ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਪੰਜੀਕਰਨ ਫੀਸ ਤੇ ਟੋਲ ਟੈਕਸ ਮੁਆਫ਼ ਕਰਨ ਦੀ ਮੰਗ; ਹਿੰਦੂ ਸੰਗਠਨਾਂ ਨੇ DC ਅੰਮ੍ਰਿਤਸਰ ਨੂੰ ਸੌਂਪਿਆ ਮੰਗ ਪੱਤਰ
ਅਮਰਨਾਥ ਯਾਤਰਾ ਜਾਣ ਵਾਲੇ ਸ਼ਰਧਾਲੂਆਂ ਨੂੰ ਪੰਜੀਕਰਨ ਫੀਸ ਅਤੇ ਟੋਲ ਟੈਕਸ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਦੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੇਤਾ ਅੰਕਿਤ ਖੋਸਲਾ, ਰਮਨ ਭੱਲਾ, ਰਜਿੰਦਰ ਸਹਿਦੇਵ, ਗਗਨ ਸਰੀਨ, ਨਿਤਿਸ਼, ਗੋਪਾਲ ਵਿੱਗ, ਅਪਾਰ ਸਿੰਘ, ਰਵੀ ਧੁੰਨਾ, ਹਰਵਿੰਦਰ ਸਿੰਘ ਤੇ ਹੋਰ ਨੇਤਾਵਾਂ ਨੇ ਡੀਸੀ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਜਿੰਨੀ ਦੇਰ ਤੱਕ ਅਮਰਨਾਥ ਯਾਤਰਾ ਚੱਲੇਗੀ ਸ਼ਰਧਾਲੂਆਂ ਨੂੰ ਪੰਜੀਕਰਨ ਫੀਸ ਅਤੇ ਟੋਲ ਟੈਕਸ ਮੁਆਫ਼ ਕੀਤਾ ਜਾਵੇ, ਤਾਂ ਜੌ ਸ਼ਰਧਾਲੂਆਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਨਾ ਹੋ
Publish Date: Fri, 22 May 2026 03:17 PM (IST)
Updated Date: Fri, 22 May 2026 03:18 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅਮਰਨਾਥ ਯਾਤਰਾ ਜਾਣ ਵਾਲੇ ਸ਼ਰਧਾਲੂਆਂ ਨੂੰ ਪੰਜੀਕਰਨ ਫੀਸ ਅਤੇ ਟੋਲ ਟੈਕਸ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਦੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੇਤਾ ਅੰਕਿਤ ਖੋਸਲਾ, ਰਮਨ ਭੱਲਾ, ਰਜਿੰਦਰ ਸਹਿਦੇਵ, ਗਗਨ ਸਰੀਨ, ਨਿਤਿਸ਼, ਗੋਪਾਲ ਵਿੱਗ, ਅਪਾਰ ਸਿੰਘ, ਰਵੀ ਧੁੰਨਾ, ਹਰਵਿੰਦਰ ਸਿੰਘ ਤੇ ਹੋਰ ਨੇਤਾਵਾਂ ਨੇ ਡੀਸੀ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਜਿੰਨੀ ਦੇਰ ਤੱਕ ਅਮਰਨਾਥ ਯਾਤਰਾ ਚੱਲੇਗੀ ਸ਼ਰਧਾਲੂਆਂ ਨੂੰ ਪੰਜੀਕਰਨ ਫੀਸ ਅਤੇ ਟੋਲ ਟੈਕਸ ਮੁਆਫ਼ ਕੀਤਾ ਜਾਵੇ, ਤਾਂ ਜੌ ਸ਼ਰਧਾਲੂਆਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਨਾ ਹੋ ਸਕੇ।
ਹਿੰਦੂ ਨੇਤਾਵਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਮਰਨਾਥ ਯਾਤਰਾ ਸਾਰੇ ਧਰਮਾਂ ਦੀ ਸਾਂਝੀ ਯਾਤਰਾ ਹੈ ਅਤੇ ਇਸ ਯਾਤਰਾ ਵਿਚ ਹਰ ਧਰਮ ਦੇ ਲੋਕ ਸ਼ਿਵ ਭੋਲੇਨਾਥ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ਿਵ ਭੋਲੇਨਾਥ ਜੀ ਦੇ ਜੈਕਾਰਿਆ ਦੇ ਨਾਲ ਅਮਰਨਾਥ ਯਾਤਰਾ ਸ਼ੁਰੂ ਹੋਈ ਹੈ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਯਾਤਰਾ ਵਿਚ ਜਾ ਰਹੇ ਹਨ, ਜਿਸਨੂੰ ਮੁੱਖ ਰਖਦੇ ਹੋਏ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ, ਤਾਂ ਜੌ ਕਿਸੇ ਵੀ ਸ਼ਰਧਾਲੂ ਨੂੰ ਮੁਸ਼ਕਿਲ ਨਾ ਹੋ ਸਕੇ। ਨੇਤਾਵਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋ ਵੀ ਮੰਗ ਕੀਤੀ ਕਿ ਪੂਰੇ ਦੇਸ਼ ਵਿਚੋ ਅਮਰਨਾਥ ਯਾਤਰਾ ਵਿਚ ਜਾਣ ਵਾਲੇ ਸ਼ਰਧਾਲੂਆਂ ਨੂੰ ਪੰਜੀਕਰਨ ਫੀਸ ਅਤੇ ਟੋਲ ਟੈਕਸ ਮੁਆਫ਼ ਕੀਤਾ ਜਾਵੇ, ਤਾਂ ਜੌ ਸ਼ਰਧਾਲੂ ਪੂਰੀ ਸ਼ਰਧਾ ਦੇ ਨਾਲ ਸ਼੍ਰੀ ਸ਼ਿਵ ਭੋਲੇ ਨਾਥ ਜੀ ਦੇ ਦਰਸ਼ਨ ਕਰ ਸਕਣ।