ਹਰੀਆਂ ਸਬਜ਼ੀਆਂ, ਸਲਾਦ ਤੇ ਪੌਸ਼ਟਿਕ ਅਹਾਰ ਬਣਾਓ ਡਾਈਟ ਦਾ ਹਿੱਸਾ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗਰਮੀ ਦੇ ਇਸ ਮੌਸਮ ਵਿਚ ਸਕਿਨ ਦੀ ਸੰਭਾਲ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਸਾਡੀ ਰੋਜ਼ ਦੀ ਰੁਟੀਨ ਦਾ ਇਕ ਜ਼ਰੂਰੀ ਹਿੱਸਾ ਹੋਣਾ ਚਾਹੀਦਾ ਹੈ।
Publish Date: Sun, 03 May 2026 04:17 PM (IST)
Updated Date: Sun, 03 May 2026 04:20 PM (IST)

ਬਦਲਦੇ ਮੌਸਮ ’ਚ ਸਕਿੱਨ ਦੀ ਦੇਖਭਾਲ ਜ਼ਰੂਰੀ : ਡਾ. ਸਭਰਵਾਲ ਮੌਸਮ ਬਦਲਣ ਦੇ ਨਾਲ ਸਕਿੱਨ ’ਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗਰਮੀ ਦੇ ਇਸ ਮੌਸਮ ਵਿਚ ਸਕਿਨ ਦੀ ਸੰਭਾਲ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਸਾਡੀ ਰੋਜ਼ ਦੀ ਰੁਟੀਨ ਦਾ ਇਕ ਜ਼ਰੂਰੀ ਹਿੱਸਾ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਮਜੀਠਾ ਰੋਡ ਗਲੀ ਨੰਬਰ ਨੇੜੇ ਮਾਡਲ ਸਟੱਡੀ ਸਕੂਲ ਨਜ਼ਦੀਕ ਸਭਰਵਾਲ ਸਕਿਨ ਕੇਅਰ ਸੈਂਟਰ ਦੇ ਸੰਚਾਲਕ ਡਾ. ਅਰਵਿੰਦਰ ਸਿੰਘ ਸਭਰਵਾਲ ਨੇ ਗੱਲਬਾਤ ਕਰਦਿਆਂ ਕੀਤਾ। ਜਿਕਰਯੋਗ ਹੈ ਕਿ ਡਾ. ਅਰਵਿੰਦਰ ਸਿੰਘ ਸਭਰਵਾਲ ਸਕਿਨ ਰੋਗਾਂ ਅਤੇ ਸਮੱਸਿਆਵਾਂ ਦੇ ਬੇਹੱਦ ਮਾਹਰ ਹਨ ਅਤੇ ਉਹ ਇਸ ਖੇਤਰ ਵਿਚ ਕਰੀਬ 10 ਸਾਲ ਦਾ ਤਜਰਬਾ ਰੱਖਦੇ ਹਨ। ਡਾ. ਅਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਜ਼ਿੰਦਗੀ ਦੇ ਰੁਝੇਵਿਆਂ ’ਚ ਅਕਸਰ ਆਪਣੇ ਆਪ ਨੂੰ ਨਜ਼ਰ-ਅੰਦਾਜ਼ ਕਰਦੇ ਹਾਂ ਜੋ ਕਿ ਨਹੀਂ ਕਰਨਾ ਚਾਹੀਦਾ। ਮੌਸਮ ਬਦਲਣ ਦੇ ਨਾਲ ਚਮੜੀ ਵਿਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਦੇ ਹਨ। ਅੱਜ ਕੱਲ ਦੇ ਮੌਸਮ ਵਿਚ ਜਿਆਦਾਤਰ ਗਰਮੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਸਮ ਵਿਚ ਸਾਨੂੰ ਸਾਡੀ ਸਕਿਨ ਨੂੰ ਸਹੀ ਰੱਖਣ ਲਈ ਕਲੀਜ਼ਨਰ ਨਾਲ ਚੰਗੀ ਤਰ੍ਹਾਂ ਕਲੀਨ ਕਰੋ। ਇਸ ਤੋਂ ਬਾਅਦ ਟੂਨਰ ਨਾਲ ਟੂਨ ਕਰੋ। ਲਾਈਟ ਮੋੋਇਸਚਰਾਇਜ਼ਰ ਨਾਲ ਦਿਨ ਵਿਚ ਤਿੰਨ ਵਾਰ ਮੋੋਇਸਚਰਾਇਜ਼ ਕਰੋ। ਇਕ ਚੰਗੀ ਕਵਾਲਟੀ ਦਾ ਸਨਸਕ੍ਰੀਮ ਹੀ ਵਰਤੋ ਕਰੋ। ਡਾ. ਸਭਰਵਾਲ ਨੇ ਕਿਹਾ ਕਿ ਇਹ ਧਿਆਨ ਰੱਖੋ ਕਿ ਸ਼ਰੀਰ ਨੂੰ ਹੀਟ ਨਾ ਆਵੇ ਅਤੇ ਪਸੀਨਾ ਘੱਟ ਤੋਂ ਘੱਟ ਆਵੇ। ਬਾਡੀ ਨੂੰ ਹਾਈਡਰੇਟ ਰੱਖੋ ਅਤੇ ਡਾਈਹਾਈਡਰੇਟ ਨਾ ਹੋਣ ਦਿਓ। ਰੋਜਾਨਾ 8 ਤੋਂ 10 ਗਿਲਾਸ ਪਾਣੀ ਜਰੂਰ ਪੀਓ। ਜਿਉਂ-ਜਿਉਂ ਗਰਮੀ ਵਧੇਗੀ ਤਾਂ ਆਪਣੀ ਸਕਿਨ ਨੂੰ ਧੁੱਪ ਅਤੇ ਹੀੇਟ ਦੇ ਸੰਪਰਕ ਵਿਚ ਜਿਆਦਾ ਨਾ ਆਉਣ ਦਿਓ। ਆਪਣੇ ਵਾਲਾਂ ਨੂੰ ਸਾਫ ਸੁਥਰਾ ਰੱਖੋ ਅਤੇ ਮੱਥੇ ’ਤੇ ਵਾਲ ਨਾ ਆਉਣ। ਕਿਉਂਕਿ ਵਾਲਾਂ ਵਿਚ ਤੇਲ ਹੁੰਦਾ ਹੈ ਅਤੇ ਉਹ ਚਿਹਰੇ ’ਤੇ ਐਕਨੇ ਬਣਾਉਂਦੇ ਹਨ। ਚੰਗੀ ਸਕਿਨ ਤੇ ਸਿਹਤਮੰਦ ਰਹਿਣ ਲਈ ਬੈਲੈਂਸ ਡਾਇਟ ਹਰੀਆਂ ਸਬਜੀਆਂ, ਸਲਾਦ ਤੇ ਪੋਸ਼ਟਿਕ ਅਹਾਰ ਨੂੰ ਖਾਣੇ ਦਾ ਹਿੱਸਾ ਬਣਾਓ।