ਪੰਜ ਪਿਸਤੌਲਾਂ ਸਮੇਤ ਤਿੰਨ ਸਪਲਾਇਰ ਗ੍ਰਿਫ਼ਤਾਰ
ਪੰਜ ਪਿਸਤੌਲਾਂ ਸਮੇਤ ਤਿੰਨ ਸਪਲਾਇਰ ਗ੍ਰਿਫ਼ਤਾਰ
Publish Date: Fri, 15 May 2026 07:51 PM (IST)
Updated Date: Sat, 16 May 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਤੋਂ ਪੰਜ ਪਿਸਤੌਲਾਂ ਤੇ ਪੰਜ ਮੈਗਜ਼ੀਨ ਬਰਾਮਦ ਕੀਤੇ ਗਏ ਹਨ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਦੁਪਹਿਰ ਕੀਤੀ ਪ੍ਰੈੱਸ ਕਾਨਫਰੰਸ ’ਚ ਰਾਮ ਤੀਰਥ ਪੁਲਿਸ ਚੌਕੀ ਦੇ ਇੰਚਾਰਜ ਜੋਗਿੰਦਰ ਸਿੰਘ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਨੀਸ਼ ਕੁਮਾਰ, ਗੁਰਸਾਹਿਬ ਸਿੰਘ ਤੇ ਦਵਿੰਦਰ ਸਿੰਘ ਵਜੋਂ ਕੀਤੀ, ਜੋ ਕਿ ਧਾਰੀਵਾਲ ਗੁਰਦਾਸਪੁਰ ਦੇ ਵਾਸੀ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਤਿੰਨੇ ਸਪਲਾਈ ਕਰਨ ਲਈ ਪੰਜ ਪਿਸਤੌਲ ਲੈ ਕੇ ਜਾ ਰਹੇ ਹਨ। ਇਸ ਮਗਰੋਂ ਪੁਲਿਸ ਨੇ ਡਰੋਨ ਨੇੜੇ ਨਾਕਾਬੰਦੀ ਕੀਤੀ। ਮੁਲਜ਼ਮਾਂ ਨੂੰ ਆਉਂਦੇ ਦੇਖ ਕੇ ਇਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਤਲਾਸ਼ੀ ਲੈਣ ਤੇ ਇਨ੍ਹਾਂ ਦੇ ਕਬਜ਼ੇ ਵਿਚੋਂ ਪੰਜ ਪਿਸਤੌਲਾਂ ਤੇ ਪੰਜ ਮੈਗਜ਼ੀਨ ਬਰਾਮਦ ਹੋਏ।