ਚੰਡੀਗੜ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਲਈ ਕਾਫਲਾ ਰਵਾਨਾ
ਚੰਡੀਗੜ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਲਈ ਕਾਫਲਾ ਰਵਾਨਾ ਹੋਇਆ
Publish Date: Fri, 15 May 2026 06:30 PM (IST)
Updated Date: Sat, 16 May 2026 04:07 AM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਚੰਡੀਗੜ੍ਹ ਰਾਜ ਭਵਨ ਵੱਲ ਕੀਤੇ ਜਾ ਰਹੇ ਮਾਰਚ ਵਿਚ ਸ਼ਾਮਲ ਹੋਣ ਲਈ ਜਾ ਰਹੇ ਕਾਫਲੇ ਦੇ ਚੱਲਣ ਸਮੇਂ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਦੀ ਸਰਕਾਰ ਵੱਲੋਂ ਪੰਜਾਬ ਦੇ ਡੈਮਾਂ ਦੇ ਕਬਜ਼ੇ ਕਰਨ, ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ‘ਚ ਕਿਸਾਨਾਂ ਦੇ ਹੱਦ ਕਰਜੇ ਨਾ ਵਧਾਉਣਾ ਤੇ ਹੋਰ ਮੰਗਾਂ ਦੇ ਸਬੰਧ ਵਿਚ ਮੰਗ-ਪੱਤਰ ਦੇਣ ਲਈ ਰਾਜਪਾਲ ਭਵਨ ਵੱਲ ਮਾਰਚ ਕੀਤਾ ਜਾਵੇਗਾ। ਇਸ ਸਮੇਂ ਆਗੂ ਓਮਰਾਜ ਸਿੰਘ ਧਰਦੇਉ, ਰਣਜੀਤ ਸਿੰਘ ਤਲਵੰਡੀ, ਕੁਲਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਆਦਿ ਹਾਜ਼ਰ ਸਨ।