ਮਹੰਤ ਕੌਸ਼ਲ ਦਾਸ ਡੀਏਵੀ ਸਕੂਲ ਦੀਆਂ ਹਾਕੀ ਟੀਮਾਂ ਬਣੀਆਂ ਸਟੇਟ ਚੈਂਪੀਅਨ
ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ ਨੇਸ਼ਟਾ (ਅਟਾਰੀ) ਦੀ ਲੜਕੇ ਅਤੇ ਲੜਕੀਆਂ ਦੀ ਅੰਡਰ 17 ਸਾਲ ਵਰਗ ਦੀ ਟੀਮਾਂ ਨੇ ਪੁਲਿਸ ਡੀਏਵੀ ਪਬਲਿਕ ਸਕੂਲ ਜਲੰਧਰ ਵਿਖੇ ਕਰਵਾਏ ਗਏ ਰਾਜ ਪੱਧਰ ਹਾਕੀ ਟੂਰਨਾਮੈਂਟ
Publish Date: Wed, 05 Nov 2025 04:19 PM (IST)
Updated Date: Wed, 05 Nov 2025 04:22 PM (IST)

ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ ਨੇਸ਼ਟਾ (ਅਟਾਰੀ) ਦੀ ਲੜਕੇ ਅਤੇ ਲੜਕੀਆਂ ਦੀ ਅੰਡਰ 17 ਸਾਲ ਵਰਗ ਦੀ ਟੀਮਾਂ ਨੇ ਪੁਲਿਸ ਡੀਏਵੀ ਪਬਲਿਕ ਸਕੂਲ ਜਲੰਧਰ ਵਿਖੇ ਕਰਵਾਏ ਗਏ ਰਾਜ ਪੱਧਰ ਹਾਕੀ ਟੂਰਨਾਮੈਂਟ ਵਿਚ ਭਾਗ ਲੈ ਕੇ ਪਹਿਲਾ ਸਥਾਨ ਹਾਸਲ ਕਰਦਿਆ ਸਟੇਟ ਚੈਂਪੀਅਨ ਬਣ ਕਿ ਟਰਾਫੀਆਂ ਤੇ ਕਬਜ਼ਾ ਕਰਕੇ ਸਕੂਲ ਸਮੇਤ ਆਪਣੇ ਮਾਪਿਆ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਗੁਰਬਿੰਦਰ ਸਿੰਘ ਨੇ ਜੇਤੂ ਟੀਮਾਂ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 17 ਸਾਲ ਵਰਗ ਦੀ ਲੜਕਿਆਂ ਅਤੇ ਲੜਕੀਆਂ ਦੀ ਟੀਮਾਂ ਨੇ ਪਹਿਲੇ ਸਥਾਨ ’ਤੇ ਰਹਿ ਕੇ ਜੇਤੂ ਟਰਾਫੀ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਲੜਕਿਆਂ ਦੀ ਕਬੱਡੀ ਟੀਮ ਨੇ ਅੰਡਰ 14 ਵਰਗ ਵਿਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੂਸਰਾ ਸਥਾਨ ਹਾਸਲ ਕੀਤਾ ਅਤੇ ਇਸੇ ਟੂਰਨਾਮੈਂਟ ਵਿਚ ਅੰਡਰ-17 ਵਰਗ ਦੇ ਖਿਡਾਰੀ ਗੁਰਸੇਵਕ ਸਿੰਘ ਨੇ ਕੁਸ਼ਤੀ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਰਹਿ ਕੇ ਗੋਲਡ ਅਤੇ ਆਰਫ ਮੋਦਗਿਲ ਨੇ ਤੀਸਰੇ ਸਥਾਨ ਤੇ ਰਹਿ ਕੇ ਕਾਂਸੀ ਤਮਗਾ ਹਾਸਲ ਕੀਤਾ। ਪਿੰ੍ਰਸੀਪਲ ਨੇ ਅਖੀਰ ਵਿਚ ਕਿਹਾ ਕਿ ਹਾਕੀ ਕੋਚ ਤਜਿੰਦਰ ਸਿੰਘ ਅਤੇ ਅਧਿਆਪਕ ਓਮ ਪ੍ਰਕਾਸ਼ ਖਿਡਾਰੀਆਂ ਨੂੰ ਮਿਹਨਤ ਕਰਾਉਣ ਦੇ ਨਾਲ-ਨਾਲ ਖਿਡਾਰੀਆਂ ਦਾ ਮਨੋਬਲ ਵੀ ਉੱਚਾ ਚੁੱਕਦੇ ਰਹੇ ਜਿਸ ਦਾ ਸਬੂਤ ਖਿਡਾਰੀਆਂ ਦੀਆਂ ਇਹ ਜਿੱਤਾਂ ਹਨ। ਉਨ੍ਹਾਂ ਕਿਹਾ ਕਿ ਹਾਕੀ ਅਤੇ ਕੁਸ਼ਤੀ ਮੁਕਾਬਲਿਆਂ ਵਿਚ ਜੇਤੂ ਰਹੀਆਂ ਟੀਮਾਂ ਦਿੱਲੀ ਵਿਖੇ ਰਾਸ਼ਟਰੀ ਪੱਧਰ ਤੇ ਹੋਣ ਵਾਲੇ ਟੂਰਨਾਂਮੈਂਟ ਵਿਚ ਭਾਗ ਲੈਣਗੇ ਜੋ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਇਸ ਮੌਕੇ ਡੀਏਵੀ ਸੰਸਥਾਵਾਂ ਦੇ ਡਾਇਰੈਕਟਰ ਵੀਕੇ ਚੋਪੜਾ, ਚੇਅਰਮੈਨ ਸੁਦਰਸ਼ਨ ਕਪੂਰ ਅਤੇ ਸਕੂਲ ਪ੍ਰਬੰਧਕ ਡਾ: ਨੀਰਾ ਸ਼ਰਮਾ ਨੇ ਸਬੰਧਤ ਕੋਚਾਂ ਅਤੇ ਅਧਿਆਪਕਾਂ ਸਮੇਤ ਖਿਡਾਰੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਸੰਦੇਸ਼ ਭੇਜਿਆ।