ਵ੍ਹੱਟਸ ਐਪ 'ਤੇ ਜੀਐੱਮਸੀ ਗਰੁੱਪ ਇਸ ਲਈ ਬਣਾਇਆ ਗਿਆ ਸੀ ਤਾਂਕਿ ਇਸ 'ਚ ਆਫੀਸ਼ੀਅਲ ਲੈਟਰਜ਼ ਆਦਿ ਪੋਸਟ ਕੀਤੀ ਜਾ ਸਕੇ। ਸੂਚਨਾਵਾਂ ਦਾ ਆਦਾਨ-ਪ੍ਰਧਾਨ ਕਰਨ ਲਈ ਮੈਡੀਕਲ ਕਾਲਜ ਦੇ ਪ੍ਰਸ਼ਾਸਨਿਕ ਅਧਿਕਾਰੀ ਤੇ ਪ੍ਰੋਫੈਸਰ ਇਸੇ ਗਰੁੱਪ ਦੀ ਵਰਤੋਂ ਕਰਦੇ ਹਨ। ਉਥੇ ਇੰਟਰਨੈਸ਼ਨਲ ਸੰਸਥਾਵਾਂ ਨਾਲ ਜੁੜੇ ਇਸ ਪ੍ਰੋਫੈਸਰ ਨੇ ਗਰੁੱਪ ਦੀ ਮਰਿਆਦਾ ਨੂੰ ਭੰਗ ਕਰ ਦਿੱਤਾ।
ਅੰਮਿ੍ਤਸਰ : ਕਈ ਕੌਮਾਂਤਰੀ ਸੰਸਥਾਵਾਂ ਦੇ ਸਨਮਾਨਯੋਗ ਮੈਂਬਰ ਦੇ ਰੂਪ 'ਚ ਪ੍ਰਸਿੱਧੀ ਪ੍ਰਾਪਤ ਸਰਕਾਰੀ ਮੈਡੀਕਲ ਕਾਲਜ ਦੇ ਇਕ ਸੀਨੀਅਰ ਡਾਕਟਰ ਸਹਿ ਪ੍ਰੋਫੈਸਰ ਦੀ ਹਰਕਤ ਨੇ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ। ਦਰਅਸਲ, ਇਸ ਪ੍ਰੋਫੈਸਰ ਨੇ ਸਰਕਾਰੀ ਮੈਡੀਕਲ ਕਾਲਜ ਪ੍ਰਸ਼ਾਸਨ ਵੱਲੋਂ ਬਣਾਏ ਗਏ ਵ੍ਹਟਸਐਪ ਗਰੁੱਪ 'ਜੀਐੱਮਸੀ' 'ਤੇ ਕੁਝ ਫੋਟੋ ਅਪਲੋਡ ਕੀਤੀ। ਇਸ ਦੌਰਾਨ ਉਨ੍ਹਾਂ ਇਕ ਵੀਡੀਓ ਵੀ ਗਰੁੱਪ 'ਚ ਭੇਜ ਦਿੱਤੀ। ਪ੍ਰੋਫੈਸਰ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਵੀਡੀਓ ਅਸ਼ਲੀਲ ਹੈ। ਜਦੋਂ ਗਰੁੱਪ ਮੈਂਬਰਾਂ ਨੇ ਵੀਡੀਓ ਡਾਊਨਲੋਡ ਕਰਕੇ ਵੇਖੀ ਤਾਂ ਉਹ ਇਸ ਕਰਤੂਤ ਤੋਂ ਹੈਰਾਨ ਰਹਿ ਗਏ। ਐਤਵਾਰ ਨੂੰ ਛੁੱਟੀ ਹੋਣ ਕਾਰਨ ਮੈਡੀਕਲ ਕਾਲਜ ਦੇ ਜ਼ਿਆਦਾਤਰ ਪ੍ਰੋਫੈਸਰ ਮੋਬਾਈਲ 'ਤੇ ਮਸ਼ਗੂਲ ਸਨ।
ਅਚਾਨਕ ਉਪਰੋਕਤ ਪ੍ਰੋਫੈਸਰ ਨੇ ਗਰੁੱਪ 'ਚ ਕੁਝ ਫੋਟੋ ਅਪਲੋਡ ਕੀਤੇ। ਕਿਉਂਕਿ ਪ੍ਰੋਫੈਸਰ ਸਾਹਿਬ ਅਭਿਨੇਤਾ ਸਵ. ਰਾਜੇਸ਼ ਖੰਨਾ ਦੇ ਜਬਰਦਸਤ ਫੈਨ ਹਨ ਤੇ 29 ਦਸੰਬਰ ਨੂੰ ਰਾਜੇਸ਼ ਖੰਨਾ ਦਾ ਜਨਮ ਦਿਨ ਸੀ, ਇਸ ਲਈ ਪ੍ਰੋਫੈਸਰ ਨੇ ਉਨ੍ਹਾਂ ਵੱਲੋਂ ਅਭਿਨੀਤ ਕੁਝ ਗੀਤ ਤੇ ਉਨ੍ਹਾਂ ਦੇ ਕੁਝ ਫੋਟੋਗ੍ਰਾਫ ਵੀ ਗਰੁੱਪ 'ਚ ਪਾਏ। ਇਸੇ ਦੌਰਾਨ ਪ੍ਰੋਫੈਸਰ ਦੇ ਹੱਥੋਂ ਗਲਤੀ ਨਾਲ ਇਕ ਅਸ਼ਲੀਲ ਫਿਲਮ ਵੀ ਗਰੁੱਪ 'ਚ ਪੋਸਟ ਹੋ ਗਈ। ਬੱਸ ਫਿਰ ਕੀ ਸੀ, ਗਰੁੱਪ 'ਚ ਹੰਗਾਮਾ ਮਚ ਗਿਆ। ਇਸ ਗਰੁੱਪ 'ਚ 200 ਮੈਂਬਰ ਸ਼ਾਮਲ ਹਨ, ਜਿਨ੍ਹਾਂ 'ਚ ਅੌਰਤਾਂ ਵੀ ਸ਼ਾਮਲ ਹਨ। ਗਰੁੱਪ ਮੈਂਬਰ ਪ੍ਰੋਫੈਸਰ, ਐਸੋਸੀਏਸਟਸ ਪ੍ਰੋਫੈਸਰ, ਪੀਜੀ ਡਾਕਟਰਜ਼ ਸਾਰਿਆਂ ਨੇ ਵੀਡੀਓ ਵੇਖ ਕੇ ਹੈਰਾਨੀ ਮਹਿਸੂਸ ਕੀਤੀ। ਇਸ ਮਗਰੋਂ ਇਕ-ਦੂਜੇ ਨੂੰ ਫੋਨ ਕਰਕੇ ਪ੍ਰੋਫੈਸਰ ਦੀ ਕਰਤੂਤ ਬਾਰੇ ਦੱਸਿਆ ਗਿਆ। ਲਗਪਗ 15 ਮਿੰਟ ਮਗਰੋਂ ਜਦੋਂ ਪ੍ਰੋਫੈਸਰ ਨੂੰ ਪਤਾ ਚੱਲਿਆ ਕਿ ਉਨ੍ਹਾਂ ਗਲਤੀ ਨਾਲ ਗਰੁੱਪ 'ਚ ਅਸ਼ਲੀਲ ਫਿਲਮ ਭੇਜ ਦਿੱਤੀ ਹੈ ਤਾਂ ਉਸੇ ਵੇਲੇ ਉਨ੍ਹਾਂ ਖ਼ੁਦ ਨੂੰ ਗਰੁੱਪ ਤੋਂ ਲੈਫਟ ਕਰ ਦਿੱਤਾ। ਸ਼ਾਇਰ ਪ੍ਰੋਫੈਸਰ ਸਾਹਿਬ ਨੂੰ ਇਹ ਪਤਾ ਨਹੀਂ ਸੀ ਕਿ ਗਰੁੱਪ ਤੋਂ ਲੈਫਟ ਹੋਣ ਨਾਲ ਉਨ੍ਹਾਂ ਦੀ ਇਹ ਕਰਤੂਤ ਗਾਇਬ ਨਹੀਂ ਹੋ ਸਕਦੀ। ਇਸ ਦੇ 7.30 ਮਿੰਟ ਦੀ ਇਸ ਵੀਡੀਓ ਨੂੰ ਜਿਸ ਨੇ ਵੀ ਵੇਖਿਆ, ਉਹ ਥੂ-ਥੂ ਕਰਨ ਲੱਗਾ।
ਸੇਵਾਮੁਕਤੀ ਮਗਰੋਂ ਰੀ-ਇੰਪਰਾਇਮੈਂਟ ਦੀ ਨੌਕਰੀ ਕਰ ਰਹੇ ਨੇ ਪ੍ਰੋਫੈਸਰ
ਇਹ ਪ੍ਰੋਫੈਸਰ ਮੈਡੀਕਲ ਕਾਲਜ ਤੋਂ ਸੇਵਾਮੁਕਤੀ ਮਗਰੋਂ ਰੀ-ਇੰਪਲਾਇਮੈਂਟ ਦੀ ਨੌਕਰੀ ਕਰ ਰਿਹਾ ਹੈ। ਕਾਲਜ ਦੇ ਫੈਕਲਟੀ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਪ੍ਰੋਫੈਸਰ ਗਰੁੱਪ 'ਚ ਅਸ਼ਲੀਲ ਚੁਟਕੁਲੇ ਭੇਜਦਾ ਰਿਹਾ ਹੈ। ਅੱਜ ਉਸ ਨੇ ਸਾਰੀਆਂ ਸਰਹੱਦਾਂ ਨੂੰ ਪੀਰ ਕਰ ਦਿੱਤਾ ਹੈ। ਉਥੇ ਪ੍ਰੋਫੈਸਰ ਨੇ ਤਰਕ ਦਿੱਤਾ ਹੈ ਕਿ ਉਨ੍ਹਾਂ ਆਪਣਾ ਮੋਬਾਈਲ ਕਿਸੇ ਦੁਕਾਨ 'ਤੇ ਚਾਰਜਿੰਗ 'ਤੇ ਲਗਾਇਆ ਸੀ। ਕਿਸੇ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਹ ਵੀਡੀਓ ਗਰੁੱਪ 'ਚ ਅਪਲੋਡ ਕੀਤੀ ਹੈ।
ਮਹਿਲਾ ਪ੍ਰੋਫੈਸਰ ਹੋਈ ਨਾਰਾਜ਼
ਜੀਐੱਮਸੀ ਗਰੁੱਪ 'ਚ ਸਰਕਾਰੀ ਮੈਡੀਕਲ ਕਾਲਜ ਦੀ ਪਿ੍ਰੰਸੀਪਲ ਡਾ. ਸੁਜਾਤ ਸ਼ਰਮਾ ਤੋਂ ਇਲਾਵਾ ਕਈ ਵਿਭਾਗਾਂ ਦੀਆਂ ਮਹਿਲਾ ਪ੍ਰੋਫੈਸਰ ਵੀ ਸ਼ਾਮਲ ਹਨ। ਇਹ ਸਾਰੇ ਪ੍ਰੋਫੈਸਰ ਦੀ ਇਸ ਹਰਕਤ ਮਗਰੋਂ ਉਨ੍ਹਾਂ ਤੋਂ ਨਾਰਾਜ਼ ਹਨ। ਉਥੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੁਰਿੰਦਰ ਪਾਲ ਨੇ ਕਿਹਾ ਕਿ ਪ੍ਰੋਫੈਸਰ ਨੂੰ ਆਪਣੇ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਜੋ ਹਰਕਤ ਕੀਤੀ ਹੈ ਉਹ ਸ਼ਰਮਸਾਰ ਕਰਨ ਵਾਲੀ ਹੈ।
ਇਸ ਲਈ ਬਣਾਇਆ ਸੀ ਗਰੁੱਪ
ਵ੍ਹੱਟਸ ਐਪ 'ਤੇ ਜੀਐੱਮਸੀ ਗਰੁੱਪ ਇਸ ਲਈ ਬਣਾਇਆ ਗਿਆ ਸੀ ਤਾਂਕਿ ਇਸ 'ਚ ਆਫੀਸ਼ੀਅਲ ਲੈਟਰਜ਼ ਆਦਿ ਪੋਸਟ ਕੀਤੀ ਜਾ ਸਕੇ। ਸੂਚਨਾਵਾਂ ਦਾ ਆਦਾਨ-ਪ੍ਰਧਾਨ ਕਰਨ ਲਈ ਮੈਡੀਕਲ ਕਾਲਜ ਦੇ ਪ੍ਰਸ਼ਾਸਨਿਕ ਅਧਿਕਾਰੀ ਤੇ ਪ੍ਰੋਫੈਸਰ ਇਸੇ ਗਰੁੱਪ ਦੀ ਵਰਤੋਂ ਕਰਦੇ ਹਨ। ਉਥੇ ਇੰਟਰਨੈਸ਼ਨਲ ਸੰਸਥਾਵਾਂ ਨਾਲ ਜੁੜੇ ਇਸ ਪ੍ਰੋਫੈਸਰ ਨੇ ਗਰੁੱਪ ਦੀ ਮਰਿਆਦਾ ਨੂੰ ਭੰਗ ਕਰ ਦਿੱਤਾ।