‘ਆਪ' ਪਾਰਟੀ ’ਚ ਸ਼ਾਮਲ ਹੋਏ ਪਰਿਵਾਰ
ਤਰਲੋਚਨ ਸਿੰਘ ਜੋਧਾਨਗਰੀ , ਪੰਜਾਬੀ ਜਾਗਰਣ ਟਾਂਗਰਾ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਵਿੰਦਰ ਸਿੰਘ ਮੁੱਛਲ ਦੀ ਪ੍ਰੇਰਨਾ ਸਦਕਾ ਪਿੰਡ ਮੁੱਛਲ ਤੋਂ ਕਾਂਗਰਸ ਤੇ ਅਕਾਲੀ ਦਲ ਛੱਡ ਕੇ 'ਆਪ' ਪਾਰਟੀ
Publish Date: Mon, 20 Apr 2026 04:15 PM (IST)
Updated Date: Mon, 20 Apr 2026 04:18 PM (IST)
ਤਰਲੋਚਨ ਸਿੰਘ ਜੋਧਾਨਗਰੀ , ਪੰਜਾਬੀ ਜਾਗਰਣ ਟਾਂਗਰਾ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਵਿੰਦਰ ਸਿੰਘ ਮੁੱਛਲ ਦੀ ਪ੍ਰੇਰਨਾ ਸਦਕਾ ਪਿੰਡ ਮੁੱਛਲ ਤੋਂ ਕਾਂਗਰਸ ਤੇ ਅਕਾਲੀ ਦਲ ਛੱਡ ਕੇ ਆਪ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਨਵੇਂ ਵਲੰਟੀਅਰਾਂ ਦਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਉਨਾਂ ਦਾ ਨਿੱਘਾ ਸੁਆਗਤ ਕਰਦਿਆ ਪਾਰਟੀ ਦਾ ਚਿੰਨ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਪੂਰਾ ਮਾਨ ਸਨਮਾਨ ਦੇ ਕੇ ਵਿਚਾਰਧਾਰਾ ਨਾਲ ਜੁੜਦੇ ਹੋਏ ਲੋਕ ਸੇਵਾ ਦੇ ਸੰਕਲਪ ਨੂੰ ਅੱਗੇ ਵਧਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿਚ ਸੁਰਜੀਤ ਸਿੰਘ ਫੋਜੀ, ਗੁਰਦਿਆਲ ਸਿੰਘ ਸੰਧੂ, ਸੁਖਵਿੰਦਰ ਸਿੰਘ ਬੱਸਾ ਵਾਲੇ, ਗੁਰਪਾਲ ਸਿੰਘ ਸੰਧੂ, ਚੈਚਲ ਸਿੰਘ, ਸੁਰਜੀਤ ਸਿੰਘ ਸੈਕਟਰੀ, ਲਖਬੀਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਦਵਿੰਦਰ ਸਿੰਘ ਰਾਜੂ, ਡਾ. ਬਲਦੇਵ ਸਿੰਘ, ਕੁਲਜਿੰਦਰ ਸਿੰਘ, ਗੁਰਭੇਜ ਸਿੰਘ, ਜਗਤਾਰ ਸਿੰਘ, ਗੁਲਜਿੰਦਰ ਸਿੰਘ, ਪਲਵਿੰਦਰ ਸਿੰਘ, ਲਖਵਿੰਦਰ ਸਿੰਘ, ਮਨਜੋਤ ਸਿੰਘ, ਵੀਰ ਸਿੰਘ ਹਲਵਾਈ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਆਦਿ ਗੁਰਦੀਪ ਸਿੰਘ, ਪਿੰਕੀ ਫੌਜੀ, ਬਾਊ ਗਿੱਲ, ਗੁਰਪੰਥ ਸਿੰਘ ਆਦਿ ਹਾਜ਼ਰ ਸਨ।