ਲਾਈਫ ਕੇਅਰ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਵੱਲੋਂ ਜ਼ਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਰਾਸ਼ਨ ਸਮੱਗਰੀ ਅਤੇ ਹੋਰ ਜ਼ਰੂਰਤ ਦਾ ਸਾਮਾਨ ਭੇਟ ਕੀਤਾ ਗਿਆ। ਇਸ ਮੌਕੇ ਚੇਅਰਮੈਨ ਦੀਪਕ ਸੂਰੀ, ਪ੍ਰਧਾਨ ਕਸ਼ਮੀਰ ਸਹੋਤਾ, ਸਰਪ੍ਰਸਤ ਡਾ. ਕੁੰਵਰ ਵਿਸ਼ਾਲ, ਸਲਾਹਕਾਰ ਮਨਦੀਪ ਸਿੰਘ, ਜਨਰਲ ਸੈਕਟਰੀ ਹਰਪਾਲ ਸਿੰਘ ਸੰਧੂ, ਸੈਕਟਰੀ ਨਿਸ਼ਾਨ ਸਿੰਘ ਅਟਾਰੀ, ਸੈਕਟਰੀ ਹਰਜਿੰਦਰ ਸਿੰਘ ਅਟਾਰੀ, ਸਮਾਜ ਸੇਵਕ ਮੁਕੇਸ਼ ਸ਼ਰਮਾ, ਸੰਦੀਪ ਸੰਧੂ, ਰੂਪਾ ਸ਼ਰਮਾ, ਨਵਪ੍ਰਰੀਤ ਕੌਰ, ਪੂਜਾ, ਰਮਨਦੀਪ ਕੌਰ, ਸਮਾਜ ਸੇਵਕ ਮਾਧਵ ਸ਼ਰਮਾ, ਕੁਲਜਿੰਦਰ ਸਿੰਘ ਭੁੱਲਰ, ਟਿੰਕੂ ਭਾਰਦਵਾਜ, ਡਾ. ਪਵਨ ਕੁਮਾਰ, ਰਜੇਸ਼ ਕੁਮਾਰ, ਰੂਪਾ ਸ਼ਰਮਾ, ਰੀਮਾ ਠੁਕਰਾਲ ਆਦਿ ਹਾਜ਼ਰ ਸਨ।
ਪੱਤਰ ਪੇ੍ਰਰਕ, ਅੰਮਿ੍ਤਸਰ : ਲਾਈਫ ਕੇਅਰ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਵੱਲੋਂ ਜ਼ਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਰਾਸ਼ਨ ਸਮੱਗਰੀ ਅਤੇ ਹੋਰ ਜ਼ਰੂਰਤ ਦਾ ਸਾਮਾਨ ਭੇਟ ਕੀਤਾ ਗਿਆ। ਇਸ ਮੌਕੇ ਚੇਅਰਮੈਨ ਦੀਪਕ ਸੂਰੀ, ਪ੍ਰਧਾਨ ਕਸ਼ਮੀਰ ਸਹੋਤਾ, ਸਰਪ੍ਰਸਤ ਡਾ. ਕੁੰਵਰ ਵਿਸ਼ਾਲ, ਸਲਾਹਕਾਰ ਮਨਦੀਪ ਸਿੰਘ, ਜਨਰਲ ਸੈਕਟਰੀ ਹਰਪਾਲ ਸਿੰਘ ਸੰਧੂ, ਸੈਕਟਰੀ ਨਿਸ਼ਾਨ ਸਿੰਘ ਅਟਾਰੀ, ਸੈਕਟਰੀ ਹਰਜਿੰਦਰ ਸਿੰਘ ਅਟਾਰੀ, ਸਮਾਜ ਸੇਵਕ ਮੁਕੇਸ਼ ਸ਼ਰਮਾ, ਸੰਦੀਪ ਸੰਧੂ, ਰੂਪਾ ਸ਼ਰਮਾ, ਨਵਪ੍ਰਰੀਤ ਕੌਰ, ਪੂਜਾ, ਰਮਨਦੀਪ ਕੌਰ, ਸਮਾਜ ਸੇਵਕ ਮਾਧਵ ਸ਼ਰਮਾ, ਕੁਲਜਿੰਦਰ ਸਿੰਘ ਭੁੱਲਰ, ਟਿੰਕੂ ਭਾਰਦਵਾਜ, ਡਾ. ਪਵਨ ਕੁਮਾਰ, ਰਜੇਸ਼ ਕੁਮਾਰ, ਰੂਪਾ ਸ਼ਰਮਾ, ਰੀਮਾ ਠੁਕਰਾਲ ਆਦਿ ਹਾਜ਼ਰ ਸਨ।
ਇਸ ਮੌਕੇ ਚੇਅਰਮੈਨ ਦੀਪਕ ਸੂਰੀ ਨੇ ਦੱਸਿਆ ਕਿ ਪ੍ਰਤਾਪ ਅਸਟੇਟ ਛੇਹਰਟਾ ਦਾ ਰਹਿਣ ਵਾਲਾ ਇਹ ਪਰਿਵਾਰ ਲੋੜਵੰਦ ਹੈ ਅਤੇ ਉਨ੍ਹਾਂ ਦੀ ਬੇਟੀ ਦਾ ਵਿਆਹ 7 ਦਸੰਬਰ ਨੂੰ ਹੋਣਾ ਨਿਸ਼ਚਿਤ ਹੋਇਆ ਹੈ। ਸੁਸਾਇਟੀ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਲੁੜੀਂਦਾ ਸਾਮਾਨ ਭੇਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਹੁਣ ਤਕ ਕਈ ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹਾਂ ਲਈ ਰਾਸ਼ਨ ਅਤੇ ਹੋਰ ਲੁੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅਤੇ ਇਹ ਲੜੀ ਇਸੇ ਤਰ੍ਹਾਂ ਜਾਰੀ ਰਹੇਗੀ। ਕੋਈ ਵੀ ਲੋੜਵੰਦ ਪਰਿਵਾਰ ਉਨ੍ਹਾਂ ਨੂੰ ਅਜਿਹੀ ਸਹਾਇਤਾ ਲਈ ਸੰਪਰਕ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਸੁਸਾਇਟੀ ਪਿਛਲੇ 8 ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਰਹੀ ਹੈ, ਜਿਵੇਂ ਕਿ ਲੜਕੀਆਂ ਦੇ ਵਿਆਹ ਤੇ ਰਾਸ਼ਨ ਸਮੱਗਰੀ, ਮੈਡੀਕਲ ਕੈਂਪ, ਬੂਟੇ ਲਾਉਣਾ, ਸਕੂਲਾਂ ਵਿਚ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਦੇਣਾ ਅਤੇ ਬਜ਼ੁਰਗਾਂ ਨੂੰ ਰਾਸ਼ਨ ਆਦਿ ਦੇਣਾ ਸੁਸਾਇਟੀ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਸਾਡੀ ਇਹੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਸਾਨੂੰ ਕਿਸੇ ਵੀ ਲੋੜਵੰਦ ਦੀ ਮਦਦ ਕਰਨ ਦਾ ਸੁਨੇਹਾ ਮਿਲੇ ਤਾਂ ਅਸੀਂ ਉਸ ਦੀ ਮਦਦ ਕਰ ਸਕੀਏ। ਉਨ੍ਹਾਂ ਕਿਹਾ ਕਿ ਲਾਈਫ ਕੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਵਿਸ਼ੇਸ ਉਪਰਾਲੇ ਕੀਤੇ ਜਾਂਦੇ ਹਨ।