ਜਨਗਣਨਾ ਡਿਊਟੀ ਦਾ ਪ੍ਰਭਾਵ; ਜ਼ਿਲ੍ਹਾ ਸੇਵਾ ਕੇਂਦਰਾਂ ’ਤੇ ਲਗਪਗ 40 ਹਜ਼ਾਰ ਫਾਈਲਾਂ ਲੰਬਿਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜਨਗਣਨਾ ਨਾਲ ਸਬੰਧਤ ਸਿਖਲਾਈ ਅਤੇ ਫੀਲਡ ਵਰਕ ਲਈ ਤਾਇਨਾਤ ਕੀਤੇ ਗਏ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਕਾਰਨ ਵੱਖ-ਵੱਖ
Publish Date: Wed, 20 May 2026 07:45 PM (IST)
Updated Date: Wed, 20 May 2026 07:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜਨਗਣਨਾ ਨਾਲ ਸਬੰਧਤ ਸਿਖਲਾਈ ਅਤੇ ਫੀਲਡ ਵਰਕ ਲਈ ਤਾਇਨਾਤ ਕੀਤੇ ਗਏ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਕਾਰਨ ਵੱਖ-ਵੱਖ ਨਾਗਰਿਕ ਸੇਵਾਵਾਂ ਨਾਲ ਸਬੰਧਤ ਲਗਭਗ 40 ਹਜਾਰ ਫਾਈਲਾਂ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਤੇ ਲੰਬਿਤ ਹਨ। ਨਤੀਜੇ ਵਜੋਂ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਲਾਇਸੈਂਸ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ਾਂ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਸੇਵਾ ਕੇਂਦਰਾਂ ਦੇ ਵਾਰ-ਵਾਰ ਚੱਕਰ ਲਗਾਉਣ ਦੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਨਲਾਈਨ ਡਾਟਾ ਦੇ ਅਨੁਸਾਰ ਅੰਮ੍ਰਿਤਸਰ ਵਿੱਚ ਕੁੱਲ 553,138 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 39,873 ਫਾਈਲਾਂ ਅਜੇ ਵੀ ਲੰਬਿਤ ਹਨ, ਜ਼ਿਲ੍ਹੇ ਦੀ ਲੰਬਿਤ ਦਰ 7.21 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਇਹ ਸਪੱਸ਼ਟ ਤੌਰ ਤੇ ਸੇਵਾ ਕੇਂਦਰਾਂ ਤੇ ਵਧੇ ਹੋਏ ਕੰਮ ਦੇ ਬੋਝ ਅਤੇ ਫਾਈਲ ਪ੍ਰੋਸੈਸਿੰਗ ਵਿਚ ਸੁਸਤੀ ਨੂੰ ਦਰਸਾਉਂਦਾ ਹੈ। ਬਹੁਤ ਸਾਰੇ ਅਧਿਕਾਰੀ ਅਤੇ ਕਰਮਚਾਰੀ ਜਨਗਣਨਾ ਦੇ ਕੰਮ ਵਿਚ ਰੁੱਝੇ ਹੋਣ ਕਾਰਨ ਫਾਈਲਾਂ ਨੂੰ ਸਮੇਂ ਸਿਰ ਮਨਜ਼ੂਰੀ ਨਹੀਂ ਮਿਲ ਰਹੀ ਹੈ। ਪ੍ਰਸ਼ਾਸਨ ਦੇ ਸਾਹਮਣੇ ਹੁਣ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕਿਵੇਂ ਜਨਗਣਨਾ ਦੇ ਕੰਮ ਕਰਦੇ ਹੋਏ ਲੰਬਿਤ ਫਾਈਲਾਂ ਨੂੰ ਜਲਦੀ ਹੱਲ ਕਰਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ।