ਖ਼ਾਲਸਾ ਕਾਲਜ ਵੂਮੈਨ ਵਿਖੇ ਰੂ-ਬ-ਰੂ ਪੋ੍ਗਰਾਮ ਕਰਵਾਇਆ
ਕਾਲਜ ਪਿੰ੍ਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪੋ੍ਗਰਾਮ ਮੌਕੇ ਪਰਵਾਸੀ ਪੰਜਾਬੀ ਲੇਖਿਕਾ ਸੁਰਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
Publish Date: Tue, 19 Apr 2022 04:00 PM (IST)
Updated Date: Tue, 19 Apr 2022 04:00 PM (IST)
ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ 'ਰੂ-ਬ-ਰੂ' ਪੋ੍ਗਰਾਮ ਦਾ ਆਯੋਜਨ ਕੀਤਾ ਗਿਆ। ਕਾਲਜ ਪਿੰ੍ਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪੋ੍ਗਰਾਮ ਮੌਕੇ ਪਰਵਾਸੀ ਪੰਜਾਬੀ ਲੇਖਿਕਾ ਸੁਰਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਪੋ੍ਗਰਾਮ ਦਾ ਆਗਾਜ਼ ਪਿੰ੍: ਡਾ. ਸੁਰਿੰਦਰ ਕੌਰ ਵੱਲੋਂ ਮਹਿਮਾਨ ਦਾ ਨਿੱਘਾ ਸਵਾਗਤ ਕਰਦਿਆਂ ਪੌਦਾ ਭੇਟ ਕਰਕੇ ਕੀਤਾ ਗਿਆ। ਇਸ ਮੌਕੇ ਲੇਖਿਕਾ ਸੁਰਜੀਤ ਕੌਰ ਨੇ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਆਪਣੀ ਸਿਰਜਣ ਪ੍ਰਕਿਰਿਆ ਦੇ ਸਫ਼ਰ ਤੋਂ ਜਾਣੂ ਕਰਵਾਇਆ। ਉਨਾਂ੍ਹ ਇਸ ਮੌਕੇ ਵਰਤਮਾਨ ਸੱਭਿਆਚਾਰ 'ਚ ਵਿਚਰਦੀ ਅੌਰਤ ਦੀ ਬਹੁਪੱਖੀ ਤਰੱਕੀ ਅਤੇ ਪੈਦਾ ਹੁੰਦੀਆਂ ਨਵੀਆਂ ਸੰਭਾਵਨਾਵਾਂ ਸਬੰਧੀ ਸੰਵਾਦ ਰਚਾਉਂਦਿਆਂ ਵਿਦਿਆਰਥਣਾਂ ਨੂੰ ਜ਼ਿੰਦਗੀ 'ਚ ਵੱਡੀਆਂ ਮੱਲਾਂ ਮਾਰਨ ਲਈ ਪੇ੍ਰਿਤ ਕੀਤਾ। ਇਸ ਉਪਰੰਤ ਨਿਰਾਸ਼ਾ 'ਚੋਂ ਆਸ਼ਾ ਤਲਾਸ਼ ਕਰਨ ਦਾ ਸੁਨੇਹਾ ਦਿੰਦੀਆਂ ਕਵਿਤਾਵਾਂ ਦੀ ਸਰੋਤਿਆਂ ਨਾਲ ਸਾਂਝ ਪਾਈ। ਇਸ ਪੋ੍ਗਰਾਮ ਦੇ ਅਖ਼ੀਰ 'ਚ ਵਿਭਾਗ ਮੁਖੀ ਪੋ੍. ਰਵਿੰਦਰ ਕੌਰ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਪ੍ਰਦੀਪ ਕੌਰ ਵੱਲੋਂ ਨਿਭਾਈ ਗਈ।