9 ਏਕੜ ਪੱਕੀ ਕਣਕ ਦੀ ਫਸਲ ਸੜ ਕੇ ਹੋਈ ਸੁਆਹ
ਕਿਸਾਨਾਂ ਦੀ 9 ਏਕੜ੍ਹ ਪੱਕੀ ਕਣਕ ਦੀ ਫਸਲ ਸੜ੍ਹ ਕੇ ਹੋਈ ਸੁਆਹ
Publish Date: Mon, 27 Apr 2026 04:29 PM (IST)
Updated Date: Tue, 28 Apr 2026 04:04 AM (IST)

ਗਿੱਲ ਨੇ ਪੀੜਤ ਕਿਸਾਨ ਨੂੰ ਬਣਦਾ ਮੁਆਵਜਾ ਦਿਵਾਉਣ ਦਾ ਦਿੱਤਾ ਭਰੋਸਾ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਬਿਜਲੀ ਬੋਰਡ ਦੀ ਅਣਗਹਿਲੀ ਕਾਰਣ ਮਜੀਠਾ ਦੇ ਨਾਲ ਲੱਗਦੇ ਪਿੰਡ ਨਾਗ ਨਵੇ ਦੇ ਗਰੀਬ ਕਿਸਾਨ ਸਰਤਾਜ ਸਿੰਘ ਤੇ ਲਖਬੀਰ ਸਿੰਘ ਦੀ ਪੁੱਤਾਂ ਵਾਗ ਪਾਲੀ ਕਣਕ ਦੀ ਪੱਕੀ ਖੜੀ ਫਸਲ ਬਿਜਲੀ ਦਾ ਸਰਕਟ ਸ਼ਾਟ ਹੋਣ ਕਰਕੇ ਸੜ੍ਹ ਕੇ ਸੁਆਹ ਹੋ ਗਈ। ਪੀੜ੍ਹਤ ਕਿਸਾਨਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਹੀ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਉਨ੍ਹਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਹੀ ਦਿਨ ਸਵੇਰੇ 9 ਵਜੇ ਤੋਂ 2 ਵਜੇ ਤੱਕ ਦੁਪਹਿਰ ਵੇਲੇ ਬਿਜਲੀ ਖੇਤੀ ਸੈਕਟਰ ਵਾਸਤੇ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ ਦੁਪਹਿਰ ਵੇਲੇ ਬਿਜਲੀ ਦਾ ਸਰਕਟ ਸ਼ਾਟ ਹੋਣ ਨਾਲ ਚੰਗਿਆੜੇ ਉਨ੍ਹਾਂ ਦੀ ਪੱਕੀ ਫਸਲ ਤੇ ਡਿੱਗੇ ਜਿਸ ਨਾਲ ਉਨ੍ਹਾਂ ਦੀ ਵੇਖਦੇ ਹੀ ਵੇਖਦੇ 9 ਏਕੜ੍ਹ ਕਣਕ ਸੜ ਕੇ ਸੁਆਹ ਹੋ ਗਈ। ਮੌਕੇ ’ਤੇ ਪਹੁੰਚੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਬੜੀ ਜੱਦੋ ਜ਼ਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਯਾਦ ਰਹੇ ਕਿ ਇੰਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਪਹਿਲਾਂ ਹੀ ਬਿਜਲੀ ਬੋਰਡ ਪਾਸੋ ਬਿਜਲੀ ਸਵੇਰੇ 4 ਵਜੇ ਤੋਂ ਸਵੇਰੇ 8 ਵਜੇ ਤੱਕ ਦੇਣ ਦੀ ਮੰਗ ਕੀਤੀ ਸੀ ਪਰ ਮਹਿਕਮੇ ਵੱਲੋਂ ਬਿਜਲੀ ਦੁਪਹਿਰ ਵਕਤ ਦਿੱਤੀ ਗਈ ਜਿਸ ਕਾਰਣ ਇਹ ਹਾਦਸਾ ਵਾਪਰ ਗਿਆ। ਪਤਾ ਲੱਗਣ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜਾ ਲਿਆ ਅਤੇ ਪੀੜਤ ਕਿਸਾਨਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਪਾਸੋ ਬਣਦਾ ਮੁਆਵਜਾ ਦਿਵਾਉਣ ਦਾ ਭਰੋਸਾ ਦਿੱਤਾ। ਪੀੜ੍ਹਤ ਕਿਸਾਨਾਂ ਨੇ ਸਰਕਾਰ ਪਾਸੋ ਜਲਦੀ ਤੋਜ਼ ਜਲਦੀ ਮੁਆਵਜਾ ਦੇਣ ਦੀ ਮੰਗ ਕੀਤੀ।