ਵਿਦਿੁਆਰਥੀਆਂ ਨੂੰ ਕਰਵਾਇਆ ਅੰਤਰਰਾਜੀ ਵਿੱਦਿਅਕ ਟੂਰ
ਸਕੂਲ ਨੇ ਵਿਿਦਆਰਥੀਆਂ ਨੂੰ ਕਰਵਾਇਆ ਅੰਤਰਰਾਜੀ ਵਿੱਦਿਅਕ ਟੂਰ
Publish Date: Fri, 15 May 2026 06:28 PM (IST)
Updated Date: Sat, 16 May 2026 04:07 AM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ: ਅੰਮ੍ਰਿਤਸਰ : ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ ਫਤਿਹਗੜ੍ਹ ਚੂੜੀਆਂ ਰੋਡ ਦੇ ਵਿਿਦਆਰਥੀਆਂ ਨੂੰ ਅੰਤਰਰਾਜੀ ਵਿੱਦਿਅਕ ਟੂਰ ਕਰਵਾਇਆ ਹੈ। ਪ੍ਰਿੰਸੀਪਲ ਰੇਖਾ ਮਹਾਜਨ ਦੀ ਅਗਵਾਈ ਤੇ ਕੁੱਝ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕਾਂ ਦੀ ਦੇਖਰੇਖ ਹੇਠ ਇਸ ਵਿੱਦਿਅਕ ਟੂਰ ’ਚ ਵੱਡੀ ਗਿਣਤੀ ਵਿਚ ਵਿਿਦਆਰਥੀਆਂ ਸ਼ਮੂਲੀਅਤ ਕੀਤੀ। ਇਹ ਵਿੱਦਿਅਕ ਟੂਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਗੁਜ਼ਰਦਾ ਹੋਇਆ ਗੁਆਂਢੀ ਪ੍ਰਾਂਤ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਪੁੱਜਿਆ ਜਗ੍ਹਾ ਜਗ੍ਹਾ ਇਸ ਵਿੱØਦਅਕ ਟੂਰ ਦੇ ਵਿੱਚ ਸ਼ਾਮਲ ਵਿਦਿਆਰਥੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਵਿੱਦਿਅਕ ਟੂਰ ਦਾ ਮੁੱਖ ਮਕਸਦ ਵਿਦਿਆਰਥੀਆਂ ’ਚ ਵਿੱਦਿਆ ਦੇ ਨਾਲਖ਼ਨਾਲ ਉਹ ਗਿਆਨ ਵੀ ਮੁਹੱਈਆ ਕਰਵਾਉਣਾ ਸੀ, ਜਿਸ ਤੋਂ ਉਹ ਵਾਂਝੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿੱਦਿਅਕ ਟੂਰ ਦੇ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਧਰਮਾਂ ਅਤੇ ਵਰਗਾਂ ਦੇ ਧਾਰਮਿਕ ਅਸਥਾਨਾਂ ਦੇ ਨਾਲ-ਨਾਲ ਰਾਜਾਂ ਦੀਆਂ ਵਿਰਾਸਤੀ ਇਮਾਰਤਾਂ, ਬਾਗ ਬਗੀਚਿਆਂ, ਰਾਜੇ ਮਹਾਰਾਜਿਆਂ ਦੇ ਮਹੱਲਾ, ਕਿੱਲਿਆਂ ਦੇ ਨਾਲ-ਨਾਲ ਸੱਭਿਆਚਾਰ, ਜਲ-ਪਾਣ, ਪਹਿਰਾਵੇ, ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ। ਵਿਦਿਆਰਥੀਆਂ ਦੇ ਵੱਲੋਂ ਉੱਥੇ ਪ੍ਰਾਚੀਨ ਤੇ ਨਵੀਨਤਮ ਸੱਭਿਆਚਾਰ ਤੇ ਜਨਜੀਵਨ ਦੇ ਅੰਤਰਾਂ ’ਚ ਖੂਬ ਦਿਲਚਸਪੀ ਦਿਖਾਈ ਗਈ। ਰਾਜਿਆਂ-ਮਹਾਰਾਜਿਆਂ ਦੇ ਪੁਰਾਤਨ ਅਮੀਰ ਵਿਰਸੇ, ਸੰਘਰਸ਼ਾਂ, ਪ੍ਰਾਪਤੀਆਂ ਨੂੰ ਵੀ ਖੂਬ ਵੇਖਿਆ ਜਾਂਚਿਆ ਗਿਆ। ਵਿਦਿਆਰਥੀਆਂ ਲਈ ਇਹ ਸਭ ਕੁਝ ਬੜਾ ਹੀ ਵੱਖਰਾ ਤੇ ਵਿਲੱਖਣ ਹੋ ਨਿੱਬੜਿਆ। ਪ੍ਰਬੰਧਕਾਂ ਅਨੁਸਾਰ ਵਿਦਿਆਰਥੀਆਂ ਲਈ ਇਹ ਸਭ ਕੁੱਝ ਬਹੁਤ ਜ਼ਰੂਰੀ ਤੇ ਉਨ੍ਹਾਂ ਦੀ ਸਮੁੱਚੀ ਜੀਵਨਸ਼ੈਲੀ ਦਾ ਹਿੱਸਾ ਹੋਣ ਦੇ ਨਾਲ-ਨਾਲ ਯਾਦਗਾਰੀ ਤੇ ਚਾਨਣ-ਮੁਨਾਰਾ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦਾ ਸੱਭਿਆਚਾਰ ਸਿੱਖਿਆਦਾਇਕ ਹੈ। ਵਿਦਿਆਰਥੀਆਂ ’ਚ ਇੱਕ ਵੱਖਰਾ ਜੋਸ਼ ਤੇ ਅਨੁਭਵ ਵੇਖਣ ਨੂੰ ਮਿਲਿਆ ਹੈ। ਵਿਦਿਆਰਥੀਆਂ ਦੇ ਵੱਲੋਂ ਹਰੇਕ ਚੀਜ਼ ਦੇ ਵਿੱਚ ਖੂਬ ਦਿਲਚਸਪੀ ਤੇ ਉਤਸ਼ਾਹ ਵੇਖਣ ਨੂੰ ਮਿਲਿਆ। ਪ੍ਰਿੰ. ਰੇਖਾ ਮਹਾਜਨ ਅਨੁਸਾਰ ਇਸ ਵਿੱਦਿਅਕ ਟੂਰ ਨੇ ਵਿਦਿਆਰਥੀਆਂ ਦੇ ਮਨ ’ਤੇ ਗਹਿਰੀ ਛਾਪ ਛੱਡੀ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਉਹ ਗਿਆਨ ਤੇ ਜਾਣਕਾਰੀ ਹਾਸਲ ਕੀਤੀ ਹੈ ਜੋ ਕਿ ਉਨ੍ਹਾਂ ਨੇ ਸਿਰਫ ਤੇ ਸਿਰਫ ਕਹਾਣੀਆਂ ਕਿੱਸਿਆ ’ਚ ਵੇਖੇ ਸੁਣੇ ਸਨ। ਉਨ੍ਹਾਂ ਇਸ ਮਿਸਾਲੀ ਵਿੱਦਿਅਕ ਟੂਰ ਨੂੰ ਲੈ ਕੇ ਸਰਕਾਰ ਅਤੇ ਵਿਭਾਗ ਦੇ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੇ ਲਈ ਇੱਕ ਵੱਖਰੀ ਪਹਿਲ ਨੂੰ ਲੈ ਕੇ ਧੰਨਵਾਦ ਵੀ ਕੀਤਾ ਹੈ। ਇਸ ਵਿੱਦਿਅਕ ਟੂਰ ਦੀਆਂ ਵਿਦਿਆਰਥੀ ਖੱਟੀਆਂ ਮਿੱਠੀਆਂ ਯਾਦਾਂ ਦਿਲ ’ਚ ਸੰਜੋਈ ਬੈਠੇ ਹਨ, ਜੋ ਕਿ ਹੋਰਨਾ ਲਈ ਪ੍ਰੇਰਣਾ ਸਰੋਤ ਹਨ।