ਮਜੀਠਾ ਤੋਂ ਭਾਜਪਾ ਨੇ ਕੌਂਸਲ ਚੋਣਾਂ ਲਈ 5 ਉਮੀਦਵਾਰ ਐਲਾਨੇ
ਮਜੀਠਾ ਤੋਂ ਭਾਜਪਾ ਨੇ ਨਗਰ ਕੌਂਸਲ ਚੋਣਾਂ ਲਈ 5 ਉਮੀਦਵਾਰਾਂ ਦਾ ਕੀਤਾ ਐਲਾਨ
Publish Date: Tue, 05 May 2026 07:21 PM (IST)
Updated Date: Wed, 06 May 2026 04:14 AM (IST)

ਨਸ਼ੇ ਤੇ ਗੈਗਸਟਰਵਾਦ ਨੂੰ ਖਤਮ ਕਰਨਾ ਪਾਰਟੀ ਦਾ ਹੋਵੇਗਾ ਮੁੱਖ ਉਦੇਸ਼ : ਭੁੱਲਰ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਪੰਜਾਬ ਅੰਦਰ ਆਉਂਦੇ ਦਿਨਾਂ ਵਿਚ ਨਗਰ ਕੌਂਸਲ ਦੀਆਂ ਚੋਣਾਂ ਹੋਣ ਵਾਲੀਆਂ ਹਨ, ਜਿਸ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ-ਆਪਣੇ ਤਰੀਕੇ ਨਾਲ ਚੋਣ ਮੈਦਾਨ ਵਿਚ ਉਤਾਰ ਰਹੀਆਂ ਹਨ ਅਤੇ ਵੋਟਰਾਂ ਨਾਲ ਹੁਣ ਤੋਂ ਹੀ ਰਾਬਤਾ ਕੀਤਾ ਜਾ ਰਿਹਾ ਹੈ। ਕਿਆਸ ਅਰਾਈਆਂ ਹਨ ਕਿ ਆਗਾਮੀ ਕੁਝ ਦਿਨਾਂ ਤੱਕ ਇੰਨਾਂ ਚੋਣਾ ਦਾ ਬਾਕਾਇਦਾ ਐਲਾਨ ਵੀ ਹੋ ਜਾਵੇਗਾ ਪਰ ਹਾਲੇ ਤੱਕ ਨਗਰ ਕੌਸਲ ਮਜੀਠਾ ਵਾਸਤੇ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ, ਪਰ ਭਾਰਤੀ ਜਨਤਾ ਪਾਰਟੀ ਵੱਲੋਂ ਇਨ੍ਹਾਂ ਚੋਣਾਂ ਵਿਚ ਬਾਜ਼ੀ ਮਾਰਦਿਆਂ ਸ਼ਹਿਰ ਦੀਆਂ 13 ਵਾਰਡਾਂ ਵਿਚੋਂ 5 ਵਾਰਡਾਂ ਵਾਸਤੇ ਉਮੀਦਵਾਰਾਂ ਦਾ ਐਲਾਨ ਪਾਰਟੀ ਦੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਵੱਲੋਂ ਕਰ ਦਿੱਤਾ ਗਿਆ। ਉਮੀਦਵਾਰਾਂ ਦਾ ਨਾਮ ਐਲਾਨਣ ਤੋਂ ਬਾਅਦ ਭੁੱਲਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਐਲਾਨੇ ਗਏ ਉਮੀਦਵਾਰਾਂ ਵਿਚ ਵਾਰਡ ਨੰਬਰ 2 ਤੋਂ ਸਤਨਾਮ ਸਿੰਘ ਪੁੱਤਰ ਦੀਪ ਸਿੰਘ, ਵਾਰਡ ਨੰਬਰ-4 ਤੋਂ ਸਾਬਕਾ ਕੌਸਲਰ ਸਵਿੰਦਰ ਸਿੰਘ ਗੋਲਡੀ, ਵਾਰਡ ਨੰਬਰ 7 ਤੋਂ ਜ਼ੋਗਾ ਸਿੰਘ ਅਠਵਾਲ, ਵਾਰਡ ਨੰਬਰ-10 ਤੋਂ ਨਾਜਕ ਪੁੱਤਰੀ ਕਿਸ਼ਨ ਸਿੰਘ, ਵਾਰਡ ਨੰਬਰ 12 ਤੋਂ ਰਾਜਬੀਰ ਕੌਰ ਪਤਨੀ ਕ੍ਰਿਪਾਲ ਸਿੰਘ ਹਨ। ਭੁੱਲਰ ਨੇ ਕਿਹਾ ਕਿ ਜਲਦੀ ਹੀ ਬਾਕੀ ਰਹਿੰਦੇ 8 ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੱਤਰੀ ਨਰਿੰਦਰ ਮੋਦੀ ਵੱਲੋਭਂ ਦੇਸ਼ ਅੰਦਰ ਲਏ ਗਏ ਅਹਿਮ ਫੈਸਲਿਆਂ ਤੋਂ ਸਮੂਹ ਦੇਸ਼ ਵਾਸੀ ਖੁਸ਼ ਹਨ ਅਤੇ ਉਨ੍ਹਾਂ ਨੇ ਆਸ ਪ੍ਰਗਟ ਕੀਤੀ ਪੰਜਾਬ ਵਿਚ ਵੀ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਤੇ ਸਰਕਾਰ ਬਣਾਵੇਗੀ। ਇਸ ਮੌਕੇ ਪ੍ਰਦੀਪ ਸਿੰਘ ਭੁੱਲਰ ਦੇ ਨਾਲ ਰਾਕੇਸ਼ ਕੁਮਾਰ ਪੱਪਾ ਇੰਚਾਰਜ ਸਰਕਲ ਮਜੀਠਾ, ਦਵਿੰਦਰ ਸਿੰਘ ਮਾਹਲਾ, ਕ੍ਰਿਪਾਲ ਸਿੰਘ, ਮਹਿੰਦਰ ਸਿੰਘ, ਕਰਤਾਰ ਚੰਦ, ਸੁਲੱਖਣ ਸਿੰਘ, ਰਾਜਪਾਲ, ਵਰਿੰਦਰ ਸਿੰਘ, ਰਸ਼ਪਾਲ ਸਿੰਘ, ਅੰਜੂ ਬਾਲਾ, ਗੁਰਮੀਤ ਕੌਰ, ਬਲਵਿੰਦਰ ਕੌਰ, ਸਰਬਜੀਤ ਕੌਰ, ਸ਼ਮੀ ਆਦਿ ਹਾਜ਼ਰ ਸਨ।