ਮਾਸਪੇਸ਼ੀਆਂ ਦੇ ਤਾਲਮੇਲ ’ਚ ਕਮੀ ਨੂੰ ਅਟੈਕਸੀਆ ਰੋਗ ਵਜੋਂ ਜਾਣਿਆ ਜਾਂਦਾ : ਡਾ. ਦਿਨੇਸ਼
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਤੇਜ਼ੀ ਨਾਲ ਮਨੁੱਖੀ ਸਰੀਰ ਵਿਚ ਵੱਧ ਰਹੇ ਮਾਸਪੇਸ਼ੀਆਂ ਦੀਆਂ ਕਮਜ਼ੋਰੀਆਂ ਅਤੇ ਇਸ ਦੇ ਆਪਸੀ ਸਰੀਰਕ ਤਾਲਮੇਲ ਵਿਚ ਵੱਡੀ ਕਮੀ ਨੂੰ ਅਟੈਕਸੀਆ ਰੋਗ ਵਜੋਂ ਜਾਣਿਆ ਜਾਂਦਾ ਹੈ।
Publish Date: Thu, 30 Apr 2026 04:17 PM (IST)
Updated Date: Thu, 30 Apr 2026 04:20 PM (IST)

ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਤੇਜ਼ੀ ਨਾਲ ਮਨੁੱਖੀ ਸਰੀਰ ਵਿਚ ਵੱਧ ਰਹੇ ਮਾਸਪੇਸ਼ੀਆਂ ਦੀਆਂ ਕਮਜ਼ੋਰੀਆਂ ਅਤੇ ਇਸ ਦੇ ਆਪਸੀ ਸਰੀਰਕ ਤਾਲਮੇਲ ਵਿਚ ਵੱਡੀ ਕਮੀ ਨੂੰ ਅਟੈਕਸੀਆ ਰੋਗ ਵਜੋਂ ਜਾਣਿਆ ਜਾਂਦਾ ਹੈ। ਜਾਣਕਾਰੀ ਦਿੰਦੇ ਹੋਏ ਦਿਮਾਗੀ ਰੋਗਾਂ ਦੇ ਮਾਹਰ ਡਾ. ਦਿਨੇਸ਼ ਕੁਮਾਰ ਡੀਐਮ ਨਰੋਲੋਜੀ ਪ੍ਰੋਫੈਸਰ ਸ੍ਰੀ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ ਨੇ ਇਕ ਵਿਸ਼ੇਸ਼ ਜਾਗਰੂਕਤਾ ਮੌਕੇ ਦੱਸਿਆ ਕਿ ਇਸ ਰੋਗ ਦੇ ਮੁੱਖ ਲੱਛਣ ਜਿਵੇਂ ਕਿ ਚੱਲਣ ਫਿਰਨ ਵਿਚ ਬੇਤਰਤੀਬੀ, ਅੱਖਾਂ ਦੀਆਂ ਹਰਕਤਾਂ ਦਾ ਸੰਤੁਲਨ, ਸੰਤੁਲਿਤ ਨਾ ਰਹਿਣਾ, ਕਿਸੇ ਵੀ ਵਸਤੂ ਨੂੰ ਫੜਣ ਵਿਚ ਕੰਟਰੋਲ ਗਵਾ ਦੇਣਾ, ਬਟਨ ਬੰਦ ਨਾ ਹੋਣੇ ਨਿੱਜੀ ਕਾਰਜ ਕਰਨ ਵਿਚ ਅਸਮਰਥਾ ਵਰਗੇ ਇਲੈਕਸ਼ਨ ਅਟੈਕਸੀਆ ਰੋਗ ਦੇ ਮੁੱਖ ਕਾਰਨ ਹੁੰਦੇ ਹਨ। ਡਾ. ਦਿਨੇਸ਼ ਨੇ ਦੱਸਿਆ ਕਿ ਇਹ ਰੋਗ ਦਿਮਾਗ ਵਿੱ ਸੈਲੀਬ੍ਰਮ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ, ਜੋ ਸਰੀਰ ਨੂੰ ਸੰਤੁਲਨ ਬਣਾਉਣ ਦਾ ਮੁੱਖ ਅੰਗ ਹੁੰਦਾ ਹੈ ਇਸ ਵਿਚ ਆਈ ਗੜਬੜ ਜਿਵੇਂ ਕਿ ਕਿਸੇ ਲਾਗ ਦਾ ਲੱਗਣ,ਾ ਹੈਡ ਇੰਜਰੀ ਜਾਂ ਟਰੋਮਾ ਹੋਣਾ ਤੋਂ ਇਲਾਵਾ ਸਟਰੋਕ ਵੀ ਸੈਲੀਬ੍ਰਮ ਨੂੰ ਪ੍ਰਭਾਵਿਤ ਕਰਦਾ ਹੈ ਜੋ ਕਿ ਅਟੈਕਸੀਆ ਬਿਮਾਰੀ ਦਾ ਕਾਰਨ ਬਣਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰੀ ਅਸੀਂ ਆਮ ਮਨੁੱਖਾਂ ਵਿਚ ਲੜ ਖੜਾਉਣ ਅਤੇ ਬੋਲਣ ਦੀ ਸਮੱਸਿਆ ਨੂੰ ਅਕਸਰ ਵੇਖਦੇ ਹਾਂ ਅਤੇ ਕਈ ਵਾਰ ਕੋਈ ਵਿਅਕਤੀ ਗੱਲ ਕੁਝ ਹੋਰ ਕਰਨਾ ਚਾਹੁੰਦਾ ਹੈ ਪਰ ਕਰ ਕੁਝ ਹੋਰ ਜਾਂਦਾ ਹੈ ਜਾਂ ਉਹ ਕੋਈ ਗੰਦੀ ਸ਼ਬਦਾਵਲੀ ਦਾ ਇਸਤੇਮਾਲ ਕਰਨ ਲੱਗ ਪੈਂਦਾ ਹੈ। ਇਹ ਸਭ ਦਿਮਾਗ ਵਿਚ ਪੈਦਾ ਹੋਈ ਗੜਬੜ ਤੋਂ ਬਾਅਦ ਅਤੇ ਅਟੈਕਸੀਆ ਦਾ ਰੂਪ ਧਾਰਨ ਕਰ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ਦਾ ਪਤਾ ਲੱਗਦਾ ਹੈ ਤਾਂ ਪਰਿਵਾਰਕ ਮੈਂਬਰਾਂ ਨੂੰ ਮਰੀਜ਼ ਕੇਵਲ ਦਿਮਾਗੀ ਰੋਗਾਂ ਦੇ ਮਾਹਰ ਦੇ ਪਾਸ ਹੀ ਲੈ ਕੇ ਜਾਣਾ ਚਾਹੀਦਾ ਹੈ ਕਿਉਂਕਿ ਹੋਰ ਕਿਸੇ ਡਾਕਟਰ ਨੂੰ ਵਿਖਾਉਣ ਵਿਚ ਇਸ ਦਾ ਲਾਭ ਜਿਆਦਾ ਤਾਂ ਨਹੀਂ ਹੋ ਸਕਦਾ ਬਲਕਿ ਖਾਦੀ ਗਈ ਗਲਤ ਦਵਾਈ ਹੋਰ ਵੀ ਰੋਗ ਨੂੰ ਵਿਗਾੜ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਰੋਗ ਔਰਤਾਂ ਅਤੇ ਮਰਦਾਂ ਵਿਚ ਬਰਾਬਰ ਰੂਪ ਵਿੱਚ ਹੋ ਸਕਦਾ ਹੈ ਅਤੇ ਕਈ ਹਾਲਾਤਾਂ ਵਿਚ ਇਸ ਦੇ ਪਿਤਾ ਪੁਰਖੀ ਕਾਰਨ ਵੀ ਬਣ ਸਕਦੇ ਹਨ। ਡਾ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਸ ਰੋਗ ਦੇ ਕੁਝ ਕੁ ਦਿਮਾਗੀ ਅਤੇ ਖੂਨ ਦੇ ਜਾਂਚ ਟੈਸਟ ਨਾਲ ਰੋਗ ਦਾ ਬਰੀਕੀ ਨਾਲ ਪਤਾ ਲੱਗ ਜਾਂਦਾ ਹੈ ਅਤੇ ਮਹਿਜ਼ ਕੁਝ ਮਹੀਨੇ ਖਾਦੀ ਗਈ ਕਾਰਗਰ ਦਵਾਈ ਦੇ ਨਾਲ ਮਰੀਜ਼ ਮੁੜ ਤੋਂ ਆਪਣੀ ਜ਼ਿੰਦਗੀ ਦਾ ਚੰਗਾ ਸਫ਼ਰ ਸ਼ੁਰੂ ਕਰ ਸਕਦਾ ਹੈ।