ਵਿਦਿਆਰਥੀਆਂ ਲਈ ਪੁਸਤਕਾਂ ਦਾ ਲੰਗਰ ਲਗਾਇਆ
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਮਸੂਰੀ ਇੰਟਰਨੈਸਨਲ ਪਬਲਿਕ ਸਕੂਲ ਦੇ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ, ਵਿਦਿਆ ਦੇ ਦਾਨ ਨਾਲ-ਨਾਲ ਸਕੂਲ ਲੋੜਵੰਦ ਵਿਦਿਆਰਥੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਹਮੇਸ਼ਾ
Publish Date: Mon, 20 Apr 2026 04:17 PM (IST)
Updated Date: Mon, 20 Apr 2026 04:18 PM (IST)

ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਮਸੂਰੀ ਇੰਟਰਨੈਸਨਲ ਪਬਲਿਕ ਸਕੂਲ ਦੇ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ, ਵਿਦਿਆ ਦੇ ਦਾਨ ਨਾਲ-ਨਾਲ ਸਕੂਲ ਲੋੜਵੰਦ ਵਿਦਿਆਰਥੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਹਮੇਸ਼ਾ ਅੱਗੇ ਰਿਹਾ ਹੈ। ਸਕੂਲ ਦੇ ਚੇਅਰਮੈਨ ਇੰਜ. ਕਰਨਬੀਰ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਲੋੜਵੰਦ ਅਤੇ ਪੜ੍ਹਾਈ ਵਿਚ ਵਧੀਆ ਵਿਦਿਆਰਥੀਆਂ ਦੀ ਹਰ ਤਰਾਂ ਨਾਲ ਸਹਾਇਤਾ ਕਰਦਾ ਹੈ ਜਿਸ ਵਿਚ ਲੋੜਵੰਦ ਅਤੇ ਪੜਾਈ ਵਿੱਚ ਵਧੀਆ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਵਿਚ ਮੁਫ਼ਤ ਕਿਤਾਬਾਂ, ਵਰਦੀਆਂ ਘੱਟ ਫ਼ੀਸਾਂ ਆਦਿ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਕੈਨੇਡੀਅਨ ਉਦਯੋਗਪਤੀ ਨਾਨਕ ਸਿੰਘ ਫ਼ਤਿਹਪੁਰ ਰਾਜਪੂਤਾ ਵੱਲੋਂ ਸਕੂਲ ਦੇ ਗਰੀਬ ਵਿਿਦਆਰਥੀਆਂ ਨੂੰ ਨਿਰੰਤਰ ਮਦਦ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਖਾਸ ਕਰਕੇ ਗਿਆਰ੍ਹਵੀਂ ਅਤੇ ਬਾਰਵੀਂ ਜਮਾਤ ਦੇ ਵਿਿਦਆਰਥੀਆਂ ਨੂੰ ਮੁਫ਼ਤ ਕਿਤਾਬਾਂ ਦੀ ਸੇਵਾ ਕੀਤੀ ਜਾਂਦੀ ਹੈ । ਚੇਅਰਮੈਨ ਇੰਜ. ਕਰਨਬੀਰ ਸਿੰਘ ਥਿੰਦ ਨੇ ਕਿਹਾ ਕਿ ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਕਿਤਾਬਾਂ ਬਹੁਤ ਮਹਿੰਗੀਆਂ ਹੋਣ ਕਰਕੇ ਕਈ ਵਿਿਦਆਰਥੀ ਕਿਤਾਬਾਂ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਕਰਕੇ ਇਨ੍ਹਾਂ ਵਿਦਿਆਰਥੀਆਂ ਨੂੰ ਨਾਨਕ ਸਿੰਘ ਦੇ ਸਹਿਯੋਗ ਨਾਲ ਕਿਤਾਬਾਂ ਦਾ ਲੰਗਰ ਲਗਾਇਆ ਜਾਂਦਾ ਹੈ, ਬਹੁਤ ਸਾਰੇ ਵਿਦਿਆਰਥੀ ਇਸ ਮੌਕੇ ਦਾ ਭਰਪੂਰ ਫ਼ਾਇਦਾ ਉਠਾਉਂਦੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਪਰਮੀਤ ਕੌਰ ਅਤੇ ਡਾਇਰੈਕਟਰ ਸੁਖਜੀਤ ਸਿੰਘ ਹਾਜ਼ਰ ਸਨ।