ਤ੍ਰੈ ਸ਼ਤਾਬਦੀ ਕਾਲਜ ਦਾ 12ਵੀਂ ਦਾ ਨਤੀਜਾ ਸ਼ਾਨਦਾਰ
ਤ੍ਰੈ ਸ਼ਤਾਬਦੀ ਕਾਲਜ ਦਾ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 15 May 2026 06:12 PM (IST)
Updated Date: Sat, 16 May 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਵਿਿਦਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਨੇ ਨਤੀਜਿਆਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸਾਰੇ ਵਿਿਦਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ। ਮੈਰਿਟ ਸੂਚੀ ਮੁਤਾਬਕ, ਕਾਮਰਸ ਸਟ੍ਰੀਮ ’ਚ ਹਰਪ੍ਰੀਤ ਕੌਰ ਨੇ 92 ਫੀਸਦੀ ਅੰਕਾਂ ਨਾਲ ਪਹਿਲਾ, ਨਵਰੂਪ ਸਿੰਘ ਨੇ 88 ਫੀਸਦੀ ਨਾਲ ਦੂਜਾ ਅਤੇ ਸਾਹਿਬਜੋਤ ਸਿੰਘ ਨੇ 88 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਸਾਇੰਸ ਸਟ੍ਰੀਮ ’ਚ ਸ਼ਹਿਬਾਜ ਸਿੰਘ ਨੇ 88 ਫੀਸਦੀ ਅੰਕ ਲੈ ਕੇ ਪਹਿਲਾ, ਬਲਜੀਤ ਕੌਰ ਨੇ 85 ਫੀਸਦੀ ਨਾਲ ਦੂਜਾ, ਜਦਕਿ ਸਿਮਰਜੀਤ ਕੌਰ ਅਤੇ ਸੁਖਦੀਪ ਸਿੰਘ ਨੇ 84 ਫੀਸਦੀ ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ਸਟ੍ਰੀਮ ’ਚੋਂ ਅਮਨਦੀਪ ਕੌਰ ਨੇ 87 ਫੀਸਦੀ ਅੰਕਾਂ ਨਾਲ ਪਹਿਲਾ, ਜਸਮੀਨ ਕੌਰ ਨੇ 82 ਫੀਸਦੀ ਨਾਲ ਦੂਜਾ ਤੇ ਹਰਮਨ ਕੌਰ ਨੇ 79 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਸ਼ਾਨਦਾਰ ਨਤੀਜਿਆਂ ਦੀ ਲੜੀ ’ਚ ਕਾਲਜ ਦੇ 26 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ, 56 ਵਿਦਿਆਰਥੀਆਂ ਨੇ 70 ਤੋਂ 80 ਫੀਸਦੀ ਦਰਮਿਆਨ ਅਤੇ 38 ਵਿਦਿਆਰਥੀਆਂ ਨੇ 60 ਤੋਂ 70 ਫੀਸਦੀ ਦੇ ਵਿਚਕਾਰ ਅੰਕ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ਾਨਦਾਰ ਸਫਲਤਾ ਲਈ ਕਾਲਜ ਦੇ ਮਿਹਨਤੀ ਸਟਾਫ ਦੀ ਮਿਹਨਤ ਹੈ। ਇਸ ਮੌਕੇ ਰਜਿਸਟਰਾਰ ਪ੍ਰੋ. ਜਤਿੰਦਰ ਕੌਰ, ਸੀਨੀਅਰ ਸੈਕੰਡਰੀ ਇੰਚਾਰਜ ਪ੍ਰੋ. ਸਾਹਿਬ ਸਿੰਘ, ਕੋ-ਇੰਚਾਰਜ ਪ੍ਰੋ. ਮਨਦੀਪ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।