ਹੱਕੀ ਮੰਗਾਂ ਹੱਲ ਨਾ ਹੋਈਆਂ ਤਾਂ 11 ਮਈ ਨੂੰ ਲੱਗੇਗਾ ਧਰਨਾ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਗਰ ਨਿਗਮ ਪੈਨਸ਼ਨਰਜ ਯੂਨੀਅਨ ਅਹੁਦੇਦਾਰਾਂ ਦੀ ਮੀਟਿੰਗ ਰਣਜੀਤ ਐਵੀਨਿਊ ਦਫਤਰ ਵਿਖੇ ਪ੍ਰਧਾਨ ਕਰਮਜੀਤ ਸਿੰਘ ਕੇਪੀ ਦੀ ਪ੍ਰਧਾਨਗੀ ਹੇਠ ਹੋਈ। ਰੋਸ ਪ੍ਰਗਟ ਕਰਦਿਆਂ ਕਰਮਜੀਤ ਸਿੰਘ ਕੇਪੀ, ਬਲਜੀਤ ਸਿੰਘ
Publish Date: Wed, 29 Apr 2026 04:18 PM (IST)
Updated Date: Wed, 29 Apr 2026 04:22 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਗਰ ਨਿਗਮ ਪੈਨਸ਼ਨਰਜ ਯੂਨੀਅਨ ਅਹੁਦੇਦਾਰਾਂ ਦੀ ਮੀਟਿੰਗ ਰਣਜੀਤ ਐਵੀਨਿਊ ਦਫਤਰ ਵਿਖੇ ਪ੍ਰਧਾਨ ਕਰਮਜੀਤ ਸਿੰਘ ਕੇਪੀ ਦੀ ਪ੍ਰਧਾਨਗੀ ਹੇਠ ਹੋਈ। ਰੋਸ ਪ੍ਰਗਟ ਕਰਦਿਆਂ ਕਰਮਜੀਤ ਸਿੰਘ ਕੇਪੀ, ਬਲਜੀਤ ਸਿੰਘ ਬਾਜਵਾ, ਤਰਸੇਮ ਸਿੰਘ, ਪਰਵਿੰਦਰ ਸਿੰਘ, ਵਿਨੋਦ ਹਾਂਡਾ ਨੇ ਕਿਹਾ ਕਮਿਸ਼ਨਰ ਨਗਰ ਨਿਗਮ ਨੂੰ ਬਾਰ-ਬਾਰ ਹੱਕੀ ਮੰਗਾਂ ਲਿਖਕੇ ਦੇਣ ਦੇ ਬਾਵਜੂਦ ਕੋਈ ਕਾਰਵਾਈ ਅਮਲ ਵਿਚ ਨਹੀਂ ਆਈ। 16 -04-2026 ਨੂੰ ਪੱਤਰ ਡਾਇਰੀ ਨੰਬਰ 487 ਰਾਹੀਂ ਯੂਨੀਅਨ ਨੇ ਨਿਗਮ ਕਮਿਸ਼ਨਰ ਤੋਂ ਮੀਟਿੰਗ ਦਾ ਸਮਾਂ ਮੰਗਿਆ ਸੀ ਪਰ ਮੁਲਾਕਾਤ ਲਈ ਸਮਾਂ ਅੱਜ ਤੱਕ ਨਹੀਂ ਮਿਲਿਆ। ਕੇਪੀ ਨੇ ਕਿਹਾ ਨਗਰ ਨਿਗਮ ਦੇ ਪੈਨਸ਼ਨਰਾਂ ਨੂੰ ਅੱਖੋਂ ਪਰੋਖੇ ਕਰ ਕੇ ਡੰਗ ਟਪਾਇਆ ਜਾ ਰਿਹਾ ਹੈ ਅਤੇ ਕਈ ਕਈ ਦਿਨ ਅਮਲਾ ਕਲਰਕ ਆਪਣੀਆਂ ਸੀਟਾਂ ਤੇ ਨਹੀਂ ਮਿਲਦੇ। ਭ੍ਰਿਸ਼ਟਚਾਰ ਹੱਦ ਟੱਪ ਗਿਆ ਹੈ ਤੇ ਕੋਈ ਵੀ ਪੁੱਛਣ ਵਾਲਾ ਨਹੀਂ ਹੈ। ਪ੍ਰਧਾਨ ਕਰਮਜੀਤ ਸਿੰਘ ਕੇਪੀ ਨੇ ਕਿਹਾ ਕਿ ਪੈਨਸ਼ਨਰ ਹੁਣ ਇਹ ਲਾਰੇ ਲੱਪੇ ਬਰਦਾਸ਼ਤ ਨਹੀਂ ਕਰਨਗੇ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਅਗਰ ਮੰਗਾਂ ਲੀਵ ਇਨ-ਕੈਸ਼ਮੈਂਟ, ਐਲਟੀਸੀ, ਪੇ ਕਮਿਸ਼ਨ ਦਾ ਬਕਾਇਆ ਆਦਿ ਤੇ ਕੋਈ ਕਾਰਵਾਈ ਨਾ ਹੋਈ ਤਾਂ 11 ਮਈ ਨੂੰ ਰੋਸ ਪ੍ਰਦਰਸ਼ਨ ਕਰਕੇ ਧਰਨਾ ਦੇ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਦਵਿੰਦਰ ਸਿੰਘ ਪੰਡੋਰੀ, ਜਸਪਾਲ ਸਿੰਘ ਸੋਹਲ, ਬਲਕਾਰ ਸਿੰਘ, ਅਮਰਪਾਲ ਸਿੰਘ, ਭੁਪਿੰਦਰ ਸਿੰਘ, ਦਲਬੀਰ ਸਿੰਘ, ਕਸ਼ਮੀਰ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ ਆਦਿ ਹਾਜਿਰ ਸਨ।