ਖਾਲੀ ਪਲਾਟ ’ਚ ਪਏ ਕੈਮੀਕਲ ਡੱਬਿਆਂ ਨੂੰ ਲੱਗੀ ਅੱਗ
ਖਾਲੀ ਪਲਾਟ ’ਚ ਪਏ ਕੈਮੀਕਲ ਡੱਬਿਆਂ ਨੂੰ ਲੱਗੀ ਭਿਆਨਕ ਅੱਗ
Publish Date: Tue, 19 May 2026 07:04 PM (IST)
Updated Date: Wed, 20 May 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਅਮਰਦਾਸ ਐਵੀਨਿਊ ਦੀ 15 ਨੰਬਰ ਗਲੀ ਦੇ ਖਾਲੀ ਪਲਾਟ ਵਿਚ ਅਚਾਨਕ ਅੱਗ ਲੱਗ ਗਈ, ਜਿਸ ਨਾਲ 4 ਕਿਲੋਮੀਟਰ ਦੂਰ ਤੱਕ ਧੂੰਏਂ ਦਾ ਗੁਬਾਰ ਦਿਖਾਈ ਦਿੱਤਾ। ਆਸਪਾਸ ਦੇ ਲੋਕ ਇਸ ਅੱਗ ਨੂੰ ਦੇਖ ਕੇ ਅੱਗ ਬੁਝਾਉਣ ਲਈ ਯਤਨ ਕਰਨ ਲੱਗੇ। ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਨੂੰ ਅੰਮ੍ਰਿਤਸਰ ਵਿਚ ਤੇਜ਼ ਗਰਮੀ ਦੌਰਾਨ ਏਅਰਪੋਰਟ ਰੋਡ ਤੇ ਅਜਨਾਲਾ ਬਾਈਪਾਸ ਦੇ ਨੇੜੇ ਗੁਰੂ ਅਮਰਦਾਸ ਐਵੀਨਿਊ ਦੀ 15 ਨੰਬਰ ਗਲੀ ਵਿਚ ਖਾਲੀ ਪਲਾਟ ਵਿਚ ਪਏ ਕੈਮੀਕਲ ਡੱਬਿਆਂ, ਲੁੱਕ ਫਾਈਬਰ ਅਤੇ ਸੁੱਕੀਆਂ ਝਾੜੀਆਂ ਨੂੰ ਭਿਆਨਕ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਵਿਚੋਂ ਉੱਠਦਾ ਧੂੰਏਂ ਦਾ ਗੁਬਾਰ 4 ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਿਹਾ ਸੀ। ਆਵਾਜਾਈ ਵਿਚ ਵਿਘਨ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਦੇ ਪਹੁੰਚਣ ਵਿਚ ਦੇਰੀ ਹੋਣ ਕਾਰਨ ਨੇੜਲੇ ਇਲਾਕਾ ਵਾਸੀਆਂ ਨੇ ਬਾਲਟੀਆਂ ਨਾਲ ਪਾਣੀ ਪਾ ਕੇ ਤੇ ਪਾਈਪਾਂ ਲਗਾ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਫਾਇਰਫਾਈਟਰਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਅੱਗ ਤੇ ਕਾਬੂ ਪਾਇਆ। ਲੋਕਾਂ ਦੇ ਯਤਨਾਂ ਸਦਕਾ ਅੱਗ ਨੇੜਲੇ ਘਰਾਂ ਵਿਚ ਨਹੀਂ ਫੈਲੀ ਅਤੇ ਇਕ ਵੱਡਾ ਹਾਦਸਾ ਟਲ ਗਿਆ।