ਭਾਜਪਾ ਨੇ ਕੀਤਾ ਆਪਣੇ ਉਮੀਦਵਾਰਾਂ ਦਾ ਐਲਾਨ
ਰਈਆ ਨਗਰ ਪੰਚਾਇਤ ਚੋਣਾਂ ਲਈ ਭਾਜਪਾ ਨੇ ਕੀਤਾ ਆਪਣੇ ਉਮੀਦਵਾਰਾਂ ਦਾ ਐਲਾਨ
Publish Date: Fri, 15 May 2026 06:37 PM (IST)
Updated Date: Sat, 16 May 2026 04:07 AM (IST)

ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ: ਅੱਜ ਰਈਆ ਵਿਖੇ ਭਾਜਪਾ ਦੇ ਦਫਤਰ ਅੰਮ੍ਰਿਤਸਰ ਦੇਹਾਤੀ ਦੇ ਜਨਰਲ ਸੈਕਟਰੀ ਰਜੇਸ਼ ਟਾਂਗਰੀ ਦੀ ਅਗਵਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ ।ਜਿਸ ਵਿੱਚ ਪੰਜਾਬ ਭਾਜਪਾ ਜਨਰਲ ਸੈਕਟਰੀ ਜਗਮੋਹਨ ਸਿੰਘ ਰਾਜੂ, ਅਜੈਬੀਰਪਾਲ ਸਿੰਘ ਰੰਧਾਵਾ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਮਨਜੀਤ ਸਿੰਘ ਮੰਨਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਉਨਾਂ ਵੱਲੋਂ ਅੱਜ ਨਗਰ ਪੰਚਾਇਤ ਰਈਆ ਦੀਆਂ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੋਹਨ ਸਿੰਘ ਰਾਜੂ ਤੇ ਮਨਜੀਤ ਸਿੰਘ ਮੰਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਜੇਕਰ ਬਿਨਾਂ ਮਤਲਬ ਤੋਂ ਕਿਸੇ ਵੀ ਉਮੀਦਵਾਰ ਦੇ ਪੇਪਰ ਰੱਦ ਕੀਤੇ ਗਏ ਤਾਂ ਉਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਪਣਾ ਡਿੱਗਦਾ ਗਰਾਫ ਵੇਖ ਕੇ ਬੁਖਲਾਹਟ ਵਿੱਚ ਆ ਚੁੱਕੀ ਹੈ ਤੇ ਇਸ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ ਉਹਨਾਂ ਕਿਹਾ ਕਿ ਭਾਜਪਾ 13 ਦੀਆਂ 13 ਵਾਰਡਾਂ ’ਚ ਆਪਣੀ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਸਰਕਲ ਪ੍ਰਧਾਨ ਰਾਜੇਸ਼ ਦਨਿਆਲ, ਸਰਕਲ ਪ੍ਰਧਾਨ ਕਰਮ ਸਿੰਘ, ਸਰਕਲ ਪ੍ਰਧਾਨ ਕੈਪਟਨ ਸਿੰਘ, ਸਰਕਲ ਪ੍ਰਧਾਨ ਸਰਬਿੰਦਰ ਸਿੰਘ ਬੋਬੀ, ਸਰਕਲ ਪ੍ਰਧਾਨ ਲਾਟ ਬਿਆਸ, ਸਾਬਕਾ ਕੌਂਸਲਰ ਤਰਸੇਮ ਸਿੰਘ, ਸਾਬਕਾ ਕੌਂਸਲਰ ਸੁਖਦੇਵ ਸਿੰਘ, ਸਾਬਕਾ ਕੌਂਸਲਰ ਦਿਲਬਾਗ ਸਿੰਘ, ਇੰਦਰਜੀਤ ਸਿੰਘ ਭੋਰਸ਼ੀ, ਗੁਰਚਰਨ ਸਿੰਘ, ਬਲਵਿੰਦਰ ਸਿੰਘ ਪੱਡਾ, ਜਗਜੀਤ ਸਿੰਘ ਫੇਰੂਮਾਨ, ਬੀਰ ਸਿੰਘ ਫੇਰੂਮਾਨ, ਭੁਪਿੰਦਰ ਸਿੰਘ ਕੋਟ ਮਹਿਤਾਬ, ਸਰਬਜੀਤ ਸਿੰਘ ਕੋਟ ਮਹਿਤਾਬ, ਕੁੰਦਨ ਸੁਆਮੀ ਦੌਲ ਨੰਗਲ, ਦਿਲਬਾਗ ਸਿੰਘ, ਮਲੂਕ ਸਿੰਘ ਮੱਧ, ਮਾਨ ਸਿੰਘ ਬਿਆਸ, ਗੋਪੀ ਛਾਪਿਆਂਵਾਲੀ, ਬਲਰਾਜ ਸਿੰਘ ਜਲੂਪੁਰ ਖੇੜਾ, ਸ਼ੁਭਮ ਸ਼ਰਮਾ ਰਈਆ, ਪ੍ਰਦੀਪ ਰਾਮਪਾਲ, ਗੌਰਵ ਵਰਮਾ ਆਸ਼ੂ, ਨਿਸ਼ਾਨ ਸਿੰਘ, ਗੁਰਦੀਪ ਸਿੰਘ, ਗਾਂਧੀ ਭਿੰਡਰ, ਰਵੀ ਟਪਿਆਲਾ ਪਿੰਦਰ ਦੌਲੋ ਨੰਗਲ ਆਦਿ ਹਾਜ਼ਰ ਸਨ।