ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਸਾਲਾਨਾ ਮੀਟਿੰਗ ਹੋਈ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਸਾਲਾਨਾ ਮੀਟਿੰਗ ਦੌਰਾਨ ਅਕੈਡਮੀ ਦੇ ਚੇਅਰਮੈਨ ਡਾ. ਅਵਤਾਰ ਸਿੰਘ (ਅਮਨਦੀਪ ਹਸਪਤਾਲ) ਅਤੇ ਡਾਇਰੈਕਟਰ ਬਲਵਿੰਦਰ ਸਿੰਘ ਸ਼ੰਮੀ (ਹਾਕੀ ਓਲੰਪੀਅਨ) ਵੱਲੋਂ ਸਾਂਝੇ
Publish Date: Wed, 22 Apr 2026 04:22 PM (IST)
Updated Date: Wed, 22 Apr 2026 04:25 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਸਾਲਾਨਾ ਮੀਟਿੰਗ ਦੌਰਾਨ ਅਕੈਡਮੀ ਦੇ ਚੇਅਰਮੈਨ ਡਾ. ਅਵਤਾਰ ਸਿੰਘ (ਅਮਨਦੀਪ ਹਸਪਤਾਲ) ਅਤੇ ਡਾਇਰੈਕਟਰ ਬਲਵਿੰਦਰ ਸਿੰਘ ਸ਼ੰਮੀ (ਹਾਕੀ ਓਲੰਪੀਅਨ) ਵੱਲੋਂ ਸਾਂਝੇ ਤੌਰ ‘ਤੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਕੈਡਮੀ ਦੇ ਸੁਚਾਰੂ ਪ੍ਰਬੰਧਨ ਅਤੇ ਹਾਕੀ ਦੇ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਤਹਿਤ ਕਾਬਲ ਸਿੰਘ ਲਾਲੀ ਔਲਖ ਨੂੰ ਵਾਈਸ ਚੇਅਰਮੈਨ, ਬਿਕਰਮਜੀਤ ਸਿੰਘ ਕਾਕਾ (ਇੰਟਰਨੈਸ਼ਨਲ ਹਾਕੀ ਖਿਡਾਰੀ, ਰੇਲਵੇ) ਨੂੰ ਜਨਰਲ ਸੈਕਟਰੀ, ਜਗਰੂਪ ਸਿੰਘ (ਰੇਲਵੇ) ਨੂੰ ਖਜਾਨਚੀ, ਰਵੀਸ਼ੇਰ ਸਿੰਘ ਸੰਧੂ ਨੂੰ ਜੁਆਇੰਟ ਸੈਕਟਰੀ ਅਤੇ ਪਰਸਨ ਸਿੰਘ (ਰੇਲਵੇ) ਅਤੇ ਜਸਵਿੰਦਰ ਸਿੰਘ (ਹੈਪੀ) ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਚੋਣ ਅਕੈਡਮੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਕੀਤੀ ਗਈ ਹੈ, ਜਿਨ੍ਹਾਂ ਵਿਚ ਸੁਖਮਿੰਦਰ ਸਿੰਘ ਮਾਨ (ਆਈਪੀਐਸ), ਪ੍ਰਧਾਨ ਸਾਹਿਲਜੀਤ ਸਿੰਘ ਸੰਧੂ, ਡਾ. ਕੀਰਤ ਸੰਧੂ ਚੀਮਾ, ਸੁਖਜੀਤ ਕੌਰ ਸ਼ੰਮੀ ਅਤੇ ਕੁਲਜੀਤ ਸਿੰਘ ਬਮਰਾਹ (ਬਾਬਾ) ਸ਼ਾਮਲ ਹਨ। ਮੀਟਿੰਗ ਦੌਰਾਨ ਇਹ ਗੱਲ ਵੀ ਉਜਾਗਰ ਕੀਤੀ ਗਈ ਕਿ ਅਕੈਡਮੀ ਨੂੰ ਦੁਬਾਰਾ ਸ਼ੁਰੂ ਕਰਨ ਦਾ ਮੁੱਖ ਉਦੇਸ਼ ਨੌਜਵਾਨ ਖਿਡਾਰੀਆਂ, ਖਾਸ ਕਰਕੇ ਲੜਕਿਆਂ ਨੂੰ ਹਾਕੀ ਵਿਚ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਅਤੇ ਖੇਡ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਾ ਹੈ। ਅਕੈਡਮੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਖਿਡਾਰੀਆਂ ਲਈ ਬਿਹਤਰ ਟ੍ਰੇਨਿੰਗ, ਟੈਲੈਂਟ ਡਿਵੈਲਪਮੈਂਟ ਅਤੇ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਅਕੈਡਮੀ ਪ੍ਰਬੰਧਕਾਂ ਨੇ ਵਿਸ਼ਵਾਸ ਜਤਾਇਆ ਕਿ ਨਵੀਂ ਕਾਰਜਕਾਰੀ ਕਮੇਟੀ ਦੇ ਇਸ ਉਪਰਾਲੇ ਨੂੰ ਇਲਾਕੇ ਵਿਚ ਹਾਕੀ ਨੂੰ ਨਵੀਂ ਦਿਸ਼ਾ ਦੇਣ ਵਿਚ ਮਹੱਤਵਪੂਰਨ ਸਾਬਤ ਹੋਣਗੇ।