ਮਜੀਠਾ 'ਚ ਕਾਂਗਰਸ ਨੂੰ ਵੱਡਾ ਝਟਕਾ: ਵਾਰਡ ਨੰਬਰ 10 ਦੇ ਕਈ ਪਰਿਵਾਰ 'ਆਪ' 'ਚ ਸ਼ਾਮਲ
ਨਗਰ ਕੌਸਲ ਦੀਆਂ ਚੋਣਾ ਤੋਜ਼ ਪਹਿਲਾਂ ਕਸਬਾ ਮਜੀਠਾ ਵਿੱਚ ਕਾਂਗਰਸ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦ ਸ਼ਹਿਰ ਦੀ ਵਾਰਡ ਨੰਬਰ 10 ਤੋਜ਼ ਕੀਮਤੀ ਲਾਲ ਪੱਪੂ ਮੱਛੀ ਵਾਲਾ ਅਤੇ ਸਮੂਹ ਰਾਜਪੂਤ ਭਾਈਚਾਰਾ ਆਪਣੇ ਅਨੇਕਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਆਪ ਵਿਚ ਸ਼ਾਮਲ ਹੋਣ ਵਾਲੇ ਇੰਨ੍ਹਾਂ ਪਰਿਵਾਰਾਂ ਦਾ ਹਲਕਾ ਇੰਚਾਰਜ਼ ਤਲਬੀਰ ਸਿੰਘ ਗਿੱਲ ਨੇ ਸਵਾਗਤ ਕੀਤਾ ਅਤੇ ਪਾਰਟੀ ਵਿਚ ਸ਼ਾਮਲ ਹੋਣ ਤੇ ਜੀ ਆਈਆਂ ਕਿਹਾ ਅਤੇ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
Publish Date: Wed, 22 Apr 2026 12:15 PM (IST)
Updated Date: Wed, 22 Apr 2026 12:16 PM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ: ਨਗਰ ਕੌਸਲ ਦੀਆਂ ਚੋਣਾ ਤੋਜ਼ ਪਹਿਲਾਂ ਕਸਬਾ ਮਜੀਠਾ ਵਿੱਚ ਕਾਂਗਰਸ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦ ਸ਼ਹਿਰ ਦੀ ਵਾਰਡ ਨੰਬਰ 10 ਤੋਜ਼ ਕੀਮਤੀ ਲਾਲ ਪੱਪੂ ਮੱਛੀ ਵਾਲਾ ਅਤੇ ਸਮੂਹ ਰਾਜਪੂਤ ਭਾਈਚਾਰਾ ਆਪਣੇ ਅਨੇਕਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਆਪ ਵਿਚ ਸ਼ਾਮਲ ਹੋਣ ਵਾਲੇ ਇੰਨ੍ਹਾਂ ਪਰਿਵਾਰਾਂ ਦਾ ਹਲਕਾ ਇੰਚਾਰਜ਼ ਤਲਬੀਰ ਸਿੰਘ ਗਿੱਲ ਨੇ ਸਵਾਗਤ ਕੀਤਾ ਅਤੇ ਪਾਰਟੀ ਵਿਚ ਸ਼ਾਮਲ ਹੋਣ ਤੇ ਜੀ ਆਈਆਂ ਕਿਹਾ ਅਤੇ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਵਾਰਡ ਵਿਚ ਕੀਤੇ ਭਰਵੇ ਇ ਇਕੱਠ ਨੂੰ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਸੱਤਾ ਵਿਚ ਆਉਣ ਤੋ ਪਹਿਲਾਂ ਸੂਬਾ ਵਾਸੀਆਂ ਨਾਲ ਜਿਹੜੇ ਵਾਅਦੇ ਕੀਤੇ ਸਨ ਉਹ ਚਾਰ ਸਾਲਾਂ ਵਿਚ ਪੂਰੇ ਕਰਕੇ ਇੱਕ ਇਤਿਹਾਸ ਸਿਰਜਿਆ ਹੈ। ਜਿਸ ਤੋ ਸੂਬਾ ਵਾਸੀ ਖੁਸ਼ ਹਨ ਅਤੇ 2027 ਦੀਆਂ ਚੋਣਾ ਵਿਚ ਦੁਬਾਰਾ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਵਿਚ ਸਰਕਾਰ ਬਣਾਉਣ ਲਈ ਉਤਾਵਲੇ ਹਨ। ਗਿੱਲ ਨੇ ਅੱਗੇ ਕਿਹਾ ਕਿ ਕਸਬਾ ਮਜੀਠਾ ਵਿਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਵਾਸਤੇ ਤੁਸੀ ਨਗਰ ਕੌਸਲ ਮਜੀਠਾ ਦੀਆਂ ਸਾਰੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਜਿਤਾਊ ਅਸੀਂ ਸ਼ਹਿਰ ਦੀ ਕਾਇਆ ਕਲਪ ਕਰਵਾ ਦਵਾਂਗੇ। ਉਨਾਂ ਕਿਹਾ ਕਿ ਸ਼ਹਿਰ ਦੀ ਹਰੇਕ ਵਾਰਡ ਵਿਚ ਬਿਨਾਂ ਕਿਸੇ ਭੇਦਭਾਵ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀਆਂ ਲੋਕਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋ ਪ੍ਰਭਾਵਿਤ ਹੋ ਕੇ ਇਹ ਪਰਿਵਾਰ ਆਮ ਆਦਮੀਂ ਪਾਰਟੀ ਨਾਲ ਜੁੜੇ ਹਨ ਜਿਸ ਨਾਲ ਪਾਰਟੀ ਨੂੰ ਸ਼ਹਿਰ ਵਿਚ ਹੋਰ ਮਜਬੂਤੀ ਮਿਲੇਗੀ।
ਇਸ ਮੌਕੇ ਤਲਬੀਰ ਸਿੰਘ ਗਿੱਲ ਦੇ ਨਾਲ ਬਲਜਿੰਦਰ ਸਿੰਘ ਛੀਨਾ ਸਿਆਸੀ ਸਕੱਤਰ, ਸਤਿੰਦਰ ਸਿੰਘ ਸ਼ਾਹ, ਭਿੰਦ ਸ਼ਾਹ, ਕੀਮਤੀ ਲਾਲ ਪੱਪੂ, ਜੱਗੂ ਰਾਜਪੂਤ ਭਾਈਚਾਰਾ, ਦੇਸ ਰਾਜ, ਭੱਲਾ, ਅਸ਼ਵਨੀ, ਬਿੱਲਾ ਫੌਜੀ, ਇੰਦਰਜੀਤ ਸਿੰਘ, ਮਿੰਦਰ, ਸੱਤਾ, ਸਾਜਨ, ਕੇਤਨ, ਮਿੰਦਰ ਪਾਲ, ਲਾਡੀ, ਭੁਪਿੰਦਰਪਾਲ ਸਿੰਘ, ਨਿੰਦਰ, ਉਮਾ, ਸੁਨੀਲ ਕੁਮਾਰ, ਨੀਰਜ਼ ਸ਼ਰਮਾ, ਹਰਪਾਲ ਸਿੰਘ, ਹਰਜਿੰਦਰ ਸਿੰਘ, ਜੋਗਿੰਦਰ ਸਿੰਘ ਜੇਠੁਨੰਗਲ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਜੇਠੁਨੰਗਲ, ਬਲਰਾਜ ਸਿੰਘ ਦਬੁਰਜੀ ਸਮੇਤ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ।