ਸੇਂਟ ਸੋਲਜਰ ਸਕੂਲ 'ਚ ਸਮਰੱਥਾ ਨਿਰਮਾਣ ਸੈਮੀਨਾਰ ਕਰਵਾਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਚ ਸੀਬੀਐਸਈ ਸੈਂਟਰ ਆਫ ਐਕਸੀਲੈਂਸ (ਸੀਈਓ) ਲੁਧਿਆਣਾ ਦੀ ਅਗਵਾਈ ਵਿਚ ਸਕੂਲ ਦੇ ਅਧਿਆਪਕਾਂ ਲਈ ਸਿੱਖਣ ਦੇ ਨਤੀਜੇ ਅਤੇ ਸਿੱਖਿਆ
Publish Date: Wed, 29 Apr 2026 04:25 PM (IST)
Updated Date: Wed, 29 Apr 2026 04:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਚ ਸੀਬੀਐਸਈ ਸੈਂਟਰ ਆਫ ਐਕਸੀਲੈਂਸ (ਸੀਈਓ) ਲੁਧਿਆਣਾ ਦੀ ਅਗਵਾਈ ਵਿਚ ਸਕੂਲ ਦੇ ਅਧਿਆਪਕਾਂ ਲਈ ਸਿੱਖਣ ਦੇ ਨਤੀਜੇ ਅਤੇ ਸਿੱਖਿਆ ਸ਼ਾਸਤਰਾਂ ਤੇ ਇਕ ਰੋਜ਼ਾ ਸਮਰੱਥਾ ਨਿਰਮਾਣ ਸੈਮੀਨਾਰ ਕਰਵਾਇਆ ਗਿਆ। ਇਹ ਸਿੱਖਣ ਦੀਆਂ ਵਰਕਸ਼ਾਪ ਸੀਬੀਐਸਈ ਦੇ ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤੀ ਗਈ, ਜਿਸ ਦਾ ਉਦੇਸ਼ ਅਧਿਆਪਕਾ ਦੀ ਯੋਗਤਾਵਾਂ ਨੂੰ ਹੋਰ ਮਜਬੂਤ ਕਰਨਾ ਕਲਾਸ ਰੂਮ ਦੇ ਅਭਿਆਸਾਂ ਨੂੰ ਪ੍ਰਭਾਵਸ਼ਾਲੀ ਬਣਾਉਣਾ ਅਤੇ ਸਿੱਖਿਆ ਸ਼ਾਸਤਰੀ ਰਣਨੀਤੀਆਂ ਨੂੰ ਉਤਸਾਹਿਤ ਕਰਨਾ ਸੀ। ਇਹ ਪ੍ਰੋਗਰਾਮ ਸਿੱਖਿਆ ਸਿੱਖਣ ਨੂੰ ਵਧੇਰੇ ਦਿਲਚਸਪ ਅਤੇ ਅਰਥ ਪੂਰਨ ਅਤੇ ਨਵੀਆਂ ਨਵੀਆਂ ਸਿਖਾਉਣ ਦੀਆਂ ਗਤੀਵਿਧੀਆਂ ਨਾਲ ਅਧਿਆਪਕਾਂ ਨੂੰ ਆਪਣੇ-ਆਪਣੇ ਵਿਸ਼ੇ ਦੇ ਹੋਰ ਮਾਹਿਰ ਬਣਾਉਣਾ ਸੀ ਤਾਂ ਕਿ ਬੱਚਿਆਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਹੋ ਸਕੇ ਅਤੇ ਸਕੂਲ ਦੇ ਬੱਚੇ ਨਵੀਨਤਮ ਸਿੱਖਿਆ ਯੁੱਗ ਦੇ ਨਾਲ ਆਪਣੇ ਆਪ ਨੂੰ ਕੰਪੀਟੀਸ਼ਨ ਯੁਗ ਦੇ ਹਾਣੀ ਬਣਾ ਸਕਣ। ਇਸ ਪ੍ਰੋਗਰਾਮ ਦੀ ਅਗਵਾਈ ਪ੍ਰਿੰਸੀਪਲ ਅਮਰਜੀਤ ਸਿੰਘ (ਨਿਸ਼ਾਨੇ ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ), ਪ੍ਰਿੰਸੀਪਲ ਇੰਦਰਪ੍ਰੀਤ ਕੌਰ (ਬੀਬੀ ਕੌਲਾ ਜੀ ਪਬਲਿਕ ਸਕੂਲ ਅੰਮ੍ਰਿਤਸਰ) ਨੇ ਕੀਤੀ। ਉਨ੍ਹਾਂ ਦੀ ਮੁਹਾਰਤ ਅਤੇ ਸੂਝਵਾਨ ਸੈਸ਼ਨ ਨੇ ਅਧਿਆਪਕਾਂ ਦੇ ਆਪਣੇ ਵਿਸ਼ੇ ਮੁਹਾਰਤ ਵਿਚ ਭਰਪੂਰ ਯੋਗਦਾਨ ਪਾਇਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਸੇਂਟ ਸੋਲਜਰ ਨੂੰ ਇਸ ਵਕਾਰੀ ਸੀਬੀਐਸਈ ਸੈਮੀਨਾਰ ਲਈ ਚੁਣੇ ਜਾਣਾ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਨ੍ਹਾਂ ਇਕ ਅਰਥ ਭਰਪੂਰ ਫਲਦਾਇਕ ਸੈਸ਼ਨ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਕਿਹਾ ਕਿ ਅਧਿਆਪਨ ਅਤੇ ਆਧੁਨਿਕ ਸਿੱਖਿਆ ਵਿਧੀਆਂ ਨਾਲ ਜਿੱਥੇ ਅਧਿਆਪਕ ਦੇ ਗਿਆਨ ਵਿਚ ਵਾਧਾ ਹੁੰਦਾ ਹੈ, ਉੱਥੇ ਵਿਿਦਆਰਥੀਆਂ ਦੇ ਸਿੱਖਣ ਦੇ ਨਤੀਜੇ ਵੀ ਹੋਰ ਪ੍ਰਭਾਵਸ਼ਾਲੀ ਬਣਦੇ ਹਨ। ਇਸ ਕਰਕੇ ਇਹ ਸਿੱਖਿਆਦਾਇਕ ਸੈਮੀਨਾਰ ਨਿਰੰਤਰ ਲੱਗਣੇ ਬਹੁਤ ਜਰੂਰੀ ਹਨ। ਇਸ ਮੌਕੇ ਪ੍ਰਿੰਸੀਪਲ ਸੰਦੀਪ ਸ਼ਰਮਾ, ਸ਼ਿਲਪਾ ਸ਼ਰਮਾ ਕੁਆਡੀਨੇਟਰ, ਨੀਲਾਕਸ਼ੀ ਗੁਪਤਾ ਕੋਆਰਡੀਨੇਟਰ, ਸਮੂਹ ਸਟਾਫ ਹਾਜ਼ਰ ਸਨ।