ਬਹਾਦਰ ਸਿੰਘ ਨੇ ਸੰਭਾਲਿਆ ਗੁਰੂ ਨਗਰੀ ਦੇ ਸੇਵਾ ਕੇਂਦਰਾਂ ਦੇ ਮੁੱਖ ਪ੍ਰਬੰਧਕ ਵਜੋਂ ਚਾਰਜ
ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਦੇ ਸੇਵਾ ਕੇਂਦਰਾਂ ਦੇ (ਡੀਐਮ) ਜਿਲ੍ਹਾ ਪ੍ਰਬੰਧਕ ਵਜੋਂ ਬਹਾਦੁਰ ਸਿੰਘ ਨੇ ਚਾਰਜ ਸੰਭਾਲਿਆ ਹੈ। ਬਹਾਦੁਰ ਸਿੰਘ ਨੂੰ ਚਾਰਜ ਸੰਭਾਲਣ ਮੌਕੇ ਡੀਐਮ ਹਰਜੋਤ ਸਿੰਘ ਵੱਲੋਂ ਗੁਲਦਸਤਾ ਭੇਂਟ ਕਰਕੇ
Publish Date: Wed, 29 Apr 2026 04:14 PM (IST)
Updated Date: Wed, 29 Apr 2026 04:19 PM (IST)

ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਦੇ ਸੇਵਾ ਕੇਂਦਰਾਂ ਦੇ (ਡੀਐਮ) ਜਿਲ੍ਹਾ ਪ੍ਰਬੰਧਕ ਵਜੋਂ ਬਹਾਦੁਰ ਸਿੰਘ ਨੇ ਚਾਰਜ ਸੰਭਾਲਿਆ ਹੈ। ਬਹਾਦੁਰ ਸਿੰਘ ਨੂੰ ਚਾਰਜ ਸੰਭਾਲਣ ਮੌਕੇ ਡੀਐਮ ਹਰਜੋਤ ਸਿੰਘ ਵੱਲੋਂ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਏਡੀਐੱਮ ਦੀਪਕ, ਏਡੀਐੱਮ ਗੁਰਦੇਵ ਸਿੰਘ, ਮਾਸਟਰ ਟ੍ਰੇਨਰ ਸੁਰਿੰਦਰ ਸਿੰਘ, ਰਮਨ ਕੁਮਾਰ ਸੀਨੀਅਰ ਓਪਰੇਟਰ, ਪਰਮਿੰਦਰ ਸਿੰਘ ਅਤੇ ਰਤਨ ਦਾਸ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਨਵਨਿਯੁਕਤ ਡੀਐਮ ਬਹਾਦੁਰ ਸਿੰਘ ਹੁਣ ਤੋਂ ਪਹਿਲਾਂ ਜਲੰਧਰ ਦੇ ਡੀਐਮ ਸਨ ਅਤੇ ਜਲੰਧਰ ਵਿਚ ਇਨ੍ਹਾਂ ਦੀਆਂ ਵਧੀਆਂ ਸੇਵਾਵਾਂ ਬਦੌਲਤ ਜਲੰਧਰ ਸ਼ਹਿਰ ਨੂੰ ਈ ਸੇਵਾ ਪੋਰਟਲ ਉਤੇ ਚੰਗਾ ਰੈਂਕ ਹਾਸਲ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਨਿਯੁਕਤ ਡੀਐਮ ਬਹਾਦੁਰ ਸਿੰਘ ਨੇ ਕਿਹਾ ਕਿ ਗੁਰੂ ਨਗਰੀ ਦੀ ਸੇਵਾ ਦਾ ਸੁਭਾਗ ਕਰਮਾਂ ਨਾਲ ਪ੍ਰਾਪਤ ਹੁੰਦਾ ਹੈ, ਉਹ ਪੂਰੇ ਤਨੋ ਮਨੋ ਇਸ ਜਿਮੇਵਾਰੀ ਨੂੰ ਨਿਭਾਉਣਗੇ ਅਤੇ ਸਰਕਾਰ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸੇਵਾ ਕੇਂਦਰ ਦੇ ਪ੍ਰਬੰਧਾਂ ਦਾ ਵਿਸ਼ੇਸ਼ ਧਿਆਨ ਰੱਖਣਗੇ। 28 ਅਪ੍ਰੈਲ ਨੂੰ ਬਹਾਦਰ ਸਿੰਘ ਨੂੰ ਸੇਵਾ ਕੇਂਦਰ ਅੰਮ੍ਰਿਤਸਰ ਵਿਖੇ ਨਵੇਂ ਜ਼ਿਲ੍ਹਾ ਮੈਨੇਜਰ ਵਜੋਂ ਨਿਯੁਕਤ ਕੀਤਾ ਗਿਆ। ਪਿਛਲੇ ਸਮੇਂ ਦੌਰਾਨ ਜਲੰਧਰ ਸਿਟੀ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਕਾਫੀ ਸ਼ਾਨਦਾਰ ਰਹੀ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਵਿਚ ਸਪੈਸ਼ਲ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ। ਉੱਚ ਅਧਿਕਾਰੀਆਂ ਵੱਲੋਂ ਇਹ ਫੈਸਲਾ ਅੰਮ੍ਰਿਤਸਰ ਦੇ ਸੇਵਾ ਕੇਂਦਰਾਂ, ਖਾਸ ਕਰਕੇ ਪਿੰਡਾਂ ਵਿਚ ਸਥਿਤ ਕੇਂਦਰਾਂ ਦੀ ਕਾਰਗੁਜ਼ਾਰੀ ਵਿਚ ਹੋਰ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨਿਰਵੈਰ ਸਿੰਘ ਔਲਖ ਜ਼ਿਲ੍ਹਾ ਮੈਨੇਜਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਲਸਟਰ ਹੈੱਡ ਸੇਵਾ ਕੇਂਦਰ ਵਜੋਂ ਤਰੱਕੀ ਦਿੱਤੀ ਗਈ। ਇਸ ਤੋਂ ਬਾਅਦ ਹਰਜੋਤ ਸਿੰਘ ਨੇ ਇਹ ਜ਼ਿੰਮੇਵਾਰੀ ਸੰਭਾਲੀ, ਜਿਨ੍ਹਾਂ ਦਾ ਹੁਣ ਤਬਾਦਲਾ ਜਲੰਧਰ ਵਿਖੇ ਹੋ ਗਿਆ ਹੈ। ਬਹਾਦਰ ਸਿੰਘ ਹੁਣ ਦੂਜੀ ਵਾਰ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਉਣ ਜਾ ਰਹੇ ਹਨ, ਜਿਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਅੰਮ੍ਰਿਤਸਰ ਦੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਲਿਆਉਣਗੇ