ਪੰਜਾਬ ਨਿਗਮ ਚੋਣਾਂ ਕਾਰਨ ਬਦਲਿਆ ਪ੍ਰੀਖਿਆ ਸ਼ਡਿਊਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 26 ਮਈ ਦਾ ਪੇਪਰ ਕੀਤਾ ਮੁਲਤਵੀ, ਜਾਣੋ ਨਵੀਂ ਤਰੀਕ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 26 ਮਈ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਕੁਝ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ।
Publish Date: Mon, 25 May 2026 07:22 PM (IST)
Updated Date: Mon, 25 May 2026 07:26 PM (IST)
ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 26 ਮਈ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਕੁਝ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਯੂਨੀਵਰਸਿਟੀ ਦੇ ਪ੍ਰੋ. ਇੰਚਾਰਜ ਪ੍ਰੀਖਿਆਵਾਂ ਡਾ. ਕਮਲੇਸ਼ ਗੁਲੇਰੀਆ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ, ਪ੍ਰਾਈਵੇਟ ਪ੍ਰੀਖਿਆਰਥੀਆਂ ਯੂਨੀਵਰਸਿਟੀ ਕੰਸਟੀਚੁਐਂਟ ਕਾਲਜਾਂ, ਐਸੋਸੀਏਟ ਸੰਸਥਾਵਾਂ ਦੀਆਂ ਮਿਤੀਆਂ 26 ਮਈ ਦੀਆਂ ਮੁਲਤਵੀ ਕੀਤੀਆਂ ਸਾਰੀਆਂ ਥਿਊਰੀ ਪ੍ਰੀਖਿਆਵਾਂ ਹੁਣ 11 ਜੂਨ 2026 ਵੀਰਵਾਰ ਨੂੰ ਹੋਣਗੀਆਂ। ਯੂਨੀਵਰਸਿਟੀ ਮੇਨ ਕੈਂਪਸ ਤੇ ਰੀਜਨਲ ਕੈਂਪਸਾਂ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾ ਬਾਅਦ ’ਚ ਤੈਅ ਕੀਤੀ ਜਾਵੇਗੀ। ਪ੍ਰੀਖਿਆਵਾਂ ਦੇ ਕੇਂਦਰ ਤੇ ਸਮਾਂ ਪਹਿਲਾਂ ਵਾਲੇ ਹੀ ਰਹਿਣਗੇ। ਵਧੇਰੇ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ।