ਬੱਚਿਆਂ ਨੂੰ ਭਵਿੱਖ ਲਈ ਤਿਆਰ ਕਰਨ ਲਈ ਇਹ ਮੀਲ ਪੱਥਰ ਸਾਬਿਤ ਹੋਇਆ ਲੰਗਰੁ ਚਲੈ ਗੁਰ ਸ਼ਬਦਿ ਸੰਸਥਾ ਚੀਚਾ ਅੰਮਿ੍ਤਸਰ ਦਾ ਸਾਲਾਨਾ ਗੁਰਮਤਿ ਸਿਖਲਾਈ ਕੈਂਪ, ਜੋ ਕਿ 150 ਸਾਲਾ ਸਿੰਘ ਸਭਾ ਲਹਿਰ ਨੂੰ ਸਮਰਪਿਤ ਗੁਰੂ ਨਾਨਕ ਸਿੱਖਿਆ ਤੇ ਸੇਵਾ ਕੇਂਦਰ ਦੀ ਬਣ ਰਹੀ ਇਮਾਰਤ ਵਿਚ ਲਾਇਆ ਗਿਆ। ਆਖਰੀ ਦਿਨ ਕਰਵਾਏ ਗਏ ਇਨਾਮ ਵੰਡ ਸਮਾਗਮ ਬੱਚਿਆਂ ਦੇ ਦਿਲਾਂ ਤੇ ਗੁਰਮਤਿ ਦੀ ਗਹਿਰੀ ਛਾਪ ਛੱਡ ਗਿਆ।
ਦਰਸ਼ਨ ਸਿੰਘ ਚੀਚਾ, ਘਰਿੰਡਾ : ਬੱਚਿਆਂ ਨੂੰ ਭਵਿੱਖ ਲਈ ਤਿਆਰ ਕਰਨ ਲਈ ਇਹ ਮੀਲ ਪੱਥਰ ਸਾਬਿਤ ਹੋਇਆ ਲੰਗਰੁ ਚਲੈ ਗੁਰ ਸ਼ਬਦਿ ਸੰਸਥਾ ਚੀਚਾ ਅੰਮਿ੍ਤਸਰ ਦਾ ਸਾਲਾਨਾ ਗੁਰਮਤਿ ਸਿਖਲਾਈ ਕੈਂਪ, ਜੋ ਕਿ 150 ਸਾਲਾ ਸਿੰਘ ਸਭਾ ਲਹਿਰ ਨੂੰ ਸਮਰਪਿਤ ਗੁਰੂ ਨਾਨਕ ਸਿੱਖਿਆ ਤੇ ਸੇਵਾ ਕੇਂਦਰ ਦੀ ਬਣ ਰਹੀ ਇਮਾਰਤ ਵਿਚ ਲਾਇਆ ਗਿਆ। ਆਖਰੀ ਦਿਨ ਕਰਵਾਏ ਗਏ ਇਨਾਮ ਵੰਡ ਸਮਾਗਮ ਬੱਚਿਆਂ ਦੇ ਦਿਲਾਂ ਤੇ ਗੁਰਮਤਿ ਦੀ ਗਹਿਰੀ ਛਾਪ ਛੱਡ ਗਿਆ। ਇਸ ਤੋਂ ਪਹਿਲਾਂ ਤਿੰਨ ਗਰੁੱਪਾਂ ਵਿਚ ਵੰਡ ਕੇ ਬੱਚਿਆਂ ਦੇ ਕਵੀਸ਼ਰੀ, ਕਵਿਤਾ, ਲੈਕਚਰ, ਗੁਰਬਾਣੀ ਕੰਠ, ਸ਼ਬਦ ਵਿਚਾਰ, ਦਸਤਾਰ, ਸੁੰਦਰ ਲਿਖਾਈ, ਚਿੱਤਰਕਲਾ, ਕੁਇਜ਼ ਦੇ ਮੁਕਾਬਲੇ ਵਿਸ਼ਾ ਮਾਹਿਰ ਦੀ ਨਿਗਰਾਨੀ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਨੇ ਵਿਸ਼ੇਸ਼ ਰੁਚੀ ਵਿਖਾਈ। ਉੱਥੇ ਹੀ ਕੁਇਜ਼ ਮੁਕਾਬਲਾ ਗੁਰੂ ਰਾਮਦਾਸ ਜੀ ਦੇ ਜੀਵਨ 'ਤੇ ਰੱਖਿਆ ਗਿਆ।
ਇਸ ਮੌਕੇ 17 ਸਕੂਲਾਂ ਦੀਆਂ ਟੀਮਾਂ ਸੰਸਥਾ ਦੇ ਪ੍ਰਚਾਰ ਕੇਂਦਰ ਚੀਚਾ, ਪੱਟੀ, ਜੰਡਿਆਲ, ਪਰਿੰਗੜੀ ਦੀਆਂ ਟੀਮਾਂ ਪਹੁੰਚੀਆਂ। ਸ੍ਰੀ ਗੁਰੂ ਗੰ੍ਥ ਸਾਹਿਬ ਦੀ ਹਜ਼ੂਰੀ ਵਿਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸ੍ਰੀ ਗੁਰੂ ਗ੍ੰਥ ਸਾਹਿਬ ਜੀ ਨੂੰ ਬੱਚਿਆਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸੁਸ਼ੋਭਿਤ ਕੀਤਾ ਗਿਆ। ਸਮਾਗਮ ਦੀ ਆਰੰਭਤਾ ਮੌਕੇ ਮੁਕਾਬਲਿਆਂ ਵਿਚ ਪਹਿਲੇ ਦਰਜੇ 'ਤੇ ਆਏ ਬੱਚਿਆਂ ਨੇ ਸਟੇਜ 'ਤੇ ਆਪਣੀ ਕਾਬਲੀਅਤ ਦਿਖਾਈ। ਬੱਚਿਆਂ ਵੱਲੋਂ ਪੇਸ਼ਕਾਰੀ ਕੀਤੀ ਗਈ। ਇੰਝ ਲੱਗ ਰਿਹਾ ਸੀ ਕਿ ਇਹ ਬੱਚੇ ਹੀ ਕੌਮ ਦਾ ਭਵਿੱਖ ਬਣਨਗੇ। ਸਟੇਜ ਦੀ ਸੇਵਾ ਭਾਈ ਸੁਖਦੀਪ ਸਿੰਘ, ਭਾਈ ਨਿਸ਼ਾਨ ਸਿੰਘ ਮਾਲੂਵਾਨ ਨੇ ਬਾਖੂਬੀ ਨਿਭਾਈ। ਇਸ ਸਮੇਂ ਮੁੱਖ ਮਹਿਮਾਨ ਗਿਆਨੀ ਕੇਵਲ ਸਿੰਘ ਸਾਬਕਾ ਸਿੰਘ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਇਨ੍ਹਾਂ ਬੱਚਿਆਂ ਨੇ ਕੌਮ ਦੀਆਂ ਜ਼ਿੰਮੇਵਾਰੀ ਸਾਂਭਣੀ ਹੈ। ਇਸ ਸਮੇਂ ਵਿਦਵਾਨ ਭਾਈ ਨੱਛਤਰ ਸਿੰਘ ਭਾਬੜੀ ਨੇ ਬੱਚਿਆਂ ਨੂੰ ਚੰਗੇ ਗੁਣ ਕਮਾਉਣ ਤੇ ਗੁਰਮਤਿ ਵਿੱਦਿਆ ਨਾਲ ਜੁੜਨ ਦੀ ਪੇ੍ਰਰਨਾ ਦਿੱਤੀ। ਇਸ ਸਮੇਂ ਗੁਰਮਤਿ ਦੇ ਖੇਤਰ ਵਿਚ ਵਧੀਆ ਕਾਰਜ ਕਰਨ ਲਈ ਦਿੱਤੇ ਜਾਣ ਵਾਲਾ ਗੁਰੂ ਕਾ ਲਾਲ ਐਵਾਰਡ ਗਿਆਨੀ ਹਰਦੀਪ ਸਿੰਘ ਹੈੱਡ ਗੰ੍ਥੀ ਪਿਪਲੀ ਸਾਹਿਬ ਨੂੰ ਦਿੱਤਾ ਗਿਆ। ਇਸ ਸਮੇਂ ਸੰਸਥਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰੀ ਨਗਰ ਮੈਂਬਰ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸਕੂਲਾਂ ਦੇ ਪਿੰ੍ਸੀਪਲ, ਅਧਿਆਪਕਾਂ, ਗੁਰਦੁਆਰਾ ਕਮੇਟੀਆਂ, ਗੰ੍ਥੀ ਸਿੰਘ, ਮੋਹਤਬਰ ਸੱਜਣ ਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਦਾ ਨਵਾਂ ਪ੍ਰਰਾਜੈਕਟ ਗੁਰੂ ਨਾਨਕ ਸਿੱਖਿਆ ਤੇ ਸੇਵਾ ਕੇਂਦਰ ਸੰਗਤ ਲਈ ਮਾਰਚ 2024 ਵਿਚ ਸ਼ੁਰੂ ਕੀਤਾ ਜਾਵੇਗਾ। ਇਸ ਸਮੇਂ ਪਹਿਲਾ, ਦੂਜੇ, ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ, ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਿੰ੍ਸੀਪਲ, ਅਧਿਆਪਕਾਂ, ਮੋਹਤਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਮੈਨੇਜਰ ਸਤਲਾਣੀ ਸਾਹਿਬ, ਬਾਬਾ ਨੌਨਿਹਾਲ ਸਿੰਘ, ਜਸਮਿੰਦਰਜੀਤ ਸਿੰਘ, ਨਿਰਲੇਪ ਕੌਰ, ਗੁਰਤੇਜ ਸਿੰਘ, ਪ੍ਰਚਾਰਕ ਭਾਈ ਨਿਸ਼ਾਨ ਸਿੰਘ, ਹਰਪ੍ਰਰੀਤ ਸਿੰਘ, ਦੀਪਕ ਸਿੰਘ, ਗੁਰਪ੍ਰਰੀਤ ਸਿੰਘ, ਮਨਪ੍ਰਰੀਤ ਸਿੰਘ, ਰਾਜਬੀਰ ਕੌਰ, ਜਗਰੂਪ ਕੌਰ ਆਦਿ ਹਾਜ਼ਰ ਸਨ।