20 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ
ਕਾਂਗਰਸ ਦੇ 8, ਸ਼੍ਰੋਮਣੀ ਅਕਾਲੀ ਦਲ ਦੇ 6 ਅਤੇ ਦੋ ਅਜ਼ਾਦ ਉਮੀਦਵਾਰਾਂ ਸਮੇਤ ਕੁਲ 20 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ
Publish Date: Fri, 15 May 2026 06:53 PM (IST)
Updated Date: Sat, 16 May 2026 04:10 AM (IST)

ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਤੀਸਰੇ ਦਿਨ ਕਾਂਗਰਸ ਦੇ 8, ਸ਼੍ਰੋਮਣੀ ਅਕਾਲੀ ਦਲ ਦੇ 6 ਅਤੇ ਦੋ ਆਜ਼ਾਦ, ਸਮੇਤ 4 ਕਵਰਿੰਗ ਉਮੀਦਵਾਰਾਂ ਸਮੇਤ ਕੁੱਲ 20 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਰਣਜੀਤ ਸਿੰਘ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਕਮ ਐਡੀਸ਼ਨਲ ਚੋਣ ਅਧਿਕਾਰੀ ਪਾਸ ਦਾਖਲ ਕਰਵਾਏ ਗਏ, ਜਿਨ੍ਹਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਵਾਰਡ ਨੰ. 1 ਤੋਂ ਜਸਬੀਰ ਕੌਰ, ਵਾਰਡ ਨੰ. 2 ਤੋਂ ਤਰਸੇਮ ਸਿੰਘ, ਵਾਰਡ ਨੰ: 3 ਤੋਂ ਜਗਤਾਰ ਸਿੰਘ ਸਾ. ਐੱਮਸੀ., ਵਾਰਡ ਨੰ. 4 ਤੋਂ ਨਰੇਸ਼ ਕੁਮਾਰ,, ਵਾਰਡ ਨੰ. 6 ਤੋਂ ਮਨਪ੍ਰੀਤ ਸ਼ੇਰਗਿੱਲ, ਵਾਰਡ ਨੰ. 7 ਤੋਂ ਬੀਬੀ ਪਲਵਿੰਦਰ ਕੌਰ ਪਤਨੀ ਗੁਰਮੇਜ ਸਿੰਘ ਚੀਮਾ, ਵਾਰਡ ਨੰ. 11 ਤੋਂ ਹਰਪ੍ਰੀਤ ਕੌਰ ਤੇ ਵਾਰਡ ਨੰ. 12 ਤੋਂ ਰੌਬਿਨ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ) ਨੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰਡ ਨੰ. 1 ਤੋਂ ਰਣਜੀਤ ਕੌਰ ਪਤਨੀ ਰਾਜਿੰਦਰ ਸਿੰਘ ਟੋਨੀ, ਵਾਰਡ ਨੰ. 4 ਤੋਂ ਹਰਪ੍ਰੀਤ ਸਿੰਘ ਹੈਪੀ ਸਪੁੱਤਰ ਸਾ. ਚੇਅਰਮੈਨ ਗੁਰਵਿੰਦਰਪਾਲ ਸਿੰਘ ਰਈਆ, ਵਾਰਡ ਨੰ. 8 ਤੋਂ ਪੁਨੀਤ ਕੌਰ ਪਤਨੀ ਹਰਪ੍ਰੀਤ ਸਿੰਘ ਹੈਪੀ (ਕਜਾਰੀਆ ਟਾਇਲ ਵਾਲੇ), ਵਾਰਡ ਨੰ. 11 ਤੋਂ ਰਾਜਵਿੰਦਰ ਕੌਰ ਪਤਨੀ ਅਜੀਤ ਸਿੰਘ ਵਾਰਡ ਨੰ. 12 ਤੋਂ ਰਾਜਬੀਰ ਸਿੰਘ ਤੇ ਵਾਰਡ ਨੰ. 13 ਤੋਂ ਗੁਰਜਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ ਨੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਤੋਂ ਇਲਾਵਾ ਵਾਰਡ ਨੰ. 1 ਤੋਂ ਆਜ਼ਾਦ ਉਮੀਦਵਾਰ ਕੁਲਵੰਤ ਕੌਰ ਪਤਨੀ ਕੁਲਵਿੰਦਰ ਸਿੰਘ ਤੇ ਵਾਰਡ ਨੰ. 2 ਤੋ ਆਜ਼ਾਦ ਉਮੀਦਵਾਰ ਗੁਰਚਰਨ ਸਿੰਘ ਮਾਨ ਪੁੱਤਰ ਹਰਦਿਆਲ ਸਿੰਘ ਨੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ, ਜਦਕਿ 4 ਉਮੀਦਵਾਰਾਂ ਨੇ ਬਤੌਰ ਕਵਰਿੰਗ ਉਮਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ।