ਸੇਂਟ ਸੋਲਜਰ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਇਲਾਕੇ ਦੇ ਮੋਹਰੀ ਸਕੂਲ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਸੋਹੀਆ ਰੋਡ ਮਜੀਠਾ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿਚ ਮਜ਼ਦੂਰ ਦਿਵਸ ਦੇ ਸੰਪੂਰਨ
Publish Date: Thu, 30 Apr 2026 04:07 PM (IST)
Updated Date: Thu, 30 Apr 2026 04:11 PM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਇਲਾਕੇ ਦੇ ਮੋਹਰੀ ਸਕੂਲ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਸੋਹੀਆ ਰੋਡ ਮਜੀਠਾ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿਚ ਮਜ਼ਦੂਰ ਦਿਵਸ ਦੇ ਸੰਪੂਰਨ ਇਤਿਹਾਸ ਉਤੇ ਆਪਣੇ ਬਹੁਮੁੱਲੇ ਵਿਚਾਰ ਬੱਚਿਆਂ ਨਾਲ ਸਾਂਝੇ ਕਰਦੇ ਹੋਏ ਪ੍ਰਿੰਸੀਪਲ ਮੀਨਾਕਸ਼ੀ ਤ੍ਰੇਹਨ ਨੇ ਮਜ਼ਦੂਰ ਦੀ ਮਿਹਨਤ, ਉਸ ਦੀ ਘਾਲਣਾ ਨੂੰ ਵਰਤਮਾਨ ਭਾਰਤ ਦੀ ਤਸਵੀਰ ਨਿਖਾਰਨ ਦੇ ਯੋਗਦਾਨ ਬਾਰੇ ਵਿਸਥਾਰ ਵਿਚ ਸਾਂਝ ਪਾਈ। ਇਹ ਦਿਨ ਪਹਿਲੀ ਮਈ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ। ਇਹ ਦਿਨ ਮਜ਼ਦੂਰ ਏਕਤਾ ਅਤੇ ਸੰਘਰਸ਼ ਦਾ ਪ੍ਰਤੀਕ ਹੈ, ਮਜ਼ਦੂਰ ਅਜੋਕੇ ਸਮਾਜ ਦੀ ਰੀੜ ਦੀ ਹੱਡੀ ਹਨ ਆਦਿ। ਇਨ੍ਹਾਂ ਸੁਚੱਜੇ ਵਿਚਾਰਾਂ ਦੀ ਪਰੋੜਤਾ ਕਰਦੇ ਹੋਏ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਪਿੰਦਰ ਸਿੰਘ ਕਾਹਲੋ, ਮੁੱਖ ਪ੍ਰਬੰਧਕ ਹਰਜਿੰਦਰਪਾਲ ਕੌਰ ਨੇ ਇਤਿਹਾਸ ਦੇ ਝਰੋਖੇ ਤੋਂ ਆਪਣੇ ਵਿਚਾਰ ਪ੍ਰਗਟਾਏ। ਇਸ ਮੌਕੇ ਵਿਿਦਆਰਥੀਆਂ ਨੇ ਰੰਗ ਬਿਰੰਗੇ ਚਾਰਟ ਬਣਾ ਕੇ ਮਜ਼ਦੂਰ ਦਿਵਸ ਦੀਆਂ ਸੁੰਦਰ ਝਲਕੀਆਂ ਪੇਸ਼ ਕੀਤੀਆਂ। ਸਕੂਲ ਦੇ ਸੰਗੀਤ ਵਿਭਾਗ ਨੇ ਮਜ਼ਦੂਰ ਦਿਵਸ ਨੂੰ ਮੁੱਖ ਰੱਖਦਿਆਂ ਮਜ਼ਦੂਰ ਏਕਤਾ ਦੇ ਗੀਤ ਗਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ। ਵਾਈਸ ਪ੍ਰਿੰਸੀਪਲ ਸ਼ਿਖਾ, ਸਮੂਹ ਸਟਾਫ ਅਤੇ ਬੱਚਿਆਂ ਦੀ ਮਿਹਨਤ ਨੇ ਮਿਲ ਕੇ ਸਕੂਲ ਵਿੱਚ ਮਨਾਏ ਮਜ਼ਦੂਰ ਦਿਵਸ ਨੂੰ ਯਾਦਗਾਰੀ ਦਿਨ ਬਣਾ ਦਿੱਤਾ।