ਅਣ-ਅਧਿਕਾਰਿਤ ਕਾਲੋਨੀ ’ਤੇ ਨਗਰ ਕੌਂਸਲ ਦਾ ਚੱਲਿਆ ਪੀਲਾ ਪੰਜਾ
ਮਜੀਠਾ ਵਿਖੇ ਅਣ-ਅਧਿਕਾਰਿਤ ਕਲੋਨੀ ’ਤੇ ਨਗਰ ਕੌਂਸਲ ਵੱਲੋਂ ਪੀਲਾ ਪੰਜਾ ਚਲਾਇਆ
Publish Date: Tue, 05 May 2026 07:31 PM (IST)
Updated Date: Wed, 06 May 2026 04:15 AM (IST)

ਕਾਲੋਨਾਈਜ਼ਰ ਲਾਇਸੈਂਸ ਪ੍ਰਾਪਤੀ ਉਪਰੰਤ ਹੀ ਉਸਾਰੀ ਕਰਨ : ਵੜੈਚ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਮਜੀਠਾ ਵਿਖੇ ਅਣ-ਅਧਿਕਾਰਿਤ ਕਲੋਨੀ ਉਪਰ ਨਗਰ ਕੌਂਸਲ ਮਜੀਠਾ ਵੱਲੋਂ ਪੀਲਾ ਪੰਜਾਂ ਚਲਾਏ ਜਾਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿਚ ਗੁਰਦੁਆਰਾ ਬਾਬਾ ਭਾਈ ਸ਼ਾਲੋਂ ਜੀ ਰੋਡ ਉੱਪਰ ਬਣ ਰਹੀਂ ਇੱਕ ਅਣ-ਅਧਿਕਾਰਿਤ ਕਲੋਨੀ ਨੂੰ ਢਾਹੁਣ ਦੀ ਨਗਰ ਕੌਂਸਲ ਮਜੀਠਾ ਵੱਲੋਂ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਗਰ ਕੌਂਸਲ ਮਜੀਠਾ ਦੀ ਹਦੂਦ ਅੰਦਰ ਭਾਈ ਸਾਲੋਂ ਜੀ ਰੋਡ ਉੱਪਰ ਇਹ ਕਲੋਨੀ ਜਿਹੜੀ ਕਿ ਅਣ-ਅਧਿਕਾਰਿਤ ਤਰੀਕੇ ਨਾਲ ਕੱਟੀ ਜਾ ਰਹੀਂ ਦੱਸੀ ਜਾਂਦੀ ਹੈ ਤੇ ਸਬੰਧਤ ਕਲੋਨਾਈਜਿਰਾਂ ਵੱਲੋਂ ਇਸ ਕਲੋਨੀ ਲਈ ਕੋਈ ਵੀ ਲਾਇਸੈਂਸ ਅਪਲਾਈ ਨਹੀਂ ਸੀ, ਕੀਤਾ ਗਿਆ ਸੀ ਤੇ ਨਾ ਹੀ ਨਗਰ ਕੌਸਲ ਮਜੀਠਾ ਕੋਲੋਂ ਕਿਸੇ ਕਿਸਮ ਦੀ ਮਨਜੂਰੀ ਲਈ ਗਈ ਸੀ। ਜਾਣਕਾਰੀ ਅਨੁਸਾਰ ਨਗਰ ਕੌਂਸਲ ਮਜੀਠਾ ਵੱਲੋਂ ਸਬੰਧਤ ਕਲੋਨਾਈਜਰਾਂ ਨੂੰ ਕਈ ਵਾਰ ਇਸ ਕਲੋਨੀ ਨੂੰ ਮਾਨਤਾ ਪ੍ਰਾਪਤ ਕਰਾਉਣ ਲਈ ਕਿਹਾ ਗਿਆ ਸੀ ਪਰ ਇਨ੍ਹਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਨਗਰ ਕੌਸਲ ਮਜੀਠਾ ਦੇ ਕਾਰਜ ਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ ਅਤੇ ਗਗਨਦੀਪ ਸਿੰਘ ਸਹਾਇਕ ਮਿਊਂਸੀਪਲ ਇੰਜੀਨੀਅਰ ਵੱਲੋਂ ਆਪਣੇ ਅਮਲੇ ਸਮੇਤ ਇਸ ਕਲੋਨੀ ਨੂੰ ਉਸਾਰੀ ਕਰਨ ਤੋਂ ਰੋਕਿਆ ਗਿਆ ਅਤੇ ਕੀਤੀ ਗਈ ਉਸਾਰੀ ਨੂੰ ਢਾਹ ਦਿੱਤਾ ਗਿਆ। ਉਨ੍ਹਾਂ ਸਬੰਧਿਤ ਕਲੋਨਾਈਜਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਇਸ ਕਾਲੋਨੀ ਦਾ ਲਾਇਸੈਂਸ ਪ੍ਰਾਪਤ ਕਰਨ ਉਪਰੰਤ ਹੀ ਉਸਾਰੀ ਕੀਤੀ ਜਾਵੇ।