ਜੇਲ੍ਹ ’ਚ ਬੰਦ ਕੈਦੀਆਂ ਤੋਂ ਮੋਬਾਈਲ ਤੇ ਸਿਮ ਕਾਰਡ ਬਰਾਮਦ, ਮਾਮਲਾ ਦਰਜ
ਜੇਲ੍ਹ ’ਚ ਬੰਦ ਚਾਰ ਕੈਦੀਆਂ ਤੋਂ ਚਾਰ ਮੋਬਾਈਲ ਫੋਨ ਤੇ ਸਿਮ ਕਾਰਡ ਬਰਾਮਦ, ਮਾਮਲਾ ਦਰਜ
Publish Date: Tue, 05 May 2026 05:41 PM (IST)
Updated Date: Wed, 06 May 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਜੇਲ੍ਹ ਸੁਰੱਖਿਆ ਮੁਲਾਜਮਾਂ ਨੇ ਫਤਾਹਪੁਰ ਜੇਲ੍ਹ ਵਿਚ ਬੰਦ ਕੈਦੀਆਂ ਦੇ ਕਬਜ਼ੇ ਵਿਚੋਂ ਚਾਰ ਮੋਬਾਈਲ ਫੋਨ ਅਤੇ ਇਕ ਸਿਮ ਕਾਰਡ ਬਰਾਮਦ ਕੀਤਾ ਹੈ। ਇਸਲਾਮਾਬਾਦ ਪੁਲਿਸ ਥਾਣੇ ਦੀ ਪੁਲਿਸ ਨੇ ਕੈਦੀਆਂ ਦੀ ਪਛਾਣ ਘਰਿੰਡਾ ਦੇ ਰਹਿਣ ਵਾਲੇ ਰੋਹਿਤ ਸਿੰਘ, ਸੁਲਤਾਨਵਿੰਡ ਰੋਡ ਦੇ ਰਹਿਣ ਵਾਲੇ 88 ਫੁੱਟ ਰੋਡ ਦੇ ਰਹਿਣ ਵਾਲੇ ਅਨਿਲ ਜੋਸ਼ੀ ਉਰਫ ਰੋਹਿਤ ਜੋਸ਼ੀ, ਮਕਬੂਲਪੁਰਾ ਗਲੀ ਨੰਬਰ 15 ਦੇ ਰਹਿਣ ਵਾਲੇ ਅਜਮੇਰ ਸਿੰਘ ਉਰਫ ਹੈਪੀ ਅਤੇ ਬੋਪਾਰਾਏ ਪਿੰਡ ਦੇ ਰਹਿਣ ਵਾਲੇ ਗੁਰਸਾਹਿਬ ਸਿੰਘ ਵਜੋਂ ਕੀਤੀ ਹੈ। ਜੇਲ੍ਹ ਪ੍ਰਬੰਧਨ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਜੇਲ੍ਹ ’ਚ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਬਾਅਦ ਸੁਰੱਖਿਆ ਮੁਲਾਜਮਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਕੈਦੀਆਂ ਤੋਂ ਚਾਰ ਮੋਬਾਈਲ ਫੋਨ ਅਤੇ ਇਕ ਸਿਮ ਕਾਰਡ ਬਰਾਮਦ ਕੀਤਾ।