮਰਨ ਬੋਤਲਕਿੜੀ, ਦਲਜੀਤ ਭੁੱਲਰ,ਤਜਿੰਦਰ ਸਿੰਘ ਸ਼ਾਹ, ਦਿਲਰਾਜ ਸਿੰਘ ਰਾਜਾ ੲਣ ਸਰਪੰਚ, ਦਲਜੀਤ ਕੌਰ ਸਰਪੰਚ ਲਿੱਧੜ, ਰਾਮ ਸਿੰਘ, ਬਲਵਿੰਦਰ ਸਿੰਘ ਮੇਂਬਰ, ਰਣਜੀਤ ਕੌਰ, ਸੁਖਵੰਤ ਸਿੰਘ, ਪਰਮਜੀਤ ਕੌਰ, ਗੁਰਸ਼ਰਨ ਕੌਰ ਰਣਜੀਤ ਸਿੰਘ ਸਾਰੇ ਮੇਂਬਰ ਲਿੱਧੜ ਆਦਿ ਹਾਜ਼ਰ ਸਨ।