ਸ਼ੁਕਰਾਨਾ ਯਾਤਰਾ ਦਾ ਕੱਲ੍ਹ ਰਈਆ ਵਿਖੇ ਹੋਵੇਗਾ ਸਵਾਗਤ
ਸ਼ੁਕਰਾਨਾ ਯਾਤਰਾ ਦਾ 7 ਮਈ ਨੂੰ ਰਈਆ ਵਿਖੇ ਹੋਵੇਗਾ ਸਵਾਗਤ
Publish Date: Tue, 05 May 2026 07:54 PM (IST)
Updated Date: Wed, 06 May 2026 04:15 AM (IST)
ਪ੍ਰੋਗਰਾਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਐੱਸਐੱਸਪੀ ਤੇ ਹੋਰ ਅਧਿਕਾਰੀ ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਸੋਧ ਬਿੱਲ ਪਾਸ ਹੋਣ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਲਈ ਸ਼ੁਰੂ ਹੋਣ ਵਾਲੀ ਸ਼ੁਕਰਾਨਾ ਯਾਤਰਾ ਦਾ 7 ਮਈ ਨੂੰ ਕਸਬਾ ਰਈਆ ਪਹੁੰਚਣ ’ਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਗ ਦੀ ਅਗਵਾਈ ਹੇਠ ਸੰਗਤਾਂ ਵੱਲੋਂ ਸਵਾਗਤ ਕਰਨ ਲਈ ਫੇਰੂਮਾਨ ਚੌਕ ਰਈਆ ਵਿਖੇ ਕਰਵਾਏ ਜਾਣ ਵਾਲੇ ਪ੍ਰੋਗਰਾਮ ਸਬੰਧੀ ਪ੍ਰਬੰਧਾ ਦਾ ਜਾਇਜਾ ਲੈਣ ਲਈ ਜਿਲੇ ਦੇ ਐਸਐਸਪੀ ਸੁਹੇਲ ਮੀਰ ਕਾਸਿਮ ਪਹੁੰਚੇ। ਇਸ ਮੌਕੇ ਐੱਸਪੀ ਹੈਡ ਕੁਆਟਰ ਤੇਜਬੀਰ ਸਿੰਘ ਹੁੰਦਲ, ਡੀਐਸਪੀ ਬਾਬਾ ਬਕਾਲਾ ਸਾਹਿਬ ਅਰੁਣ ਸ਼ਰਮਾ, ਐਸਐਚਓ ਬਿਆਸ ਗੁਰਵਿੰਦਰ ਸਿੰਘ, ਐਸਐਚਓ ਖਿਲਚੀਆਂ ਮੁਖਤਾਰ ਸਿੰਘ ਸਮੇਤ ਆਲਾ ਪੁਲਿਸ ਅਧਿਕਾਰੀ ਹਾਜਰ ਸਨ। ਇਸ ਤੋਂ ਇਲਾਵਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਸੰਜੀਵ ਭੰਡਾਰੀ, ਬਲਾਕ ਸੰਮਤੀ ਰਈਆ ਦੇ ਉਪ ਚੇਅਰਮੈਨ ਜੋਗਬੀਰ ਸਿੰਘ ਜੋਗੀ ਟੌਗ, ਕਰਮਜੀਤ ਸਿੰਘ ਸਰਪੰਚ ਫੇਰੂਮਾਨ ਆਦਿ ਵੀ ਮੌਕੇ ’ਤੇ ਹਾਜ਼ਰ ਸਨ।