ਯੂਨੀਵਰਸਿਟੀ ਪੈਨਸ਼ਨਰਜ਼ ਦੀਆਂ ਅਹਿਮ ਮੰਗਾਂ ’ਤੇ ਕੀਤੀ ਚਰਚਾ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ ਐਸੋਸੀਏਸ਼ਨ ਦੀ ਛਿਮਾਹੀ ਮੀਟਿੰਗ ਕੈਂਪਸ ਵਿਖੇ ਹੋਈ ਜਿਸ ਵਿੱਚ ਪੈਨਸ਼ਨਰਜ ਐਸੋਸੀਏਸ਼ਨ ਵਲੌਂ ਯੂਨੀਵਰਸਿਟੀ ਪੈਨਸ਼ਨਰਜ ਦੀਆਂ ਅਹਿਮ ਮੰਗਾ ਮਸਲਿਆਂ ਬਾਰੇ ਵਿਸਥਾਰ
Publish Date: Thu, 30 Apr 2026 04:22 PM (IST)
Updated Date: Thu, 30 Apr 2026 04:25 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ ਐਸੋਸੀਏਸ਼ਨ ਦੀ ਛਿਮਾਹੀ ਮੀਟਿੰਗ ਕੈਂਪਸ ਵਿਖੇ ਹੋਈ ਜਿਸ ਵਿੱਚ ਪੈਨਸ਼ਨਰਜ ਐਸੋਸੀਏਸ਼ਨ ਵਲੌਂ ਯੂਨੀਵਰਸਿਟੀ ਪੈਨਸ਼ਨਰਜ ਦੀਆਂ ਅਹਿਮ ਮੰਗਾ ਮਸਲਿਆਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਦੋ ਹੀ ਮਸਲੇ ਵਿਚਾਰ ਲਈ ਰੱਖੇ ਗਏ ਲ ਪਹਿਲਾ ਮੁੱਦਾ ਯੂਨੀਵਰਸਿਟੀ ਸੇਵਾ ਮੁਕਤ ਸਾਥੀਆਂ ਜ਼ਿਨ੍ਹਾਂ ਦੀ ਉਮਰ 75 ਸਾਲਾ ਤੋਂ ਉੱਪਰ ਹੈ, 1.1 2016 ਤੋਂ ਜੂਨ 2021 ਦੀ ਸੋਧੀ ਪੈਨਸ਼ਨ ਤੇ ਮਹਿਗਾਈ ਭੱਤੇ ਦੀ ਅਦਾਇਗੀ ਅਤੇ ਦੂਸਰਾ ਬਕਾਇਆ ਮੰਗਾਂ ਵਿਚਾਰਨ ਕਰਨ ਲਈ ਰੱਖੇ ਗਏ ਸਨ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਬਾਈ ਨੇ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਵਿਛੜੇ ਸਾਥੀਆਂ ਸ਼੍ਰੀ ਰਾਮੇਸ਼ ਰਾਜ ਭੰਡਾਰੀ, ਪ੍ਰੋ. ਰਣਜੀਤ ਸਿੰਘ, ਕੁਲਵੰਤ ਸਿੰਘ ਭੰਡਾਲ, ਅਵਤਾਰ ਸਿੰਘ ਅਤੇ ਹਵੇਲਾ ਸਿੰਘ ਚੀਮਾ ਐਡਮਿਨ ਕਮ ਐਕਾਊਟਸ ਅਫ਼ਸਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸਰਧਾਂਜਲੀ ਦਿੱਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਸਿੱਧੂ ਨੇ ਪੈਨਸ਼ਨਰਜ ਨੂੰ ਸੰਬੋਧਨ ਕਰਦਿਆਂ ਕਿਹਾ ਕਿ 75 ਸਾਲ ਤੋਂ ਵੱਧ ਉਮਰ ਵਾਲੇ ਯੂਨੀਵਰਸਿਟੀ ਪੈਨਸ਼ਨਰਜ ਨੂੰ ਸੋਧੀ ਪੈਨਸ਼ਨ ਤੇ ਡੀਏ ਦੀ ਅਦਾਇਗੀ ਹੋਣ ਬਾਰੇ ਜਾਣੂ ਕਰਾਇਆ। ਉਨ੍ਹਾਂ ਨੇ ਬਕਾਇਆ ਮੰਗਾ ਬਾਰੇ ਉਪ ਕੁੱਲਪਤੀ ਡਾ. ਕਰਮਜੀਤ ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਪੈਨਸ਼ਨਰਜ ਐਸੋਸੀਏਸ਼ਨ ਦੇ ਮੈਂਬਰਾਂ ਨੇ ਉਪ ਕੁੱਲਪਤੀ ਦਾ ਸੋਧੀ ਪੈਨਸ਼ਨ ਤੇ ਡੀਏ ਦਾ ਬਕਾਇਆ ਦੇਣ ਬਾਰੇ ਧੰਨਵਾਦ ਕੀਤਾ। ਜਨਰਲ ਸਕੱਤਰ ਅਮਰਜੀਤ ਸਿੰਘ ਬਾਈ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਖੁਲਾਸਾ ਕੀਤਾ ਕਿ ਲਗਭਗ 700 ਸੇਵਾ ਮੁਕਤ ਯੂਨੀਵਰਸਿਟੀ ਪੈਨਸ਼ਨਰਜ ਫੈਮਿਲੀ ਪੈਨਸ਼ਨਰਜ ਨੂੰ ਉਪਰੋਕਤ ਅਦਾਇਗੀ ਹੋ ਚੁੱਕੀ ਹੈ। ਇਸ ਮੀਟਿੰਗ ਵਿਚ ਰਾਮੇਸ਼ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਡਾਕਟਰ ਐੱਚਪੀ ਸਿੰਘ ਮੀਤ ਪ੍ਰਧਾਨ, ਪ੍ਰੋ. ਸਰੂਪ ਸਿੰਘ ਮੀਤ ਪ੍ਰਧਾਨ, ਪ੍ਰੋ. ਸੁਖਦੇਵ ਸਿੰਘ ਸੋਹਲ ਸਕੱਤਰ, ਸੁਰਜੀਤ ਸਿੰਘ ਵਿੱਤ ਸਕੱਤਰ, ਜਗੀਰ ਸਿੰਘ ਸੰਯੁਗਤ ਸਕੱਤਰ, ਪ੍ਰਤਾਪ ਸਿੰਘ ਮੈਂਬਰ, ਡਾਕਟਰ ਬਿਕਰਮ ਚੱਢਾ ਮੈਂਬਰ, ਨਰਿੰਦਰ ਸਿੰਘ ਸਿੱਧੂ ਮੈਂਬਰ ਅਤੇ ਪ੍ਰੋ. ਆਰਸੀ ਸਿੰਘ ਆਦਿ ਹਾਜਿਰ ਹੋਏ।