ਸਟੂਡੈਂਟ ਕੌਂਸਲ ‘ਚ ਬੱਚਿਆਂ ਦੀ ਹੋਈ ਚੋਣ
ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਸਟੂਡੈਂਟ ਕੌਂਸਲ ‘ਚ ਬੱਚਿਆਂ ਦੀ ਹੋਈ ਚੋਣ
Publish Date: Fri, 15 May 2026 08:36 PM (IST)
Updated Date: Sat, 16 May 2026 04:13 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ: ਭਾਈ ਗੁਰਇਕਬਾਲ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੇ ਸਕੂਲ ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਚ ਸਟੂਡੈਂਟ ਕੌਂਸਲ ‘ਚ ਬੱਚਿਆਂ ਦੀ ਚੋਣ ਹੋਈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ। ਪਹਿਲੀ ਕਲਾਸ ਦੇ ਬੱਚਿਆਂ ਨੇ ਵੈਲਕਮ ਗੀਤ ਗਾਇਆ। ਚੌਥੀ ਅਤੇ ਪੰਜਵੀਂ ਕਲਾਸ ਦੇ ਬੱਚਿਆਂ ਨੇ ਨਿਮਰਤਾ ਵਿੱਚ ਰਹਿਣ ਦੇ ਗੁਣ ਅਪਣਾਉਣ ਸੰਬੰਧੀ ਇੱਕ ਨਾਟਕ ਪੇਸ਼ ਕੀਤਾ। ਸੱਤਵੀਂ ਕਲਾਸ ਦੇ ਬੱਚਿਆਂ ਵੱਲੋਂ ਮਿਰਜ਼ਾ ਗਾਇਆ ਗਿਆ ਅਤੇ ਛੇਵੀਂ ਕਲਾਸ ਦੀਆਂ ਲੜਕੀਆਂ ਨੇ ਗਿੱਧਾ ਪੇਸ਼ ਕੀਤਾ। ਇਸ ਚੋਣ ਵਿਚ ਹੈਡ ਬੁਆਏ ਹਰਸਾਹਿਲ ਸਿੰਘ ਅਤੇ ਹੈਡ ਗਰਲ ਸਮ੍ਰਿਧੀ ਸ਼ਰਮਾ, ਖੇਡਾਂ ਦੀ ਕੈਪਟਨ ਤਰਲੀਨ ਕੌਰ ਅਤੇ ਹਾਊਸ ਕੈਪਟਨ ਹਿਮਾਨੀ, ਸਵਰੀਨ ਕੌਰ, ਸਿਮਰਪ੍ਰੀਤ ਸਿੰਘ, ਹਰਮਨ ਕੌਰ, ਵਾਈਸ ਕੈਪਟਨ ਜਸਨੂਰ ਕੌਰ, ਗੁਰਲੀਨ ਕੌਰ, ਤਾਨਿਸ਼, ਨੂਰਦੀਪ ਕੌਰ ਅਤੇ ਡਿਿਸਪਲੀਨ ਇੰਚਾਰਜ ਸਹਿਜਹੇਤ ਕੌਰ ਨੂੰ ਮੈਨੇਜਮੈਂਟ ਅਤੇ ਪ੍ਰਿੰਸੀਪਲ ਵੱਲੋਂ ਸੈਸ਼ੇ ਅਤੇ ਬੈਚ ਲਗਾਇਆ ਗਿਆ। ਇਸ ਸਮਾਰੋਹ ਵਿਚ ਟਹਿਲਇੰਦਰ ਸਿੰਘ, ਰਜਿੰਦਰ ਸਿੰਘ ਰਾਣਾ, ਬੀਬੀ ਜਤਿੰਦਰ ਕੌਰ, ਹਰਜੀਤ ਕੌਰ ਅਤੇ ਸਕੂਲ ਦੇ ਐਮਡੀ ਬੀਬੀ ਪਰਮਜੀਤ ਕੌਰ ਹਾਜ਼ਰ ਸਨ। ਇਸ ਸਮਾਰੋਹ ਵਿਚ ਆਏ ਮਹਿਮਾਨਾਂ ਨੇ ਬੱਚਿਆਂ ਵਿਚ ਅਜਿਹੀਆਂ ਭਾਵਨਾਵਾਂ ਨੂੰ ਭਰਨ ਲਈ ਸਕੂਲ ਦੀ ਸੰਸਥਾ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਿੰਸੀਪਲ ਜਸਲੀਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।