ਡਿਪਸ ਸਕੂਲ ’ਚ ਬੱਚਿਆਂ ਦੇ ਸ਼ਬਦ ਗਾਇਨ ਮੁਕਾਬਲੇ ਕਰਵਾਏ
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਡਿਪਸ ਸਕੂਲ਼ ਰਈਆ ਪਿੰਡ ਫੱਤੂਵਾਲ ਵਿਖੇ ਜਗਤ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। ਇਸ ਵਿਚ ਸਕੂਲ਼ ਦੇ ਸਾਰੇ ਹਾਊਸਾਂ
Publish Date: Wed, 05 Nov 2025 04:26 PM (IST)
Updated Date: Wed, 05 Nov 2025 04:28 PM (IST)

ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਡਿਪਸ ਸਕੂਲ਼ ਰਈਆ ਪਿੰਡ ਫੱਤੂਵਾਲ ਵਿਖੇ ਜਗਤ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। ਇਸ ਵਿਚ ਸਕੂਲ਼ ਦੇ ਸਾਰੇ ਹਾਊਸਾਂ ਨੇ ਹਿੱਸਾ ਲਿਆ। ਡਾਇਮੰਡ, ਆਈਵਰੀ, ਪਰਲ ਅਤੇ ਸਫਾਇਰ ਹਾਊਸ ਦੇ ਵਿਿਦਆਰਥੀਆਂ ਨੇ ਰਸਿੰਭੰਨੀ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ। ਇਸ ਮੌਕੇ ਵਿਿਦਆਰਥੀਆਂ ਦੀ ਗੁਰਬਾਣੀ ਪ੍ਰਤੀ ਸਮਝ, ਮੌਲਿਕਤਾ, ਸ਼ਬਦਾਂ ਦੀ ਚੋਣ, ਯਾਦ ਸ਼ਕਤੀ, ਸਟੇਜ ਪੇਸ਼ਕਾਰੀ, ਗਰੁੱਪ ਤਾਲਮੇਲ ਅਤੇ ਸੁਰਾਂ ਦੀ ਸਮਝ ਆਦਿ ਵਰਗੇ ਮਾਪਦੰਡਾਂ ਉੱਤੇ ਨਿਰਣਾ ਪੂਰਵਕ ਚੋਣ ਕਰਕੇ ਨਤੀਜਾ ਘੋਸ਼ਿਤ ਕੀਤਾ ਗਿਆ। ਨਤੀਜੇ ਵਿਚ ਪਰਲ ਹਾਊਸ ਦੇ ਵਿਿਦਆਰਥੀਆਂ ਨੇ ਪਹਿਲਾ ਸਥਾਨ, ਆਈਵਰੀ ਹਾਊਸ ਦੇ ਵਿਿਦਆਰਥੀਆਂ ਨੇ ਦੂਜਾ ਅਤੇ ਸਫਾਇਰ ਹਾਊਸ ਦੇ ਵਿਿਦਆਰਥੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਜੱਜਾਂ ਦੀ ਭੂਮਿਕਾ ਵਿੱਚ ਨਵਰੋਜ ਕੌਰ ਅਤੇ ਪ੍ਰਿੰਸੀਪਲ ਜਗਬੀਰ ਸਿੰਘ ਨੇ ਵਿਿਦਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਹਮੇਸ਼ਾਂ ਸੱਚ ਦੀ ਰਾਹ ਉੱਤੇ ਚੱਲਣ ਅਤੇ ਗੁਰੂ ਜੀ ਦੀ ਦਰਸਾਏ ਰਸਤੇ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਡਿਪਸ ਸੰਸਥਾਵਾਂ ਦੇ ਐਮਡੀ ਤਰਵਿੰਦਰ ਸਿੰਘ, ਚੇਅਰਪਰਸਨ ਜਸਵਿੰਦਰ ਕੌਰ, ਵਾਈਸ ਚੇਅਰਪਰਸਨ ਪ੍ਰੀਤਇੰਦਰ ਕੌਰ, ਸੀਏਓ ਰਮਣੀਕ ਸਿੰਘ ਅਤੇ ਜਸ਼ਨ ਸਿੰਘ ਤੋਂ ਇਲਾਵਾ ਸੀਈਓ ਮੋਨਿਕਾ ਮੰਡੋਤਰਾ ਨੇ ਸਮੂਹ ਵਿਿਦਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਮਿਹਨਤੀ ਸਟਾਫ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਕੈਪਸ਼ਨ- ਸ਼ਬਦ ਗਾਇਨ ਕਰਨ ਵਾਲੇ ਵਿਿਦਆਰਥੀਆਂ ਨਾਲ ਪ੍ਰਿੰਸੀਪਲ ਜਗਬੀਰ ਸਿੰਘ ਰੰਧਾਵਾ ਅਤੇ ਡਿਪਸ ਰਈਆ ਦਾ ਸਟਾਫ।