ਸੇਂਟ ਸੋਲਜਰ ਸਕੂਲ ਵਿਖੇ ਡਾਂਸ ਦਿਵਸ ਮਨਾਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸੋਲਜਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੂ ਵਿਚ ਅੰਤਰਰਾਸ਼ਟਰੀ ਡਾਂਸ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਹ ਦਿਨ ਇਕ ਫਰੈਂਚ ਡਾਂਸਰ ਜੀਨ ਜਾਰਜ ਨੋਵਰੇ ਦੇ ਜਨਮਦਿਨ ਦੇ ਰੂਪ ਵਿਚ ਪੂਰੇ
Publish Date: Sun, 03 May 2026 04:24 PM (IST)
Updated Date: Sun, 03 May 2026 04:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸੋਲਜਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੂ ਵਿਚ ਅੰਤਰਰਾਸ਼ਟਰੀ ਡਾਂਸ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਹ ਦਿਨ ਇਕ ਫਰੈਂਚ ਡਾਂਸਰ ਜੀਨ ਜਾਰਜ ਨੋਵਰੇ ਦੇ ਜਨਮਦਿਨ ਦੇ ਰੂਪ ਵਿਚ ਪੂਰੇ ਵਿਸ਼ਵ ਵਿਚ ਮਨਾਇਆ ਜਾਂਦਾ ਹੈ। ਇਸ ਸਬੰਧ ਵਿਚ ਸੇਂਟ ਸੋਲਜਰ ਸਕੂਲ ਦੇ ਡਾਂਸ ਗਰੁੱਪ ਨੇ ਬਹੁਤ ਹੀ ਆਨੰਦ ਦਾਇਕ ਅਤੇ ਪ੍ਰਭਾਵਸ਼ਾਲੀ ਡਾਂਸ ਪ੍ਰਫੋਰਮੈਂਸ ਪੇਸ਼ ਕੀਤੀ। ਇਸ ਪਰਫੋਰਮੈਂਸ ਵਿਚ ਡਾਂਸ ਦੀਆਂ ਲਗਭਗ ਹਰ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿਵੇਂ ਕਲਾਸਿਕਲ, ਜੈਜ, ਹਿਪ ਹਾਪ, ਗਿੱਧਾ ਭੰਗੜਾ ਆਦਿ। ਲਗਾਤਾਰ ਬਿਨਾਂ ਰੁਕੇ ਲਗਭਗ 50 ਵਿਿਦਆਰਥੀਆਂ ਨੇ ਇਸ ਪਰਫੋਰਮੈਂਸ ਵਿਚ ਹਿੱਸਾ ਲਿਆ। ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਅਜਿਹੀਆਂ ਵੰਨਗੀਆਂ ਨਾਲ ਵਿਿਦਆਰਥੀਆਂ ਵਿਚ ਆਤਮ ਵਿਸ਼ਵਾਸ, ਅਨੁਸ਼ਾਸਨ ਅਤੇ ਖੁਸ਼ੀ ਨਾਲ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ। ਵਿਿਦਆਰਥੀਆਂ ਨੂੰ ਅਜਿਹੀਆਂ ਵੰਨਗੀਆਂ ਵਿਚ ਜਰੂਰ ਹਿੱਸਾ ਲੈਣਾ ਚਾਹੀਦਾ ਹੈ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਬੱਚਿਆਂ ਦੀ ਇਸ ਪਰਫੋਰਮੈਂਸ ਦੀ ਖੂਬ ਸ਼ਲਾਘਾ ਕੀਤੀ ਅਤੇ ਡਾਂਸ ਅਧਿਆਪਕ ਸਿਕੰਦਰ ਸਿੰਘ ਦੀ ਮਿਹਨਤ ਨੂੰ ਵੀ ਸਰਾਹਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਸ਼ਰਮਾ, ਸ਼ਿਲਪਾ ਸ਼ਰਮਾ ਕੋਆਰਡੀਨੇਟਰ, ਨੀਲਾਕਸ਼ੀ ਗੁਪਤਾ ਕੋਆਰਡੀਨੇਟਰ, ਸਮੂਹ ਸਟਾਫ ਤੇ ਬੱਚੇ ਹਾਜ਼ਰ ਸਨ।