ਨਾਭਾ ’ਚ ਸ਼ਰੇਆਮ ਗੁੰਡਾਗਰਦੀ, ਢਾਬੇ ’ਚ ਵੜ ਕੇ ਪਰਿਵਾਰ 'ਤੇ ਹਥਿਆਰਬੰਦ ਬਦਮਾਸ਼ਾਂ ਦਾ ਹਮਲਾ; ਗਹਿਣੇ ਤੇ ਨਕਦੀ ਲੁੱਟੀ
ਨਾਭਾ ਦੇ ਨਜ਼ਦੀਕੀ ਪਿੰਡ ਵਿੱਚੋਂ ਲੰਘ ਰਹੇ ਇੱਕ ਕਾਰ ਸਵਾਰ ਪਰਿਵਾਰ 'ਤੇ ਅੱਧਾ ਦਰਜਨ ਹਥਿਆਰਬੰਦ ਵਿਅਕਤੀਆਂ ਵੱਲੋਂ ਹਮਲਾ ਕਰਨ ਅਤੇ ਲੁੱਟ-ਖੋਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਪਰਿਵਾਰ ਕੋਲੋਂ ਸੋਨੇ ਦੇ ਗਹਿਣੇ ਅਤੇ ਨਕਦੀ ਖੋਹ ਲਈ।
Publish Date: Sun, 19 Apr 2026 10:56 AM (IST)
Updated Date: Sun, 19 Apr 2026 10:59 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਾਭਾ। ਨਾਭਾ ਦੇ ਨਜ਼ਦੀਕੀ ਪਿੰਡ ਵਿੱਚੋਂ ਲੰਘ ਰਹੇ ਇੱਕ ਕਾਰ ਸਵਾਰ ਪਰਿਵਾਰ 'ਤੇ ਅੱਧਾ ਦਰਜਨ ਹਥਿਆਰਬੰਦ ਵਿਅਕਤੀਆਂ ਵੱਲੋਂ ਹਮਲਾ ਕਰਨ ਅਤੇ ਲੁੱਟ-ਖੋਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਪਰਿਵਾਰ ਕੋਲੋਂ ਸੋਨੇ ਦੇ ਗਹਿਣੇ ਅਤੇ ਨਕਦੀ ਖੋਹ ਲਈ।
ਪੀੜਤ ਪਰਿਵਾਰ ਪਟਿਆਲਾ ਦੇ ਪਿੰਡ ਧਬਲਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਬੀਤੀ ਰਾਤ ਕਰੀਬ 9 ਵਜੇ ਵਾਪਰੀ। ਜਾਣਕਾਰੀ ਅਨੁਸਾਰ ਜਦੋਂ ਪਰਿਵਾਰ ਕਾਰ ਰਾਹੀਂ ਜਾ ਰਿਹਾ ਸੀ ਤਾਂ ਕਰੀਬ 6 ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ।
ਹਮਲਾਵਰਾਂ ਤੋਂ ਬਚਣ ਲਈ ਪਰਿਵਾਰ ਨੇ ਇੱਕ ਨੇੜਲੇ ਢਾਬੇ ਵਿੱਚ ਸ਼ਰਨ ਲਈ ਪਰ ਮੁਲਜ਼ਮਾਂ ਨੇ ਉੱਥੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ।
ਹਮਲਾਵਰ ਢਾਬੇ ਦੇ ਅੰਦਰ ਵੜ ਗਏ ਅਤੇ ਪਰਿਵਾਰ ਨਾਲ ਕੁੱਟਮਾਰ ਕਰਕੇ ਲੁੱਟ-ਖੋਹ ਕੀਤੀ। ਇਸ ਦੌਰਾਨ ਉਨ੍ਹਾਂ ਨੇ ਢਾਬਾ ਮਾਲਕ ਨੂੰ ਵੀ ਡਰਾਇਆ-ਧਮਕਾਇਆ।
ਪੀੜਤ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਜਦੋਂ ਪਰਿਵਾਰ ਵਾਪਸ ਪਰਤ ਰਿਹਾ ਸੀ ਤਾਂ ਉਨ੍ਹਾਂ ਨੇ ਇੱਕ ਹਮਲਾਵਰ ਨੂੰ ਪਛਾਣ ਲਿਆ ਅਤੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ।